
ਚੰਡੀਗੜ੍ਹ ਦਾ ਰਹਿਣ ਵਾਲਾ ਸੀ ਮ੍ਰਿਤਕ ਨੌਜਵਾਨ
ਟੋਰਾਂਟੋ: ਕੈਨੇਡਾ 'ਚ ਆਏ ਦਿਨ ਭਾਰਤੀਆਂ ਦੀਆਂ ਮੌਤਾਂ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਅਜਿਹੀ ਹੀ ਇਕ ਹੋਰ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ 23 ਫਰਵਰੀ, 2023 ਤੋਂ ਲਾਪਤਾ ਹੋਏ ਨੌਜਵਾਨ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਪਾਰਸ ਜੋਸ਼ੀ (23 ਸਾਲਾ) ਵਜੋਂ ਹੋਈ ਹੈ।
ਇਹ ਵੀ ਪੜ੍ਹੋ:ਕੇਂਦਰ ਨੇ ਦਿੱਲੀ ਦੇ ਬਜਟ ਨੂੰ ਰੋਕਣ ਦੀ ਸਾਜ਼ਿਸ਼ ਰਚੀ: AAP
ਪਾਰਸ ਜੋਸ਼ੀ ਉਚੇਰੀ ਪੜ੍ਹਾਈ ਲਈ ਕੈਨੇਡਾ ਗਿਆ ਸੀ। ਰੀਜਨ ਆਫ਼ ਪੀਲ - 22 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚਕਰਤਾਵਾਂ ਨੇ ਪੁਸ਼ਟੀ ਕੀਤੀ ਕਿ ਬਰੈਂਪਟਨ ਦੇ ਲਾਪਤਾ 23 ਸਾਲਾ ਵਿਦਿਆਰਥੀ ਨੂੰ ਲੱਭ ਲਿਆ ਗਿਆ ਹੈ। ਪਾਰਸ ਜੋਸ਼ੀ ਨੂੰ ਆਖਰੀ ਵਾਰ 23 ਫਰਵਰੀ, 2023 ਨੂੰ ਸ਼ਾਮ 4:30 ਵਜੇ, ਬਰੈਂਪਟਨ ਵਿੱਚ ਮੇਨ ਸਟਰੀਟ ਨਾਰਥ ਅਤੇ ਵਿਲੀਅਮਜ਼ ਪਾਰਕਵੇਅ ਨੇੜੇ ਦੇਖਿਆ ਗਿਆ ਸੀ।
ਇਹ ਵੀ ਪੜ੍ਹੋ:ਪੁੱਤ ਨੇ ਬੋਤਲ ਮਾਰ ਕੇ ਕੀਤਾ ਪਿਤਾ ਦਾ ਕਤਲ, ਪੁਲਿਸ ਨੇ ਦਬੋਚਿਆ
ਪਾਰਸ ਦੇ ਚਚੇਰੇ ਭਰਾ ਰਜਤ ਜੋਸ਼ੀ ਨੇ ਦੱਸਿਆ ਕਿ ਪਾਰਸ ਹੈਨਸਨ ਕਾਲਜ, ਬਰੈਂਪਟਨ ਵਿੱਚ ਬਿਜ਼ਨਸ ਦਾ ਵਿਦਿਆਰਥੀ ਸੀ। ਪਾਰਸ ਭਾਰਤ ਦੇ ਚੰਡੀਗੜ੍ਹ ਦਾ ਰਹਿਣ ਵਾਲਾ ਹੈ ਅਤੇ ਉਸ ਦੇ ਪਿਤਾ ਜ਼ਿਲ੍ਹੇ ਵਿੱਚ ਇੱਕ ਸਬ ਡਿਵੀਜ਼ਨ ਅਫਸਰ ਹਨ। ਰਜਤ ਨੇ ਦੱਸਿਆ ਕਿ ਉਸ ਨੂੰ ਸੋਮਵਾਰ ਸਵੇਰੇ ਪਾਰਸ ਦੀ ਮੌਤ ਬਾਰੇ ਸੂਚਿਤ ਕੀਤਾ ਗਿਆ, ਹਾਲਾਂਕਿ ਉਹ ਅਜੇ ਤੱਕ ਉਸ ਨੂੰ ਦੇਖ ਨਹੀਂ ਸਕਿਆ ਕਿਉਂਕਿ ਪੁਲਿਸ ਵੱਲੋਂ ਪਾਰਸ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਰਜਤ ਨੇ ਅੱਗੇ ਦੱਸਿਆ ਕਿ ਪਾਰਸ ਕਦੇ ਵੀ ਆਪਣੇ ਦੋਸਤਾਂ ਦੇ ਗਰੁੱਪ ਵਿੱਚ ਕਿਸੇ ਝਗੜੇ ਵਿੱਚ ਸ਼ਾਮਲ ਨਹੀਂ ਸੀ ਅਤੇ ਨਾ ਹੀ ਉਹ ਨਸ਼ਿਆਂ ਵਿੱਚ ਸ਼ਾਮਲ ਸੀ।