ਦੁੱਧ ਚੁਆਈ ਮੁਕਾਬਲੇ 'ਚ ਮੋਗਾ ਦੇ ਹਰਪ੍ਰੀਤ ਸਿੰਘ ਦੀ ਗਾਂ 68.14 ਕਿੱਲੋ ਦੁੱਧ ਦੇ ਕੇ ਰਹੀ ਜੇਤੂ
Published : Jan 21, 2019, 6:15 pm IST
Updated : Jan 21, 2019, 6:15 pm IST
SHARE ARTICLE
Cow of Harpreet Singh wins by producing 68.14 kg milk
Cow of Harpreet Singh wins by producing 68.14 kg milk

ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਵਿਭਾਗ, ਪੰਜਾਬ ਵਲੋਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿਚ ਉੱਤਮ ਪਸ਼ੂਧੰਨ ਦੀ ਪਹਿਚਾਣ ਤੇ ਦੁੱਧ...

ਚੰਡੀਗੜ੍ਹ : ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਵਿਭਾਗ, ਪੰਜਾਬ ਵਲੋਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿਚ ਉੱਤਮ ਪਸ਼ੂਧੰਨ ਦੀ ਪਹਿਚਾਣ ਤੇ ਦੁੱਧ ਦੀ ਪੈਦਾਵਾਰ ਵਧਾਉਣ ਦੇ ਮੰਤਵ ਨਾਲ ਮਹੀਨਾਵਾਰ ਬਲਾਕ ਪੱਧਰੀ ਦੁੱਧ ਚੁਆਈ ਮੁਕਾਬਲੇ ਸ਼ੁਰੂ ਕੀਤੇ ਗਏ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਮੁਕਾਬਲਿਆਂ ਦੁਆਰਾ ਵਧੀਆ ਨਸਲੀ ਪਸ਼ੂਆਂ ਦੀ ਪਹਿਚਾਣ ਤੇ ਦੁਧਾਰੂ ਪਸ਼ੂਆਂ ਵਿਚ ਹੋਰ ਸੁਧਾਰ ਲਿਆਉਣ ਲਈ ਮਹੀਨਾਵਾਰ ਦੁੱਧ ਚੁਆਈ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਦਸੰਬਰ ਮਹੀਨੇ ਦੇ ਦੇਸੀ ਨਸਲ ਦੀ ਗਾਂ ਐਚ.ਐਫ. ਦੇ ਦੁੱਧ ਚੁਆਈ ਮੁਕਾਬਲਿਆਂ ਵਿਚ ਮੋਗਾ ਦੇ ਪਿੰਡ ਨੂਰਪੁਰ ਹਕੀਮਾ ਦੇ ਹਰਪ੍ਰੀਤ ਸਿੰਘ ਦੀ ਗਾਂ 68.14 ਕਿਲੋ ਦੁੱਧ ਦੇ ਕੇ ਜੇਤੂ ਰਹੀ। ਉਨ੍ਹਾਂ ਅੱਗੇ ਦੱਸਿਆ ਕਿ ਨਵੰਬਰ ਮਹੀਨੇ ਦੇ ਮੁਕਾਬਲਿਆਂ ਵਿਚ ਨਵਾਂ ਸ਼ਹਿਰ ਦੇ ਬਲਾਕ ਬਲਾਚੌਰ ਦੇ ਪਿੰਡ ਡਬਹਾਲੀ ਦੇ ਰਾਮ ਰਤਨ ਦੀ ਐਚ.ਐਫ ਗਾਂ 54.60 ਕਿੱਲੋ ਦੁੱਧ ਦੇ ਕੇ ਸੂਬੇ ਦੇ ਬਲਾਕ ਪੱਧਰੀ ਮੁਕਾਬਲਿਆਂ ਵਿਚ ਜੇਤੂ ਰਹੀ ਹੈ। ਉਨ੍ਹਾਂ ਦੱਸਿਆ ਕਿ ਦਸੰਬਰ ਮਹੀਨੇ ਦੇ ਮੁਰ੍ਹਾ ਮੱਝ ਦੇ ਨਸਲ ਮੁਕਾਬਲਿਆਂ ਵਿਚ ਜਲੰਧਰ ਦੇ ਹਰਵਿੰਦਰਜੀਤ ਸਿੰਘ ਦੀ ਮੱਝ 25.04 ਕਿਲੋ ਦੁੱਧ ਦੇ ਕੇ ਜੇਤੂ ਰਹੀ।

ਇਸੇ ਤਰ੍ਹਾਂ ਹੀ ਨਵੰਬਰ ਮਹੀਨੇ ਦੇ ਮੁਕਾਬਲਿਆਂ ਵਿਚ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਲਹਿਰਾ ਦੇ ਨਾਹਰ ਸਿੰਘ ਦੀ ਮੁੱਰ੍ਹਾ ਮੱਝ 24.33 ਕਿੱਲੋ ਦੁੱਧ ਦੇ ਕੇ ਜੇਤੂ ਰਹੀ ਹੈ।
ਨੀਲੀ ਰਾਵੀ ਦੇ ਮੁਕਾਬਲਿਆਂ ਵਿਚ ਦਸੰਬਰ, 2018 ਪਟਿਆਲਾ ਦੇ ਬਲਾਕ ਨਾਭਾ ਦੇ ਪਸ਼ੂ ਪਾਲਕ ਜੋਗਾ ਸਿੰਘ ਦੀ ਨੀਲੀ ਰਾਵੀ ਮੱਝ 21.66 ਕਿਲੋ ਦੁੱਧ ਦੇ ਕੇ ਜੇਤੂ ਰਹੀ ਹੈ ਜਦਕਿ ਨਵੰਬਰ ਮਹੀਨੇ ਦੇ ਮੁਕਾਬਲਿਆਂ ਵਿਚ ਤਰਨਤਾਰਨ ਤੋਂ ਪਿੰਡ ਵਲਟੋਹਾ ਦੇ ਰਸਾਲ ਸਿੰਘ ਦੀ ਨੀਲੀ ਰਾਵੀ ਨਸਲ ਦੀ ਮੱਝ 21 ਕਿਲੋ ਦੁੱਧ ਦੇ ਕੇ ਰਹੀ ਜੇਤੂ ਰਹੀ।

ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਦਸੰਬਰ ਮਹੀਨੇ ਦੇ ਮੁਕਾਬਲਿਆਂ ਵਿਚ ਜਲੰਧਰ ਦੇ ਪਿੰਡ ਨੂਰਮਹਿਲ ਦੇ ਚਿਨਮੀਆ ਆਨੰਦ ਦੀ ਸਾਹੀਵਾਲ ਗਾਂ 19.37 ਕਿਲੋ ਦੁੱਧ ਦੇ ਕੇ ਜੇਤੂ ਰਹੀ ਹੈ। ਉਨ੍ਹਾਂ ਦੱਸਿਆ ਕਿ ਨਵੰਬਰ ਮਹੀਨੇ ਵਿਚ ਅੰਮ੍ਰਿਤਸਰ ਦੇ ਪਿੰਡ ਜਸਤਰਵਾਲ ਦੇ ਸ. ਪੰਜਾਬ ਸਿੰਘ ਦੀ ਗਾਂ 20.16 ਕਿਲੋ ਦੁੱਧ ਦੇ ਕੇ ਜੇਤੂ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਦਸੰਬਰ ਦੇ ਵਿਦੇਸ਼ੀ ਗਾਂ ਜਰਸੀ ਦੇ ਮੁਕਾਬਲੇ ਵਿਚ ਅੰਮ੍ਰਿਤਸਰ ਦੇ ਪਿੰਡ ਮੱਛੀਵਾਲ ਦੇ ਅਮਨਦੀਪ ਸਿੰਘ ਦੀ ਗਾਂ 37.25 ਕਿਲੋ ਦੁੱਧ ਦੇ ਕੇ ਜੇਤੂ ਰਹੀ ਹੈ

ਅਤੇ ਨਵੰਬਰ ਮਹੀਨੇ ਵਿਚ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਬਲਾਕ ਦੇ ਪਿੰਡ ਕੋਟਦਾ ਆਰਮੂ ਦੀ ਪਸ਼ੂ ਪਾਲਕਾ ਸੁਖਮਿੰਦਰ ਕੌਰ ਦੀ ਗਾਂ 30.43 ਕਿੱਲੋ ਦੁੱਧ ਦੇ ਕੇ ਪੂਰੇ ਸੂਬੇ ਵਿਚੋਂ ਜੇਤੂ ਰਹੀ ਹੈ। ਉਨ੍ਹਾਂ ਬੱਕਰੀਆਂ ਦੇ ਮੁਕਾਬਲੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਦਸੰਬਰ ਵਿਚ ਪਟਿਆਲਾ ਦੇ ਪਿੰਡ ਬਿਰਦਾਨੋ ਦੇ ਮਨਵੀਰ ਸਿੰਘ ਦੀ ਬੱਕਰੀ 5.05 ਕਿਲੋ ਦੁੱਧ ਦੇ ਕੇ ਅਤੇ ਨਵੰਬਰ ਮਹੀਨੇ ਵਿਚ  ਬਰਨਾਲਾ ਜ਼ਿਲ੍ਹੇ ਦੇ ਪਿੰਡ ਧਨੌਲਾ ਦੇ ਬੱਕਰੀ ਪਾਲਕ ਮੀਠੂ ਖਾਹ ਦੀ ਬੱਕਰੀ 4.33 ਕਿਲੋ ਦੁੱਧ ਦੇ ਕੇ ਜੇਤੂ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement