ਹਾਂ ਅਸੀਂ 'ਪਰਜੀਵੀ' ਹਾਂ, ਅਸੀਂ ਭਾਜਪਾ 'ਤੇ ਬਹਿ ਕੇ ਉਸ ਦਾ ਸਿਆਸਤ ਵਿਚੋਂ ਸਫਾਇਆ ਕਰ ਦੇਵਾਂਗੇ:ਚੜੂਨੀ
Published : Feb 21, 2021, 6:44 pm IST
Updated : Feb 21, 2021, 6:44 pm IST
SHARE ARTICLE
Gurnam Singh Chaduni
Gurnam Singh Chaduni

ਕਿਹਾ, ਭਾਜਪਾ ਦੇਸ਼ ਨੂੰ ਵੇਚ ਰਹੀ ਹੈ, ਇਹ ਪੂਰੇ ਦੇਸ਼ ਦੇ ਅਨਾਜ ਨੂੰ ਕਾਰਪੋਰੇਟਾਂ ਦਾ ਗੁਦਾਮਾਂ ਵਿਚ ਬੰਦ ਕਰਨਾ ਚਾਹੁੰਦੀ ਹੈ 

ਚੰਡੀਗੜ੍ਹ (ਹਰਦੀਪ ਭੋਗਲ): ਚੰਡੀਗੜ੍ਹ ਵਿਖੇ ਹੋਈ ਮਹਾਂਪੰਚਾਇਤ ਨੂੰ ਸਥਾਨਕ ਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਲਈ ਚੰਡੀਗੜ੍ਹ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਾਸੀਆਂ ਵੱਲੋਂ ਕਿਸਾਨੀ ਅੰਦੋਲਨ ਨੂੰ ਸਮਰਥਨ ਦੇਣਾ ਵੱਡੀ ਗੱਲ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿਚ ਜ਼ਿਆਦਤਰ ਲੋਕ ਉਹ ਹਨ ਜਿਨ੍ਹਾਂ ਨੇ ਕਦੇ ਖੇਤ ਵਿਚ ਜਾ ਕੇ ਨਹੀਂ ਵੇਖਿਆ ਹੋਵੇਗਾ ਪਰ ਉਹ ਵੀ ਕਿਸਾਨਾਂ ਦੀ ਮਹਾਂਪੰਚਾਇਤ ਵਿਚ ਸ਼ਿਰਕਤ ਕਰਨ ਲਈ ਵੱਡੇ ਪੱਧਰ 'ਤੇ ਪਹੁੰਚੇ ਹਨ। ਇਸ ਤੋਂ ਸਾਫ ਜਾਹਰ ਹੁੰਦਾ ਹੈ ਕਿ ਲੋਕ ਹੁਣ ਭਾਜਪਾ ਦੀਆਂ ਦੇਸ਼ ਨੂੰ ਵੇਚਣ ਦੀਆਂ ਚਾਲਾਂ ਨੂੰ ਸਮਝ ਚੁੱਕੇ ਹਨ। 


ਪ੍ਰਧਾਨ ਮੰਤਰੀ ਵੱਲੋਂ ਕਿਸਾਨ ਆਗੂਆਂ ਨੂੰ ਅੰਦੋਲਨ ਪਰਜੀਵੀ ਕਹਿਣ 'ਤੇ ਉਨ੍ਹਾਂ ਕਿਹਾ ਕਿ ਪਰਜੀਵੀ ਉਹ ਹੁੰਦਾ ਹੈ ਜੋ ਕਿਸੇ ਜੀਵ ਦੇ ਸਰੀਰ 'ਤੇ ਬਹਿ ਕੇ ਉਸ ਦਾ ਉਦੋਂ ਤਕ ਖੂਨ ਚੂਸਦਾ ਹੈ ਜਦੋਂ ਤਕ ਉਹ ਮਰ ਨਹੀਂ ਜਾਂਦਾ। ਉਨ੍ਹਾਂ ਕਿਹਾ ਕਿ ਅਸੀਂ ਹੁਣ ਭਾਜਪਾ ਦੇ ਸਰੀਰ 'ਤੇ ਬਹਿ ਗਏ ਹਾਂ ਅਤੇ ਇਸ ਨੂੰ ਹਰ ਚੋਣ ਵਿਚ ਹਰਾਂਵਾਗੇ। ਇਸ ਨੂੰ ਪੱਛਮੀ ਬੰਗਾਲ ਵਿਚ ਵੀ ਹਰਾਇਆ ਜਾਵੇਗਾ ਅਤੇ ਬਾਕੀ ਥਾਵਾਂ 'ਤੇ ਵੀ ਇਸ ਨਾਲ ਉਹੋ ਕੁੱਝ ਕੀਤਾ ਜਾਵੇਗਾ ਜੋ ਕੁੱਝ ਪੰਜਾਬ ਵਿਚ ਨਗਰ ਨਿਗਮ ਚੋਣਾਂ ਦੌਰਾਨ ਕੀਤਾ ਹੈ।

Gurnam Singh ChaduniGurnam Singh Charuni

ਉਨ੍ਹਾਂ ਕਿਹਾ ਕੇਂਦਰ ਸਰਕਾਰ ਆਨਾਜ 'ਤੇ ਕਾਰਪੋਰੇਟਾਂ ਦਾ ਕਬਜ਼ਾ ਕਰਵਾਉਣਾ ਚਾਹੁੰਦੀ ਹੈ, ਇਸੇ ਲਈ ਇਹ ਖੇਤੀ ਕਾਨੂੰਨ ਜੋ ਅਸਲ ਵਿਚ ਐਗਰੋ ਕਾਰੋਬਾਰ ਹੈ, ਜਿਸ ਤਹਿਤ ਪੂਰੇ ਦੇਸ਼ ਦਾ ਭੋਜਨ ਕੁੱਝ ਕੁ ਪੂੰਜੀਪਤੀਆਂ ਦੇ ਗੋਦਾਮਾਂ ਵਿਚ ਕੈਦ ਹੋ ਕੇ ਰਹਿ ਜਾਵੇਗਾ। ਉਹ ਕਾਰਪੋਰੇਟ ਬਾਅਦ ਵਿਚ ਇਸ ਨੂੰ ਵੱਡੇ ਮੁਨਾਫੇ ਵਿਚ ਵੇਚੇਗਾ।

Gurnam Singh ChaduniGurnam Singh Charuni

ਚੰਡੀਗੜ੍ਹ ਵਰਗੇ ਸ਼ਹਿਰ ਵਿਚ ਸੱਭ ਵਸਤਾਂ ਬਾਹਰੋਂ ਆਉਂਦੀਆਂ ਹਨ ਜਿਨ੍ਹਾਂ ਵਿਚ ਆਨਾਜ ਅਤੇ ਫਲ-ਸਬਜ਼ੀਆਂ ਸ਼ਾਮਲ ਹਨ। ਜਦੋਂ ਇਹ ਸਭ ਵਸਤਾਂ ਕਾਰਪੋਰੇਟਾਂ ਦੇ ਗੁਦਾਮਾਂ ਵਿਚ ਬੰਦ ਹੋ ਜਾਣਗੀਆਂ ਤਾਂ ਕਾਰਪੋਰੇਟ ਇਨ੍ਹਾਂ ਵਸਤਾਂ ਨੂੰ ਮਨਮਰਜ਼ੀ ਦੇ ਰੇਟ 'ਤੇ ਵੇਚੇਗਾ। ਇਸ ਦਾ ਅਸਰ ਕਿਸਾਨ, ਮਜਦੂਰ, ਮੁਲਾਜ਼ਮਾਂ ਤੋਂ ਇਲਾਵਾ ਹਰ ਵਰਗ 'ਤੇ ਹੋਵੇਗਾ। ਇਸ ਦਾ ਸਬੂਤ ਤੇਲ ਕੀਮਤਾਂ ਤੋਂ ਇਲਾਵਾ ਆਲੂ, ਪਿਆਜ ਸਮੇਤ ਹੋਰ ਫਸਲਾਂ ਤੋਂ ਮਿਲਦਾ ਹੈ।

Gurnam Singh ChaduniGurnam Singh Charuni

ਇਹ ਫਸਲਾਂ ਕਿਸਾਨ ਤੋਂ ਕੋਡੀਆਂ ਦੇ ਭਾਅ ਲੈ ਕੇ ਅੱਗੇ ਲੋਕਾਂ ਨੂੰ ਦੁੱਗਣੇ ਤੋਂ ਤੀਗਣੇ ਭਾਅ 'ਤੇ ਵੇਚੀਆਂ ਜਾ ਰਹੀਆਂ ਹਨ। ਇਹ ਉਸ ਵੇਲੇ ਹੋ ਰਿਹਾ ਹੈ ਜਦੋਂ ਲੋਕ ਇਹ ਵਸਤਾਂ ਆਪਣੀ ਮੰਡੀ ਸਮੇਤ ਦੂਜੀਆਂ ਥਾਵਾਂ ਤੋਂ ਸਿੱਧਾ ਕਿਸਾਨਾਂ ਤੋਂ ਵੀ ਖਰੀਦ ਸਕਦੇ ਹਨ। ਜਦੋਂ ਅਖੌਤੀ ਖੇਤੀ ਕਾਨੂੰਨਾਂ ਤਹਿਤ ਇਹ ਵਸਤਾਂ ਸਿੱਧੀਆਂ ਕਾਰਪੋਰੇਟਾਂ ਦਾ ਗੁਦਾਮਾਂ ਵਿਚ ਪਹੁੰਚ ਜਾਣਗੀਆਂ ਤਾਂ ਇਹ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੀ ਹੋਣਗੀਆਂ ਸਗੋਂ ਲੋਕਾਂ ਨੂੰ ਮਹਿੰਗੇ ਭਾਅ ਖਰੀਦਣ ਲਈ ਮਜ਼ਬੂਰ ਹੋਣਾ ਪਵੇਗਾ। 

Gurnam Singh ChaduniGurnam Singh Chaduni

ਦਿੱਲੀ ਪੁਲਿਸ ਵੱਲੋਂ 26 ਜਨਵਰੀ ਦੀ ਟਰੈਕਟਰ ਰੈਲੀ 'ਚ ਸ਼ਾਮਲ 1700 ਕਿਸਾਨਾਂ ਨੂੰ ਨੋਟਿਸ ਭੇਜੇ ਜਾਣ ਸਬੰਧੀ ਉਨ੍ਹਾਂ ਕਿਹਾ ਕਿ ਅਸੀਂ ਸਬੰਧਤ ਕਿਸਾਨਾਂ ਨੂੰ ਕਹਿ ਦਿੱਤਾ ਹੈ ਕਿ ਕੋਈ ਵੀ ਕਿਸਾਨ ਇਨ੍ਹਾਂ ਨੋਟਿਸਾਂ ਦਾ ਜਵਾਬ ਦੇਣ ਲਈ ਦਿੱਲੀ ਪੁਲਿਸ ਅੱਗੇ ਪੇਸ਼ ਨਾ ਹੋਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਪਿੰਡਾਂ ਵਿਚ ਇਸ ਸਬੰਧੀ ਗ੍ਰਿਫਤਾਰੀ ਲਈ ਆਉਂਦਾ ਹੈ ਤਾਂ ਸਾਡੀ ਕਿਸਾਨਾਂ ਨੂੰ ਸਲਾਹ ਹੈ ਕਿ ਅਜਿਹੇ ਵਿਅਕਤੀਆਂ ਦਾ ਸ਼ਾਂਤਮਈ ਘਿਰਾਉ ਕੀਤਾ ਜਾਵੇ। ਇਨ੍ਹਾਂ ਨਾਲ ਮਾਰਕੁੱਟ ਜਾਂ ਧੱਕਾ ਨਾ ਕੀਤਾ ਜਾਵੇ, ਬਲਕਿ ਸਿਰਫ ਘਿਰਾਉ ਕਰ ਕੇ ਬਿਠਾ ਲਿਆ ਜਾਵੇ। ਇਨ੍ਹਾਂ ਨੂੰ ਇੱਜਤ ਨਾਲ ਸਥਾਨਕ ਪ੍ਰਸ਼ਾਸਨ ਦੇ ਹਵਾਲੇ ਕਰ ਦਿਉ।

Gurnam Singh ChaduniGurnam Singh Charuni

ਕਿਸਾਨਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਇਨ੍ਹਾਂ ਨੂੰ ਉਦੋਂ ਹੀ ਛੱਡਿਆ ਜਾਵੇ, ਜਦੋਂ ਇਹ ਦੁਬਾਰਾ ਨਾ ਆਉਣ ਦਾ ਵਾਅਦਾ ਕਰਨ। ਸਰਕਾਰ ਵੱਲੋਂ ਗੱਲਬਾਤ ਇਕ ਫੋਨ ਕਾਲ ਦੀ ਦੂਰੀ 'ਤੇ ਸਬੰਧੀ ਉਨ੍ਹਾਂ ਕਿਹਾ ਕਿ ਸਰਕਾਰ ਗੱਲਬਾਤ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਤਾਂ ਬੜੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਜੇ ਤਕ ਪ੍ਰਧਾਨ ਮੰਤਰੀ ਵੱਲੋਂ ਸੁਝਾਇਆ ਗਿਆ ਫੋਨ ਨੰਬਰ ਹੀ ਲੱਭ ਸਕਿਆ।  ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਵਿਚ ਦਹਿਸ਼ਤ ਫੈਲਾਅ ਕੇ ਸੰਘਰਸ਼ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ ਪਰ ਸਰਕਾਰ ਜਿੰਨੇ ਮਰਜ਼ੀ ਹੱਥਕੰਡੇ ਅਪਨਾ ਲਵੇ, ਉਸ ਨੂੰ ਇਸ ਵਿਚ ਸਫਲਤਾ ਨਹੀਂ ਮਿਲੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement