ਸੜਕ ਪਾਰ ਕਰਨ ਲੱਗੇ ਕਾਰ ਨਾਲ ਸਕੂਟੀ ਦੀ ਹੋਈ ਟੱਕਰ
ਭਵਾਨੀਗੜ੍ਹ : ਘਰ ਤੋਂ ਆਪਣੇ ਦੋਹਤੇ ਦਾ ਵਿਆਹ ਵੇਖਣ ਨਿਕਲੇ ਬਜ਼ੁਰਗ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਉਸ ਨਾਲ ਅਜਿਹਾ ਹਾਦਸਾ ਵਾਪਰ ਸਕਦਾ ਹੈ ਅਤੇ ਹਮੇਸ਼ਾ ਲਈ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਵੇਗਾ।
ਇਹ ਵੀ ਪੜ੍ਹੋ : 50 ਹਜ਼ਾਰ ਦੀ ਰਿਸ਼ਵਤ ਲੈਣ ਵਾਲੇ ਸਹਾਇਕ ਖਜ਼ਾਨਾ ਅਫ਼ਸਰ ਤੇ ਉਸ ਦੇ ਸਾਥੀ ਨੂੰ ਹੋਈ 7-7 ਸਾਲ ਦੀ ਕੈਦ
ਦਰਅਸਲ ਭਵਾਨੀਗੜ੍ਹ ਤੋਂ ਪਟਿਆਲਾ ਨੂੰ ਜਾਂਦੇ ਨੈਸ਼ਨਲ ਹਾਈਵੇ 'ਤੇ ਅੱਜ ਪਿੰਡ ਬਾਲਦ ਕਲ੍ਹਾਂ ਦੇ ਬੱਸ ਅੱਡੇ ਨੇੜੇ ਇੱਕ ਸੜਕ ਹਾਦਸਾ ਵਾਪਰਿਆ ਜਿਸ ਵਿਚ ਇਕ ਸਕੂਟਰੀ ਸਵਾਰ ਬਜ਼ੁਰਗ ਦੀ ਮੌਤ ਹੋ ਗਈ ਹੈ। ਮ੍ਰਿਤਕ ਬਜ਼ੁਰਗ ਦੀ ਪਛਾਣ ਜਥੇਦਾਰ ਹਾਕਮ ਸਿੰਘ (75) ਵਾਸੀ ਪਿੰਡ ਬਾਲਦ ਖੁਰਦ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਨਹਿਰ ਵਿਚ ਡਿੱਗੀ ਜੀਪ, ਪਤੀ-ਪਤਨੀ ਦੀ ਹੋਈ ਮੌਤ
ਪ੍ਰਾਪਤ ਵੇਰਵਿਆਂ ਅਨੁਸਾਰ ਜਦੋਂ ਇਹ ਹਾਦਸਾ ਵਾਪਰਿਆ ਤਾਂ ਸਕੂਟਰੀ ਸਵਾਰ ਬਜ਼ੁਰਗ ਸੜਕ ਪਾਰ ਕਰ ਰਿਹਾ ਸੀ ਕਿ ਇਸ ਦੌਰਾਨ ਅਚਾਨਕ ਸਕੂਟਰੀ ਬੇਕਾਬੂ ਹੋ ਕੇ ਇਕ ਕਾਰ ਨਾਲ ਜਾ ਟਕਰਾਈ, ਜਿਸ ਦੇ ਚੱਲਦਿਆਂ ਬਜ਼ੁਰਗ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਜਿਸ ਕਾਰ ਨਾਲ ਇਹ ਹਾਦਸਾ ਵਾਪਰਿਆ ਹੈ ਉਹ ਪਟਿਆਲਾ ਵਾਲੇ ਪਾਸੇ ਤੋਂ ਆ ਰਹੀ ਸੀ। ਘਟਨਾ ਦੀ ਜਾਣਕਾਰੀ ਮਿਲਦਿਆਂ ਪੁਲਿਸ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਆਰੰਭ ਕਰ ਦਿਤੀ ਹੈ।