ਗਿਆਨੀ ਹਰਪ੍ਰੀਤ ਸਿੰਘ ਤੋਂ ਬਾਦਲ ਪਰਵਾਰ ਨੂੰ ਮਾਫ਼ੀ ਦਿਵਾਉਣ ਦੀ ਸਾਜ਼ਸ਼ : ਭਾਈ ਰਣਜੀਤ ਸਿੰਘ
Published : Nov 2, 2018, 8:51 am IST
Updated : Nov 2, 2018, 8:51 am IST
SHARE ARTICLE
Bhai Ranjeet Singh
Bhai Ranjeet Singh

ਸ਼੍ਰੋਮਣੀ ਕਮੇਟੀ, ਜਥੇਦਾਰ ਤੇ ਅਕਾਲੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਰੁਧ ਡਟਣ ਦੀ ਬਜਾਏ ਦੋਖੀ ਬਾਦਲਾਂ ਤੇ ਡੇਰਾ ਪ੍ਰੇਮੀਆਂ ਦੇ ਹੱਕ 'ਚ ਡਟੇ...........

ਚੰਡੀਗੜ੍ਹ : ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਦਾਅਵਾ ਕੀਤਾ ਹੈ ਕਿ ਅਕਾਲ ਤਖ਼ਤ ਦੇ ਜਥੇਦਾਰ ਦੇ ਅਹੁਦੇ ਉਤੇ ਹੋਇਆ ਤਾਜ਼ਾ ਘਟਨਾਕ੍ਰਮ ਇਕ 'ਖ਼ਾਸ ਸਾਜ਼ਸ਼' ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਲਾਂਭੇ ਕੀਤੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਕੋਲੋਂ ਸੌਦਾ ਸਾਧ ਗੁਰਮੀਤ ਰਾਮ ਰਹੀਮ ਨੂੰ ਮਾਫ਼ੀ ਦਿਵਾਈ ਗਈ ਸੀ ਉਸੇ ਤਰ੍ਹਾਂ ਹੁਣ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੋਲੋਂ ਬਾਦਲ ਪਰਵਾਰ ਨੂੰ ਮਾਫ਼ੀ ਦਿਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਇਕ ਤਖ਼ਤ ਦੇ ਜਥੇਦਾਰ ਨੂੰ ਜਥੇਦਾਰ ਅਕਾਲ ਤਖ਼ਤ ਦਾ ਕਾਰਜਭਾਰ ਕਾਰਜਕਾਰੀ ਤੌਰ ਉਤੇ ਦਿਤਾ ਜਾ ਰਿਹਾ

Parkash singh badalParkash Singh Badal

ਹੋਣ ਵਜੋਂ ਉਸ ਦੀ ਤਾਜਪੋਸ਼ੀ ਦੀ ਕੋਈ ਤੁਕ ਨਹੀਂ ਬਣਦੀ। ਉਨ੍ਹਾਂ ਕਿਹਾ ਕਿ ਇਹ ਸੱਭ ਕੁੱਝ ਬਾਦਲ ਪਰਵਾਰ ਉਤੇ ਇਸ ਵੇਲੇ ਛਾਏ ਸਿਆਸੀ ਅਤੇ ਪੰਥਕ ਸੰਕਟ ਤੋਂ ਨਿਜਾਤ ਪਾਉਣ ਦੀ ਕੋਸ਼ਿਸ਼ ਵਜੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੌਦਾ ਸਾਧ ਨੂੰ ਮਾਫ਼ੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੀਆਂ ਘਟਨਾਵਾਂ ਲਈ ਹੁਣ ਛੇਤੀ ਹੀ ਪ੍ਰਕਾਸ਼ ਸਿੰਘ ਬਾਦਲ ਅਤੇ ਪਰਵਾਰ ਅਕਾਲ ਤਖ਼ਤ 'ਤੇ ਪੇਸ਼ ਹੋ 'ਨਿਮਾਣੇ ਸਿੱਖ' ਦਾ ਪ੍ਰਭਾਵ ਦੇ ਕੇ 'ਜਾਣੇ-ਅਣਜਾਣੇ' ਵਿਚ ਹੋਈ 'ਭੁੱਲ' ਲਈ ਖ਼ਿਮਾ ਯਾਚਨਾ ਕਰਨਗੇ। ਫਿਰ ਉਨ੍ਹਾਂ ਨੂੰ ਮਾਮੂਲੀ ਤਨਖ਼ਾਹ (ਧਾਰਮਕ ਸਜ਼ਾ) ਲਗਾਈ ਜਾਵੇਗੀ।

Giani Harpreet SinghGiani Harpreet Singh

ਫਿਰ ਉਥੇ ਅਖੰਡ ਪਾਠ ਸਾਹਿਬ ਦੇ ਭੋਗ ਪਾ 'ਗੁਰੂ ਰਾਮਦਾਸ ਦੇ ਖ਼ਜ਼ਾਨੇ ਵਿਚੋਂ 20-30 ਲੱਖ ਰੁਪਿਆ ਖ਼ਰਚਿਆ ਜਾਵੇਗਾ ਅਤੇ ਅਕਾਲੀ ਜਲੇਬੀਆਂ ਦੇ ਲੰਗਰ ਲਾਉਣਗੇ ਅਤੇ ਬਾਦਲਾਂ ਦੇ ਪਾਪ ਧੋਤੇ ਹੋਣ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਾਦਲ ਅਕਾਲ ਤਖ਼ਤ ਦੇ ਵੱਕਾਰ ਨੂੰ ਢਾਹ ਲਾ ਜਥੇਦਾਰਾਂ ਨੂੰ ਕਠਪੁਤਲੀਆਂ ਦੀ ਤਰ੍ਹਾਂ ਵਰਤਣ ਦੇ ਆਦੀ ਹੋ ਚੁਕੇ ਹਨ। ਪਰ ਹੁਣ ਸਿੱਖ ਪੰਥ ਦੀ ਜ਼ਮੀਰ ਜਾਗ ਚੁਕੀ ਹੈ ਅਤੇ ਅਕਾਲ ਤਖ਼ਤ, ਸ਼੍ਰੋਮਣੀ ਕਮੇਟੀ ਅਤੇ ਹੋਰਨਾਂ ਸਿੱਖ ਸੰਸਥਾਵਾਂ ਦੀ ਦੁਰਵਰਤੋਂ ਦਾ ਬਾਦਲਾਂ ਦਾ ਦਾਅ ਹੁਣ ਪੁਠਾ ਪਵੇਗਾ।

Bhai Ranjeet SinghBhai Ranjeet Singh

ਉਨ੍ਹਾਂ ਕਿਹਾ ਕਿ ਬੜੇ ਅਫ਼ਸੋਸ ਦੀ ਗੱਲ ਹੈ ਕਿ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਅਤੇ ਅਕਾਲੀਆਂ ਦੇ ਨਾਲ-ਨਾਲ ਤਖ਼ਤ ਜਥੇਦਾਰ, ਸ਼੍ਰੋਮਣੀ ਕਮੇਟੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਰੁਧ ਡਟਣ ਦੀ ਬਜਾਏ ਇਸ ਕਾਰੇ ਲਈ ਜ਼ਿੰਮੇਵਾਰ ਲੋਕਾਂ ਦੇ ਹੱਕ ਵਿਚ ਹੀ ਡੱਟ ਗਏ। ਉਨ੍ਹਾਂ ਇਥੋਂ ਤਕ ਆਖ ਦਿਤਾ ਕਿ ''ਮੰਨਿਆ ਕਿ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਰਹੇ ਹਨ ਪਰ ਇਤਿਹਾਸ ਵਿਚ ਉਹ ਇਕ ਅਸਫ਼ਲ ਸਿਆਸਤਦਾਨ ਵਜੋਂ ਜਾਣੇ ਜਾਣਗੇ ਕਿਉਂਕਿ ਉਨ੍ਹਾਂ ਦੀ ਸਰਪ੍ਰਸਤੀ ਹੇਠ ਸੌ ਸਾਲ ਪੁਰਾਣਾ ਅਕਾਲੀ ਦਲ ਅੱਜ ਪੰਜਾਬ ਵਿਧਾਨ ਸਭਾ ਵਿਚ ਫਾਡੀ (ਤੀਜੇ ਸਥਾਨ ਉਤੇ) ਆ ਗਿਆ ਹੈ।''

Sukhbir Singh BadalSukhbir Singh Badal

ਦਸਣਯੋਗ ਹੈ ਕਿ 80ਵਿਆਂ ਵਿਚ ਸਿੱਖੀ ਨਾਲ ਆਢਾ ਲਾਉਣ ਵਾਲੀ ਨਿਰੰਕਾਰੀ ਸੰਪਰਦਾ ਦੇ ਤਤਕਾਲੀ ਮੁਖੀ ਗੁਰਬਚਨ ਸਿੰਘ ਦੀ ਹਤਿਆ ਕੇਸ ਵਿਚ ਸਜ਼ਾ ਯਾਫ਼ਤਾ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਹੁਣ ਸੌਦਾ ਸਾਧ ਨੂੰ ਸੋਧਾ ਲਾਉਣ ਲਈ ਹਥਿਆਰਬੰਦ ਢੰਗ ਤਰੀਕੇ ਅਪਨਾਉਣ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਸੌਦਾ ਸਾਧ ਨੂੰ ਅਦਾਲਤਾਂ ਸਜ਼ਾ ਦੇਣ ਲੱਗ ਪਈਆਂ ਹਨ, ਜੋ ਤਸੱਲੀਬਖ਼ਸ਼ ਹੈ।

(ਇਹ ਮੁਕੰਮਲ ਇੰਟਰਵਿਊ 'ਸਪੋਕਸਮੈਨ ਟੀਵੀ ਉਤੇ ਉਪਲਭਦ ਹੈ) 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement