ਕੇਰਲ ਵਿਚ 12 ਘੰਟਿਆਂ ਦੌਰਾਨ ਦੋ ਸਿਆਸੀ ਆਗੂਆਂ ਦਾ ਕਤਲ
Published : Dec 20, 2021, 12:11 am IST
Updated : Dec 20, 2021, 12:11 am IST
SHARE ARTICLE
image
image

ਕੇਰਲ ਵਿਚ 12 ਘੰਟਿਆਂ ਦੌਰਾਨ ਦੋ ਸਿਆਸੀ ਆਗੂਆਂ ਦਾ ਕਤਲ

ਐਸ.ਡੀ.ਪੀ.ਆਈ. ਦਾ ਦੋਸ਼, ਕਤਲ ਪਿੱਛੇ ਆਰਐਸਐਸ ਦਾ ਹੱਥ

ਅਲੱਪੁਝਾਂ/ਤਿਰੂਵੰਤਰਮਪੁਰਮ (ਕੇਰਲ), 19 ਦਸੰਬਰ : ਕੇਰਲ ਦੇ ਸਮੁੰਦਰ ਕੰਢੀ ਜ਼ਿਲ੍ਹੇ ਵਿਚ ਦੋ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦੀ ਹਤਿਆ ਕਰ ਦਤੀ ਗਈ। ਇਨ੍ਹਾਂ ਵਿਚ ਇਕ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਆਫ਼ ਇੰਡੀਆ (ਐਸਡੀਪੀਆਈ) ਦੇ ਆਗੂ, ਜਦੋਂ ਕਿ ਦੂਜਾ ਭਾਰਤੀ ਜਨਤਾ ਪਾਰਟੀ (ਭਾਜਪਾ) ਆਗੂ ਸੀ। ਇਨ੍ਹਾਂ ਘਟਨਾਵਾਂ ਤੋਂ ਬਾਅਦ ਐਤਵਾਰ ਨੂੰ ਪੁਲਿਸ ਨੇ ਧਾਰਾ 144 ਲਾਗੂ ਕਰ ਦਿਤੀ ਹੈ। ਜ਼ਿਲ੍ਹੇ ਦੇ ਅਧਿਕਾਰੀਆਂ ਨੇ ਦਸਿਆ ਕਿ ਐਸਡੀਪੀਆਈ ਦੇ ਪ੍ਰਦੇਸ਼ ਸਕੱਤਰ ਦੀ ਹਤਿਆ ਤੋਂ ਕਰੀਬ 12 ਘੰਟੇ ਬਾਅਦ ਭਾਜਪਾ ਦੇ ਇਕ ਆਗੂ ਦੀ ਹਤਿਆ ਕਰ ਦਿਤੀ ਗਈ। ਇਸ ਤੋਂ ਬਾਅਦ ਐਤਵਾਰ ਨੂੰ ਅਲੱਪੁਝਾ ਜ਼ਿਲ੍ਹੇ ਵਿਚ ਧਾਰਾ 144 ਲਾਗੂ ਕਰ ਦਿਤੀ ਗਈ। 
  ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਐਤਵਾਰ ਨੂੰ ਇਨ੍ਹਾਂ ਕਤਲਾਂ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਪੁਲਿਸ ਦੋਸ਼ੀਆਂ ਅਤੇ ਘਟਨਾ ਵਿਚ ਸ਼ਾਮਲ ਲੋਕਾਂ ਨੂੰ ਫੜਨ ਲਈ ਕਦਮ ਚੁਕੇਗੀ। ਮੁੱਖ ਮੰਤਰੀ ਨੇ ਕਿਹਾ ਕਿ ਹਿੰਸਾ ਦੇ ਅਜਿਹੀ ਘਿਨਾਉਣੀ ਅਤੇ ਅਣਮਨੁੱਖੀ ਘਟਨਾ ਦੇਸ਼ ਲਈ ਖ਼ਤਰਨਾਕ ਹੈ ਅਤੇ ਲੋਕਾਂ ਨੂੰ ਅਜਿਹੇ ਸਮੂਹਾਂ ਅਤੇ ਉਨ੍ਹਾਂ ਦੀ ਗਤੀਵਿਧੀਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਇਸ ਵਿਚਾਲੇ ਕੇਂਦਰੀ ਵਿਦੇਸ਼ ਅਤੇ ਸੰਸਦੀ ਮਾਮਲਿਆਂ ਦੇ ਰਾਜ ਮੰਤਰੀ ਵੀ. ਮੁਰਲੀਧਰਨ ਨੇ ਭਾਜਪਾ ਆਗੂ ਦੀ ਹਤਿਆ ਨੂੰ ਸ਼ਰਮਨਾਕ ਦਸਦੇ ਹੋਏ ਕਿਹਾ ਕਿ ਭਾਜਪਾ ਆਗੂ ਦੀ ਹਤਿਆ ਪਿੱਛੇ ਐਸਡੀਪੀਆਈ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਨੂੰ ਬਦਲੇ ਦੀ ਭਾਵਨਾ ਤਹਿਤ ਮਾਰਿਆ ਗਿਆ।
  ਕੇਰਲ ਵਿਚ ਐਸਡੀਪੀਆਈ ਦੇ ਪ੍ਰਦੇਸ਼ ਸਕੱਤਰ ਕੇ.ਐਸ. ਸ਼ਾਨ ’ਤੇ ਸਨਿਚਰਵਾਰ ਦੀ ਰਾਤ ਘਰ ਪਰਤਦੇ ਸਮੇਂ ਬੇਰਹਿਮੀ ਨਾਲ ਹਮਲਾ ਕੀਤਾ ਗਿਆ। ਸ਼ਾਨ ਦੀ ਪਾਰਟੀ ਐਸਡੀਪੀਆਈ ਨੇ ਦੋਸ਼ ਲਗਾਇਆ ਕਿ ਘਟਨਾ ਪਿੱਛੇ ਰਾਸ਼ਟਰੀ ਸਵੈ ਸੇਵਕ ਸੰਘ (ਆਰਐਸਐਸ) ਦਾ ਹੱਥ ਹੈ। ਪੁਲਿਸ ਨੇ ਦਸਿਆ ਕਿ ਪ੍ਰਦੇਸ਼ ਸਕੱਤਰ ਕੇ.ਐਸ. ਸ਼ਾਨ ਨੇ ਅੱਧੀ ਰਾਤ ਦੇ ਕਰੀਬ ਕੋਚਿਚ ਦੇ ਇਕ ਹਸਪਤਾਲ ਵਿਚ ਦਮ ਤੋੜ ਦਿਤਾ। ਪੁਲਿਸ ਅਨੁਸਾਰ ਇਸ ਦੇ ਕੁੱਝ ਘੰਟਿਆਂ ਬਾਅਦ ਐਤਵਾਰ ਸਵੇਰੇ ਕੁੱਝ ਹਮਲਾਵਰਾਂ ਨੇ ਭਾਜਪਾ ਦੇ ਹੋਰ ਪਿਛੜਾ ਵਰਗ (ਓਬੀਸੀ) ਮੋਰਚਾ ਦੇ ਪ੍ਰਦੇਸ਼ ਸਕੱਤਰ ਰੰਜੀਤ ਸ਼੍ਰੀਨਿਵਾਸ ਦੇ ਘਰ ਵਿਚ ਵੜ ਕੇ ਉਨ੍ਹਾਂ ਦੀ ਹਤਿਆ ਕਰ ਦਿਤੀ। 
  ਪੁਸਿਲ ਨੂੰ ਸ਼ੱਕ ਹੈ ਕਿ ਸ਼ਾਨ ਦੇ ਕਤਲ ਦਾ ਬਦਲਾ ਲੈਣ ਲਈ ਸ਼੍ਰੀਨਿਵਾਸ ਉਤੇ ਹਮਲਾ ਕੀਤਾ ਗਿਆ। ਸ਼੍ਰੀਨਿਵਾਸ ਭਾਜਪਾ ਪ੍ਰਦੇਸ਼ ਕਮੇਟੀ ਦੇ ਮੈਂਬਰ ਵੀ ਸਨ। ਸੂਬਾ ਪੁਸਿਲ ਪ੍ਰਮੁਖ ਅਨਿਲ ਕਾਂਤ ਨੇ ਕਿਹਾ ਕਿ ਰਾਜਵਿਆਪੀ ਅਲਰਟ ਜਾਰੀ ਕਰ ਦਿਤਾ ਗਿਆ ਹੈ। ਪੁਲਿਸ ਨੇ ਦਸਿਆ ਕਿ ਐਸਡੀਪੀਆਈ ਆਗੂ ਜਦੋਂ ਘਰ ਪਰਤ ਰਹੇ ਸੀ ਤਾਂ ਇਕ ਕਾਰ ਨੇ ਉਨ੍ਹਾਂ ਦੀ ਮੋਟਰਸਾਈਕਲ ਨੂੰ ਟੱਕਰ ਮਾਰ ਦਿਤੀ। ਟੱਕਰ ਤੋਂ ਬਾਅਦ ਜਿਵੇਂ ਹੀ ਉਹ ਡਿੱਗੇ, ਹਮਲਾਵਰਾਂ ਨੇ ਉਨ੍ਹਾਂ ਦੀ ਕੁੱਟਮਾਰ ਸ਼ੁਰੂ ਕਰ ਦਿਤੀ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। (ਪੀਟੀਆਈ)

SHARE ARTICLE

ਏਜੰਸੀ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement