
ਡੀਜੇ ‘ਤੇ ਭੰਗੜਾ ਪਾਉਂਦੇ ਸਮੇਂ ਕੀਤੇ ਗਏ ਫਾਇਰ
ਤਰਨ ਤਾਰਨ: ਬੀਤੀ ਰਾਤ ਤਰਨ ਤਾਰਨ ਦੇ ਪੱਟੀ ਵਿਖੇ ਇਕ ਵਿਆਹ ਦਾ ਮਾਹੌਲ ਉਸ ਸਮੇਂ ਮਾਤਮ ਵਿਚ ਬਦਲ ਗਿਆ ਜਦੋਂ, ਵਿਆਹ ‘ਚ ਚੱਲੀ ਗੋਲੀ ਇਕ ਬੱਚੇ ਦੇ ਜਾ ਲੱਗੀ। ਗੋਲੀ ਲੱਗਣ ਤੋਂ ਬਾਅਦ ਬੱਚੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹੈ। ਇਸ ਘਟਨਾ ਵਿਚ ਇਕ ਹੋਰ ਵਿਅਕਤੀ ਜ਼ਖਮੀ ਦੱਸਿਆ ਜਾ ਰਿਹਾ ਹੈ, ਜਿਸ ਦਾ ਇਲਾਜ ਅੰਮ੍ਰਿਤਸਰ ਦੇ ਹਸਤਾਲ ਵਿਚ ਜਾਰੀ ਹੈ।
13-year-old dies after being shot
ਜਾਣਕਾਰੀ ਮੁਤਾਬਕ ਮਿਤੀ 20 ਅਤੇ 21 ਫਰਵਰੀ ਦੀ ਦਰਮਿਆਨੀ ਰਾਤ ਸੁਖਵੰਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਦੁਬਲੀ ਥਾਣਾ ਸਦਰ ਪੱਟੀ ਦੇ ਬੇਟੇ ਯਾਦਵਿੰਦਰ ਸਿੰਘ ਦਾ ਵਿਆਹ ਸੀ। ਇਸ ਮੌਕੇ ਡੀਜੇ ‘ਤੇ ਭੰਗੜਾ ਪਾਉਂਦੇ ਸਮੇਂ ਗੁਰਲਾਲ ਸਿੰਘ ਪੁੱਤਰ ਸੁੱਖਾ ਸਿੰਘ ਵਾਸੀ ਨਾਰਲੀ ਥਾਣਾ ਖਾਲੜਾ ਨੇ ਦੋਨਾਲੀ ਰਾਈਫ਼ਲ ਨਾਲ ਫਾਇਰ ਕੀਤੇ।
Photo
ਇਸ ਦੌਰਾਨ ਗੋਲੀ ਜਸ਼ਨਦੀਪ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਦੁਬਲੀ ਦੇ ਸਰੀਰ ਅਤੇ ਜੋਗਿੰਦਰ ਸਿੰਘ ਪੁੱਤਰ ਮਲੂਕ ਸਿੰਘ ਵਾਸੀ ਦੁਬਲੀ ਦੀਆਂ ਲੱਤਾਂ ‘ਤੇ ਜਾ ਵੱਜੀ। ਗੋਲੀ ਲੱਗਣ ਤੋਂ ਬਾਅਦ ਜਸ਼ਨਦੀਪ ਸਿੰਘ ਨੂੰ ਕੇ.ਡੀ ਹਸਪਤਾਲ ਅੰਮ੍ਰਿਤਸਰ ਅਤੇ ਜੋਗਿੰਦਰ ਸਿੰਘ ਨੂੰ ਰਣਜੀਤ ਹਸਪਤਾਲ ਅੰਮ੍ਰਿਤਸਰ ਵਿਖੇ ਭਰਤੀ ਕਰਵਾਇਆ। ਡਾਕਟਰਾਂ ਨੇ ਜਸ਼ਨਦੀਪ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਅਤੇ ਜੋਗਿੰਦਰ ਸਿੰਘ ਦਾ ਇਲਾਜ ਜਾਰੀ ਹੈ।