
ਤੁਰਕੀ ਅੰਬੈਸੀ ਦੇ ਅਧਿਕਾਰੀ ਗਿਬਜ਼ ਨਾਲ ਕੀਤੀ ਮੁਲਾਕਾਤ
ਜਲੰਧਰ: ਤੁਰਕੀ ਵਿਚ ਭੂਚਾਲ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਕਈ ਸਮਾਜਸੇਵੀ ਸੰਸਥਾਵਾਂ ਅੱਗੇ ਆਈਆਂ ਹਨ। ਇਸ ਦੌਰਾਨ ਜਲੰਧਰ ਦੇ ਸਮਾਜਸੇਵੀ ਰੂਬਲ ਸੰਧੂ ਨੇ ਪੀੜਤਾਂ ਦੀ ਮਦਦ ਲਈ ਤੁਰਕੀ ਅੰਬੈਸੀ ਵਿਚ ਪਹੁੰਚ ਕੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ।
ਇਹ ਵੀ ਪੜ੍ਹੋ : 'ਨਫ਼ਰਤ ਨੂੰ ਧੋ ਦਿਓ' : ਸਮਾਜਿਕ ਸਦਭਾਵਨਾ ਨੂੰ ਹੁਲਾਰਾ ਦੇਣ ਲਈ ਕੈਨੇਡਾ ਦਾ ਮੰਦਰ ਸਮਾਗਮ ਆਯੋਜਿਤ ਕਰੇਗਾ
ਰੂਬਲ ਸੰਧੂ ਨੇ ਤੁਰਕੀ ਅੰਬੈਸੀ ਦੇ ਅਧਿਕਾਰੀ ਗਿਬਜ਼ ਨਾਲ ਮੁਲਾਕਾਤ ਕਰਕੇ ਪੀੜਤਾਂ ਦੀ ਸਹਾਇਤਾ ਵਜੋਂ ਲੋੜਵੰਦਾਂ ਨੂੰ ਕੱਪੜੇ, ਰਾਸ਼ਨ ਅਤੇ ਹੋਰ ਜ਼ਰੂਰੀ ਵਸਤਾਂ ਦੇਣ ਦੀ ਪੇਸ਼ਕਸ਼ ਕੀਤੀ। ਰੂਬਲ ਸੰਧੂ ਨੇ ਭੂਚਾਲ ਕਾਰਨ ਹੋਏ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਕਾਰਨ ਤੁਰਕੀ ਅਤੇ ਸੀਰੀਆ ਵਿਚ ਰਹਿ ਰਹੇ ਨਾਗਰਿਕਾਂ ਪ੍ਰਤੀ ਦਿਲੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਨੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।