ਲੰਡਨ ਤੋਂ ਪੰਜਾਬ ਦੇ ਇਸ ਸ਼ਹਿਰ ਦੀ ਆਈ ਮਾੜੀ ਖ਼ਬਰ, ਪੂਰੇ ਪਿੰਡ 'ਚ ਛਾਈ ਸੋਗ ਦੀ ਲਹਿਰ!
Published : Jan 21, 2020, 5:17 pm IST
Updated : Jan 21, 2020, 5:47 pm IST
SHARE ARTICLE
Sikh youth malkit singh in london
Sikh youth malkit singh in london

ਇਸ ਹਮਲੇ 'ਚ ਮਲਕੀਤ ਸਿੰਘ ਉਰਫ ਬਲਜੀਤ ਢਿੱਲੋਂ ਤੋਂ ਇਲਾਵਾ...

ਸੁਲਤਾਨਪੁਰ ਲੋਧੀ: ਸ਼ਨੀਵਾਰ ਸ਼ਾਮ ਲੰਡਨ 'ਚ 7 ਸਿੱਖ ਨੌਜਵਾਨਾਂ ਦੇ ਸਮੂਹ 'ਤੇ ਕੁਝ ਲੋਕਾਂ ਨੇ ਚਾਕੂ ਨਾਲ ਜਾਨਲੇਵਾ ਹਮਲਾ ਕੀਤਾ। ਇਸ ਹਮਲੇ 'ਚ 3 ਸਿੱਖ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਹਮਲਾ ਪੂਰਬੀ ਲੰਡਨ ਦੇ ਐਸਫੋਰਡ ਵਿਚ ਸ਼ਨੀਵਾਰ ਸ਼ਾਮ 7:30 ਵਜੇ ਸੱਤ ਕਿੰਗਸ ਸਟੇਸ਼ਨ ਨੇੜੇ ਹੋਇਆ ਸੀ। ਤਿੰਨੇ ਪੀੜਤ ਸਿੱਖ ਸਥਾਨਕ ਸਿੱਖ ਭਾਈਚਾਰੇ ਦੇ ਮੈਂਬਰ ਸਨ। ਇਸ ਹਮਲੇ 'ਚ ਮਲਕੀਤ ਸਿੰਘ ਉਰਫ ਬਲਜੀਤ ਢਿੱਲੋਂ ਤੋਂ ਇਲਾਵਾ ਨਰਿੰਦਰ ਸਿੰਘ ਅਤੇ ਹਰਿੰਦਰ ਕੁਮਾਰ ਮਾਰੇ ਗਏ ਸਨ।

PhotoPhoto

ਮੌਤ ਦਾ ਸ਼ਿਕਾਰ ਹੋਏ ਤਿੰਨ ਸਿੱਖ ਨੌਜਵਾਨਾਂ 'ਚੋਂ ਇਕ ਸਿੱਖ ਸੁਲਤਾਨਪੁਰ ਲੋਧੀ ਦੇ ਪਿੰਡ ਸਰਾਏ ਜੱਟਾ ਦਾ ਰਹਿਣ ਵਾਲਾ ਮਲਕੀਤ ਸਿੰਘ ਉਰਫ ਬਲਜੀਤ ਸਿੰਘ ਉਰਫ ਬੱਲੀ ਢਿੱਲੋਂ ਸੀ। ਉਸ ਦੀ ਮੌਤ ਦੀ ਖਬਰ ਜਿਵੇਂ ਹੀ ਉਸ ਦੇ ਪਿੰਡ ਪੁੱਜੀ ਤਾਂ ਪੂਰੇ ਪਿੰਡ 'ਚ ਸੋਗ ਦੀ ਲਹਿਰ ਛਾ ਗਈ। ਧਾਹਾਂ ਮਾਰਦੀ ਮਾਂ ਦੇ ਮੂੰਹੋਂ ਇਕੋ ਬੋਲ ਹੀ ਨਿਕਲ ਰਹੇ ਸਨ ਕਿ ਵੇ ਪੁੱਤਰਾਂ ਆ ਕੇ ਕੋਠੀ ਬਣਾ ਜਾ। ਮੌਤ ਦਾ ਸ਼ਿਕਾਰ ਹੋਇਆ ਨੌਜਵਾਨ ਮਲਕੀਤ ਸਿੰਘ (38) ਸਾਬਕਾ ਸਰਪੰਚ ਸਵ. ਮੋਹਨ ਸਿੰਘ ਦਾ ਸਭ ਤੋਂ ਛੋਟਾ ਪੁੱਤਰ ਸੀ।

PhotoPhoto

ਜਿਸ ਦੇ ਚਲੇ ਜਾਣ ਨਾਲ ਬੁਢਾਪੇ ਦੀ ਲਾਠੀ ਟੁੱਟ ਗਈ ਹੈ। ਮ੍ਰਿਤਕ ਮਲਕੀਤ ਸਿੰਘ ਉਰਫ ਬੱਲੀ ਢਿੱਲੋਂ ਦੇ ਭਤੀਜੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਚਾਚੇ ਸਣੇ ਇਹ ਤਿੰਨ ਭਰਾ ਹਨ, ਜਿਨ੍ਹਾਂ 'ਚੋਂ ਮਲਕੀਤ ਸਿੰਘ ਸਭ ਤੋਂ ਛੋਟੇ ਸਨ। ਛੋਟੇ ਹੁੰਦੇ ਤੋਂ ਹੀ ਮਲਕੀਤ ਸਿੰਘ ਨੂੰ ਵਿਦੇਸ਼ ਜਾਣ ਦੀ ਇੱਛਾ ਸੀ। ਉਨ੍ਹਾਂ ਦੱਸਿਆ ਕਿ ਕਰੀਬ 15 ਸਾਲ ਪਹਿਲਾਂ ਘਰ ਦੀ ਆਰਥਿਕ ਸਥਿਤੀ ਨੂੰ ਦੇਖਦੇ ਹੋਏ ਡਾਲਰ, ਪੌਂਡ ਕਮਾਉਣ ਖਾਤਿਰ ਮਲਕੀਤ ਸਿੰਘ ਇੰਗਲੈਂਡ 'ਚ ਗਏ ਸਨ।

PhotoPhoto

ਇੰਗਲੈਂਡ ਵਿਖੇ ਸਖਤ ਮਿਹਨਤ ਕਰਕੇ ਇਨ੍ਹਾਂ ਨੇ ਪੈਸਾ ਕਮਾਇਆ। ਇੰਗਲੈਂਡ 'ਚ ਕਾਨੂੰਨ ਸਖਤ ਹੋਣ ਕਰਕੇ ਮਲਕੀਤ ਸਿੰਘ ਉਥੋਂ ਦੀ ਨਾਗਰਿਕਤਾ ਨਹੀਂ ਮਿਲੀ ਸੀ, ਜਿਸ ਕਰਕੇ ਉਹ ਵਾਪਸ ਆਪਣੇ ਸ਼ਹਿਰ ਆਉਣ ਤੋਂ ਅਸਮਰਥ ਸਨ। ਉਨ੍ਹਾਂ ਦੱਸਿਆ ਕਿ ਮਲਕੀਤ ਦੇ ਦੂਜੇ ਭਰਾ ਬਲਕਾਰ ਸਿੰਘ ਅਤੇ ਅਮਰਜੀਤ ਸਿੰਘ ਦੋਵੇਂ ਵਿਆਹੇ ਹੋਏ ਸਨ। ਮੌਤ ਦੀ ਖਬਰ ਸੁਣਦੇ ਹੀ ਵਿਧਵਾ ਮਾਂ ਹਰਭਜਨ ਕੌਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ।

PhotoPhoto

ਦਿਮਗੀ ਸੰਤੁਲਨ ਖਰਾਬ ਹੋਣ ਕਰਕੇ ਪਹਿਲਾਂ ਤਾਂ ਉਸ ਨੂੰ ਕੁਝ ਨਹੀਂ ਦੱਸਿਆ ਪਰ ਜਿਉਂ ਹੀ ਸਾਰੀ ਗੱਲ ਉਸ ਨੂੰ ਦੱਸੀ ਗਈ ਤਾਂ ਉਹ ਧਾਹਾਂ ਮਾਰ ਕੇ ਰੋ ਪਈ ਅਤੇ ਵਾਰ-ਵਾਰ ਪੁੱਤਰ ਨੂੰ ਵਾਜਾਂ ਮਾਰ ਰਹੀ ਸੀ।  ਪਿੰਡ ਸਰਾਂ ਜੱਟਾ ਦੇ ਸਾਬਕਾ ਸਰਪੰਚ ਚਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਮਲਕੀਤ ਮੇਰੇ ਨਾਲ ਹੀ ਬਚਪਨ 'ਚ ਪੜ੍ਹਦਾ ਸੀ ਅਤੇ ਉਸ ਨੂੰ ਕਬੱਡੀ ਦਾ ਵੀ ਬੇਹੱਦ ਸ਼ੌਂਕ ਸੀ।

ਜਦੋਂ ਖੇਡ 'ਚ ਉਹ ਕਿੱਧਰੇ ਰੇਡ ਕਰਨ ਆਉਂਦਾ ਸੀ ਤਾਂ ਖਿਡਾਰੀ ਉਸ ਨੂੰ ਬਿਜਲੀ ਦੇ ਨਾਂ ਨਾਲ ਬੁਲਾਉਂਦੇ ਸਨ। ਉਨ੍ਹਾਂ ਦੱਸਿਆ ਕਿ ਮਲਕੀਤ ਕਹਿੰਦਾ ਸੀ ਕਿ ਵਿਦੇਸ਼ ਜਾ ਕੇ ਵੀ ਉਹ ਕਬੱਡੀ ਨੂੰ ਖੂਬ ਉਤਸ਼ਾਹਤ ਕਰੇਗਾ। ਪਰਿਵਾਰਕ ਮੈਂਬਰਾਂ ਮੁਤਾਬਕ ਮ੍ਰਿਤਕ ਮਲਕੀਤ ਸਿੰਘ ਦੀ ਮ੍ਰਿਤਕ ਦੇਹ ਭਾਰਤ ਲਿਆ ਕੇ ਉਸ ਦੇ ਜੱਦੀ ਪਿੰਡ ਸਰਾਂ ਜੱਟਾ ਵਿਖੇ ਹੀ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement