ਹੇਡੋਂ ਨੇੜੇ ਪੁਲਿਸ ਨੇ 23 ਕਿੱਲੋ ਗਾਂਜਾ ਬਰਾਮਦ ਕਰ ਕੇ ਔਰਤ ਅਤੇ ਉਸ ਦੇ ਦੋ ਨਾਬਾਲਗ ਬੱਚਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਲੁਧਿਆਣਾ : ਬਿਹਾਰ ਦੀ ਇੱਕ ਮਹਿਲਾ ਨਸ਼ਾ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੀ ਗਈ ਹੈ। ਇਹ ਮਹਿਲਾ ਨਸ਼ਾ ਤਸਕਰੀ ਲਈ ਅਪਣੇ ਦੋ ਨਾਬਾਲਗ ਬੱਚਿਆਂ ਦਾ ਸਹਾਰਾ ਲੈਂਦੀ ਸੀ। ਮਹਿਲਾ ਬਿਹਾਰ ਤੋਂ ਲੁਧਿਆਣਾ ਗਾਂਜਾ ਸਪਲਾਈ ਕਰਨ ਜਾ ਰਹੀ ਸੀ। ਹੇਡੋਂ ਨੇੜੇ ਪੁਲਿਸ ਨੇ 23 ਕਿੱਲੋ ਗਾਂਜਾ ਬਰਾਮਦ ਕਰ ਕੇ ਔਰਤ ਅਤੇ ਉਸ ਦੇ ਦੋ ਨਾਬਾਲਗ ਬੱਚਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਅਮਨੀਤ ਕੌਂਡਲ ਨੇ ਦੱਸਿਆ ਕਿ ਹੇਡੋਂ ਪੁਲਿਸ ਚੌਂਕੀ ਇੰਚਾਰਜ ਚਰਨਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਬਿਹਾਰ ਦੀ ਰਹਿਣ ਵਾਲੀ ਅਮਨਾ ਖਾਤੂਨ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਔਰਤ ਪਲਾਸਟਿਕ ਦੇ ਥੈਲੇ 'ਚ 23 ਕਿੱਲੋ ਗਾਂਜਾ ਲੈ ਕੇ ਜਾ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਗਾਂਜਾ ਬਿਹਾਰ ਤੋਂ ਲਿਆਂਦਾ ਗਿਆ ਸੀ, ਜੋ ਕਿ ਲੁਧਿਆਣਾ ਸਪਲਾਈ ਕਰਨਾ ਸੀ। ਔਰਤ ਦੇ ਨਾਲ ਉਸ ਦਾ ਨਾਬਾਲਗ ਪੁੱਤਰ ਅਤੇ ਧੀ ਵੀ ਸਨ। ਇਨ੍ਹਾਂ ਦੋਹਾਂ ਨੂੰ ਜੁਵੇਨਾਇਲ ਕੋਰਟ 'ਚ ਪੇਸ਼ ਕੀਤਾ ਜਾਵੇਗਾ ।