
ਵਿਧਾਨ ਸਭਾ ਹਲਕਾ 110 ਦੇ ਸਰਕਾਰੀ ਐਲੀਮੈਂਟਰੀ ਸਕੂਲ ਬਾਜਵਾ ਕਾਲੋਨੀ ਸਥਿਤ ਬੂਥ 'ਤੇ ਵੋਟਾਂ ਅਮਨ-ਅਮਨ ਨਾਲ ਪਈਆਂ
ਪਟਿਆਲਾ, 20 ਫਰਵਰੀ (ਦਲਜਿੰਦਰ ਸਿੰਘ): ਸਰਕਾਰੀ ਐਲੀਮੈਂਟਰੀ ਸਕੂਲ ਬਾਜਵਾ ਕਾਲੋਨੀ ਵਿਖੇ ਵਿਧਾਨ ਸਭਾ 2022 ਦੀਆਂ ਪਟਿਆਲਾ ਦਿਹਾਤੀ-110 ਦੀਆਂ ਵੋਟਾਂ ਪੈਣ ਦਾ ਕੰਮ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸ਼ਾਂਤੀਪੂਰਵਕ ਜਾਰੀ ਰਿਹਾ | ਵੋਟ ਦੇ ਮਿਲੇ ਅਧਿਕਾਰ ਦੀ ਵਰਤੋਂ ਕਰਨ ਲਈ ਜਿੱਥੇ ਵੋਟਰਾਂ 'ਚ ਉਤਸ਼ਾਹ ਦੇਖਿਆ ਗਿਆ, ਉੱਥੇ ਹੀ ਖ਼ਾਸ ਤੌਰ 'ਤੇ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਨੇ ਆਪਣੀ ਵੋਟ ਪਾਉਣ ਉਪਰੰਤ ਮਿਲੇ ਹੋਏ ਸਰਟੀਫਿਕੇਟ ਦਿਖਾਉਂਦੇ ਹੋਏ ਖੁਸ਼ੀ ਜ਼ਾਹਰ ਕੀਤੀ | ਦੱਸਣਯੋਗ ਹੈ ਕਿ ਇਥੇ ਵੋਟਾਂ ਪੈਣ ਦਾ ਕੰਮ ਬਿਨਾਂ ਕਿਸੇ ਲੜਾਈ-ਝਗੜੇ ਦੇ ਅਮਨ-ਅਮਾਨ ਨਾਲ ਨੇਪਰੇ ਚੜਿ੍ਹਆ ਪਰ ਕੁੱਝ ਵੋਟਰਾਂ ਵਲੋਂ ਇਹ ਵੀ ਦੱਸਿਆ ਗਿਆ ਕਿ ਪੋਲਿੰਗ ਬੂਥ ਨੰਬਰ 175 ਦੀ ਮਸ਼ੀਨ 'ਚ ਅਚਾਨਕ ਖ਼ਰਾਬੀ ਆਉਣ ਕਾਰਨ ਉਨ੍ਹਾਂ ਨੂੰ ਲਾਈਨਾਂ 'ਚ ਖੜ੍ਹ ਕੇ ਆਪਣੀ ਵਾਰੀ ਦੀ ਤਕਰੀਬਨ ਅੱਧਾ ਘੰਟਾ ਉਡੀਕ ਕਰਨੀ ਪਈ ਪਰ ਬਾਅਦ ਵਿਚ ਮਸ਼ੀਨ ਠੀਕ ਕਰ ਦਿੱਤੀ ਗਈ, ਜਿਸ ਉਪਰੰਤ ਉਨ੍ਹਾਂ ਨੇ ਆਪਣੀ ਵੋਟ ਪਾਈ |
ਫੋਟੋ ਨੰ 20ਪੀਏਟੀ. 23