
ਆਉਣ ਵਾਲੀ ਪੀੜ੍ਹੀ ਸੌ ਸਾਲ ਬਾਅਦ ਵੀ ਅੱਜ ਇਸਤੇਮਾਲ ਹੋਣ ਵਾਲੀ ਸਮੱਗਰੀ ਵੇਖ ਪਾਏਗੀ। ਮੌਜੂਦਾ ਵਿਗਿਆਨ ਅਤੇ ਤਕਨੀਕ ਨੂੰ ਸੰਭਾਲ ਕੇ ਰਖਣ ਲਈ ਜਲੰਧਰ ...
ਜਲੰਧਰ : ਆਉਣ ਵਾਲੀ ਪੀੜ੍ਹੀ ਸੌ ਸਾਲ ਬਾਅਦ ਵੀ ਅੱਜ ਇਸਤੇਮਾਲ ਹੋਣ ਵਾਲੀ ਸਮੱਗਰੀ ਵੇਖ ਪਾਏਗੀ। ਮੌਜੂਦਾ ਵਿਗਿਆਨ ਅਤੇ ਤਕਨੀਕ ਨੂੰ ਸੰਭਾਲ ਕੇ ਰਖਣ ਲਈ ਜਲੰਧਰ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ਵਿਚ ਚੱਲ ਰਹੀ ਨੋਬਲ ਇਨਾਮ ਜੇਤੂ ਵਿਗਿਆਨੀਆਂ ਨੇ ਅਤਿਆਧੁਨਿਕ ਤਕਨੀਕ ਦੇ ਚਿੰਨ੍ਹ 100 ਸਮੱਗਰੀਆਂ ਨਾਲ ਤਿਆਰ ਕੀਤੇ ਟਾਈਮ ਕੈਪਸੂਲ ਨੂੰ ਐਲਪੀਊ ਕੰਪਲੈਕਸ ਸਥਿਤ ਜ਼ਮੀਨ ਅੰਦਰ ਦਬਾਇਆ ਗਿਆ। ਇਸ ਨੂੰ 100 ਸਾਲ ਬਾਅਦ ਜ਼ਮੀਨ ਤੋਂ ਕੱਢਿਆ ਜਾਵੇਗਾ।
Time capsule buried at LPU, Jalandhar
ਦੁਨੀਆਂ ਵਿਚ ਇਹ ਅਪਣੇ ਤਰ੍ਹਾਂ ਦਾ ਪਹਿਲਾ ਅਜਿਹਾ ਅਨੋਖਾ ਪ੍ਰਯੋਗ ਹੈ। 106ਵੀਂ ਭਾਰਤੀ ਵਿਗਿਆਨ ਕਾਂਗਰਸ ਦੇ ਦੂਜੇ ਦਿਨ ਵਿਗਿਆਨੀਆਂ ਨੇ ਇਸ ਕੈਪਸੂਲ ਨੂੰ ਜ਼ਮੀਨ ਵਿਚ ਦਬਾਇਆ। 100 ਸਾਲ ਬਾਅਦ 3 ਜਨਵਰੀ 2119 ਨੂੰ ਜਦੋਂ ਇਹ ਟਾਈਮ ਕੈਪਸੂਲ ਜ਼ਮੀਨ ਤੋਂ ਬਾਹਰ ਕੱਢਿਆ ਜਾਵੇਗਾ, ਤੱਦ ਉਸ ਸਮੇਂ ਦੀ ਪੀੜ੍ਹੀ ਨੂੰ ਅੱਜ ਦੇ ਸਮੇਂ 'ਚ ਵਰਤੀ ਜਾਣ ਵਾਲੀ ਤਕਨੀਕੀ ਦਾ ਪਤਾ ਚਲਾ ਸਕੇਗਾ। ਟਾਈਮ ਕੈਪਸੂਲ ਵਿਚ ਭਾਰਤੀ ਵਿਗਿਆਨੀਆਂ ਵਲੋਂ ਵਿਕਸਿਤ ਕੀਤੀ ਗਈ ਸਾਇੰਸ ਅਤੇ ਟੈਕਨੋਲਾਜੀ ਦੇ ਚਿੰਨ੍ਹ ਮੰਗਲਯਾਨ, ਬਰਹਮੋਸ ਮਿਸਾਇਲ ਅਤੇ ਤੇਜਸ ਫਾਇਟਰ ਜੈਟ ਜਹਾਜ਼ਾਂ ਦੇ ਮਾਡਲ ਵੀ ਰੱਖੇ ਗਏ ਹਨ।
Time capsule buried at LPU, Jalandhar
ਕੈਪਸੂਲ ਨੂੰ ਧਰਤੀ ਵਿਚ 10 ਫੀਟ ਦੀ ਗਹਿਰਾਈ ਤੱਕ ਦਬਾਇਆ ਗਿਆ ਹੈ। ਨੋਬੇਲ ਇਨਾਮ ਜੇਤੂ ਬਾਇਓਕੈਮਿਸਟ ਅਵਰਾਮ ਹਰਸ਼ਕੋ, ਅਮੈਰਿਕਨ ਫਿਜ਼ਿਸਿਸਟ ਡੰਕਨ ਹਾਲਡੇਨ ਅਤੇ ਬਾਔ ਕੈਮਿਸਟ ਥਾਮਸ ਸੁਡੋਫ ਦੇ ਬਟਨ ਦਬਾਉਂਦੇ ਹੀ ਟਾਈਮ ਕੈਪਸੂਲ ਧਰਤੀ ਵਿਚ ਸਮਾ ਗਿਆ। ਟਾਈਮ ਕੈਪਸੂਲ ਵਿਚ ਰੋਜ਼ ਵਿਚ ਵਰਤੋਂ ਹੋਣ ਵਾਲੇ ਇਲੈਕਟਰਾਨਿਕ ਸਮੱਗਰੀ ਲੈਂਡਲਾਈਨ ਟੈਲੀਫੋਨ, ਸਮਾਰਟ ਫੋਨ, ਸਟੀਰੀਓ ਪਲੇਅਰ, ਸਟਾਪ ਵਾਚ, ਵੇਇੰਗ ਮਸ਼ੀਨ, ਵਾਟਰ ਪੰਪ, ਹੈਡ ਫੋਨਸ, ਹੈਂਡੀ ਕੈਮ, ਪੈਨ ਡਰਾਇਵ, ਕੰਪਿਊਟਰ ਪਾਟਰਸ ਵਰਗੇ ਹਾਰਡ ਡਿਸਕ, ਮਾਉਸ,
Time capsule buried at LPU, Jalandhar
ਮਦਰ ਬੋਰਡ ਅਤੇ ਵਿਗਿਆਨੀ ਸਮੱਗਰੀ ਰੀਓਸਟੇਟ, ਰਿਫਰੈਕਟਰੋਸਕਾਪ ਅਤੇ ਡਬਲ ਮਾਇਕਰੋਸਕੋਪ ਆਦਿ ਰੱਖੇ ਗਏ ਹਨ। ਇਸ ਵਿਚ ਰੱਖੇ ਗਏ ਕੁੱਝ ਹੋਰ ਉਤਪਾਦਾਂ ਵਿਚ ਸੋਲਰ ਸੈਲ ਅਤੇ ਇਕ ਨਵੀਂ ਡਾਕਿਊਮੈਂਟਰੀ ਅਤੇ ਮੂਵੀ ਯੁਕਤ ਹਾਰਡ ਡਿਸਕ ਵੀ ਸ਼ਾਮਿਲ ਹਨ। ਐਲਪੀਯੂ ਦੇ ਚਾਂਸਲਰ ਅਸ਼ੋਕ ਮਿੱਤਲ ਨੇ ਕਿਹਾ ਕਿ ਪਹਿਲਾਂ ਟੈਕਨੋਲਾਜੀ ਬਦਲਣ ਵਿਚ ਕਾਫ਼ੀ ਸਾਲ ਲੱਗਦੇ ਸਨ ਪਰ ਹੁਣ ਹਰ ਦਿਨ ਨਵੀਂ ਤਕਨੀਕ ਆ ਰਹੀ ਹੈ।
Time capsule buried at LPU, Jalandhar
ਨਵੀਂ ਤਕਨੀਕ ਕੁੱਝ ਹੀ ਸਾਲਾਂ ਵਿਚ ਸਾਡੇ ਜੀਵਨ ਨਾਲ ਜੁੜ ਜਾਂਦੀ ਹੈ। ਟਾਈਮ ਕੈਪਸੂਲ ਵਿਚ ਅੱਜ ਦੀ ਉਨ੍ਹਾਂ ਸਾਰੇ ਤਕਨੀਕ ਅਤੇ ਉਨ੍ਹਾਂ ਦੇ ਪ੍ਰਤੀ ਜਾਣਕਾਰੀਆਂ ਨੂੰ ਸਮੇਟਿਆ ਗਿਆ ਹੈ। ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਇਹ ਚੀਜ਼ਾਂ ਸੌ ਸਾਲ ਬਾਅਦ ਆਉਣ ਵਾਲੀ ਪੀੜ੍ਹੀ ਨੂੰ ਹੈਰਾਨ ਕਰ ਦੇਣਗੀਆਂ। ਇਹ ਵਸਤੁਆਂ ਉਨ੍ਹਾਂ ਦੇ ਲਈ ਮਾਣ ਵਾਲੀ ਗੱਲ ਸਿੱਧ ਹੋਵੇਗੀ ਜਦੋਂ ਇਨ੍ਹਾਂ ਨੂੰ 100 ਸਾਲ ਬਾਅਦ ਕੱਢਿਆ ਜਾਵੇਗਾ।