
ਜਾਣੋ, ਵੋਟਾਂ ਦੌਰਾਨ ਕਿਵੇਂ ਹੈ ਦੇਸ਼ ਦੀ ਸਥਿਤੀ
ਨਵੀਂ ਦਿੱਲੀ: ਲੋਕਤੰਤਰ ਦੇ ਸਭ ਤੋਂ ਵੱਡੇ ਤਿਉਹਾਰ ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਖਾਸ ਮੌਕੇ ਤੇ ਲੋਕਤੰਤਰ ਵਿਚ ਵੋਟ ਪਾਉਣ ਆ ਰਹੇ ਲੋਕਾਂ ਦਾ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਖਾਸ ਤਰੀਕੇ ਨਾਲ ਸਵਾਗਤ ਕੀਤਾ ਜਾ ਰਿਹਾ ਹੈ। ਕਿਤੇ ਵੋਟਰਾਂ ਦਾ ਸਵਾਗਤ ਢੋਲ ਨਗਾਰੇ ਕੀਤਾ ਜਾ ਰਿਹਾ ਹੈ ਤੇ ਕਿਤੇ ਫੁੱਲਾਂ ਦੇ ਹਾਰ ਪਾਏ ਜਾ ਰਹੇ ਹਨ।
Lok Sabha Election 2019
ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਬਤੌੜ ਸ਼ਹਿਰ ਤੋਂ ਇੱਕ ਵੀਡੀਓ ਸਾਹਮਣੇ ਆਇਆ ਹੈ। ਇਸ ਵਿਚ ਵੋਟ ਪਾਉਣ ਆ ਰਹੇ ਵੋਟਰਾਂ ਦਾ ਸਵਾਗਤ ਢੋਲ ਨਗਾਰੇ ਨਾਲ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਫੁੱਲਾਂ ਦੀ ਬਾਰਿਸ਼ ਵੀ ਕੀਤੀ ਜਾ ਰਹੀ ਹੈ। ਅਜਿਹੀਆਂ ਹੀ ਕੁਝ ਤਸਵੀਰਾਂ ਯੂਪੀ ਦੇ ਗਾਜ਼ੀਆਬਾਦ ਤੋਂ ਵੀ ਸਾਹਮਣੇ ਆਈਆਂ ਹਨ। ਲੋਨੀ ਦੇ ਬਲਰਾਮ ਨਗਰ ਵਿਚ ਔਰਤਾਂ ਲਈ ਇੱਕ ਵਿਸ਼ੇਸ਼ ਬੂਥ ਬਣਾਇਆ ਗਿਆ ਹੈ।
Voters
ਗਾਜ਼ੀਆਬਾਦ ਵਿਚ ਵੋਟ ਪਾਉਣ ਆਏ ਬਜ਼ੁਰਗਾਂ ਦਾ ਸਵਾਗਤ ਗੁਲਾਬ ਦੇ ਫੁੱਲ ਦੇ ਕੇ ਕੀਤਾ ਗਿਆ। ਦੱਸ ਦਈਏ ਕਿ ਪਹਿਲੇ ਪੜਾਅ ਵਿਚ ਦੇਸ਼ ਦੀਆਂ ਕੁਲ 91 ਸੀਟਾਂ ਤੇ ਵੋਟਿੰਗ ਹੋ ਰਹੀ ਹੈ। ਇਸ ਵਿਚ 20 ਰਾਜ ਸ਼ਾਮਲ ਹਨ। ਕੁਲ 1279 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਬਾਕੀ ਪੜਾਵਾਂ ਦੀ ਗਿਣਤੀ ਨਾਲ 23 ਮਈ ਨੂੰ ਹੋਵੇਗਾ। ਪਹਿਲੇ ਪੜਾਅ ਵਿਚ 18 ਰਾਜਾਂ ਅਤੇ 2 ਕੇਂਦਰਾਂ ਦੇ ਪ੍ਰਦੇਸ਼ਾ ਦੀਆਂ 91 ਸੀਟਾਂ ਤੇ ਵੋਟਾਂ ਪਾਈਆਂ ਜਾਣਗੀਆਂ।
Voters
ਕੁਲ 1279 ਉਮੀਦਵਾਰ ਮੈਦਾਨ ਵਿਚ ਹਨ। ਇਹਨਾਂ ਦਾ ਫੈਸਲਾ 14 ਕਰੋੜ 20 ਲੱਖ 54 ਹਜ਼ਾਰ 978 ਵੋਟਰ ਕਰਨਗੇ। ਇਹਨਾਂ ਵਿਚੋਂ 7 ਕਰੋੜ 21 ਲੱਖ ਮਰਦ ਅਤੇ 6 ਕਰੋੜ 98 ਲੱਖ ਔਰਤਾਂ ਵੋਟ ਪਾਉਣਗੀਆਂ। ਵੋਟਾਂ ਵਾਸਤੇ 1.70 ਲੱਖ ਪੋਲਿੰਗ ਕੇਂਦਰ ਬਣਾਏ ਗਏ ਹਨ। ਅੱਜ ਤੋਂ 19 ਮਈ ਤੱਕ 7 ਪੜਾਵਾਂ ਵਿਚ ਲੋਕ ਸਭਾ ਚੋਣਾਂ ਹੋਣਗੀਆਂ। ਹਰ ਹਫਤੇ ਵੋਟਿੰਗ ਕੀਤੀ ਜਾਵੇਗੀ। ਅਜਿਹੀਆਂ ਹੀ 35 ਸੀਟਾਂ ਤੇ ਵੀ ਵੋਟਿੰਗ ਕੀਤੀ ਜਾਵੇਗੀ। ਆਂਧਰਾ, ਆਰੁਣਾਚਲ, ਸਿਕਿਮ ਵਿਧਾਨ ਸਭਾ ਦੀਆਂ ਸਾਰੀਆਂ ਸੀਟਾਂ ਤੇ ਪਹਿਲੇ ਪੜਾਅ ਵਿਚ ਹੀ ਵੋਟਾਂ ਪਾਈਆਂ ਜਾਣਗੀਆਂ।
#WATCH Flower petals being showered and 'Dhol' being played to welcome voters at polling booth number 126 in Baraut, Baghpat. #LokSabhaElections2019 pic.twitter.com/UEvBcihB0B
— ANI UP (@ANINewsUP) April 11, 2019
ਦੇਸ਼ ਦੇ ਸਾਰਾ ਰਾਜਾਂ ਵਿਚ ਵੋਟਿੰਗ ਹੋਵੇਗੀ। ਰਾਜਸਥਾਨ ਵਿਚ 4 ਕਰੋੜ ਤੋਂ 86 ਲੱਖ ਤੋਂ ਵੱਧ ਵੋਟਰ ਵੋਟਾਂ ਪਾ ਸਕਣਗੇ। ਇਸ ਗਿਣਤੀ 23 ਮਈ 2019 ਨੂੰ ਕੀਤੀ ਜਾਵੇਗੀ। ਇਹਨਾਂ ਤਰੀਕਾਂ ਦੀ ਘੋਸ਼ਣਾ ਦੇ ਨਾਲ ਹੀ ਕੋਡ ਆਫ ਕੰਡਕਟ ਵੀ ਲਾਗੂ ਹੋ ਗਈ ਹੈ। ਇਸ ਤੋਂ ਪਟਨਾ ਦੇ ਪਹਿਲੇ ਪੜਾਅ ਵਿਚ ਬਿਹਾਰ ਦੀਆਂ ਚਾਰ ਸੀਟਾਂ ਔਰੰਗਾਬਾਦ, ਗਯਾ, ਨਵਾਡਾ ਅਤੇ ਜਮੁਈ ਲਈ ਚੋਣਾਂ ਹੋ ਰਹੀਆਂ ਹਨ। ਕਈ ਥਾਵਾਂ ਤੇ ਈਵੀਐਮ ਖਰਾਬ ਹੋਣ ਕਰਕੇ ਵੋਟਿੰਗ ਸ਼ੁਰੂ ਹੋਣ ਵਿਚ ਦੇਰੀ ਵੀ ਹੋਈ। ਪੋਲਿੰਗ ਕੇਂਦਰ ਵਿਚ ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਇਹਨਾਂ ਚਾਰ ਪੜਾਵਾਂ ਵਿਚ ਗਯਾ ਅਤੇ ਜਮੁਈ ਸੀਟ ਸਭ ਤੋਂ ਜ਼ਿਆਦਾ ਚਰਚਾ ਵੀ ਹੈ।