ਤਾਜ਼ਾ ਖ਼ਬਰਾਂ

Advertisement

ਨਕਾਬਪੋਸ਼ਾਂ ਨੇ ਗੰਨ ਪੁਆਇੰਟ ‘ਤੇ ਬੈਂਕ ‘ਚੋਂ ਲੁੱਟੇ 7.27 ਲੱਖ ਰੁਪਏ

ਸਪੋਕਸਮੈਨ ਸਮਾਚਾਰ ਸੇਵਾ
Published Apr 21, 2019, 1:59 pm IST
Updated Apr 21, 2019, 1:59 pm IST
ਰਾਹਗੀਰਾਂ ‘ਤੇ ਨਾਕਾਬੰਦੀ ਕਰ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ...
Oriental Bank
 Oriental Bank

ਸਮਾਣਾ :  ਪਿੰਡ ਬੰਮਨਾ ‘ਚ ਸ਼ਨੀਵਾਰ ਨੂੰ ਕਾਰ ‘ਚ ਆਏ 5 ਨਕਾਬਪੋਸ਼ ਓਬੀਸੀ ਬੈਂਕ ਤੋਂ ਗੰਨ ਪੁਆਇੰਟ ‘ਤੇ 7,27,530 ਰੁਪਏ ਅਤੇ ਬੈਂਕ ਦੇ ਸੁਰੱਖਿਆ ਕਰਮੀ ਦੀ ਬੰਦੂਕ ਲੁੱਟ ਕੇ ਫ਼ਰਾਰ ਹੋ ਗਏ। ਘਟਨਾ ਤੋਂ ਬਾਅਦ ਪੁਲਿਸ ਨੇ ਖੇਤਰ ਨੇੜੇ ਦੀ ਜਾਣ ਵਾਲੇ ਰਾਹਗੀਰਾਂ ‘ਤੇ ਨਾਕਾਬੰਦੀ ਕਰ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਬੈਂਕ ਦੇ ਅਸਿਸਟੈਂਟ ਮੈਨੇਜਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਬੈਂਕ ਮੈਨੇਜਰ ਮੋਹਿਤ ਬਜਾਜ਼ ਸ਼ਨੀਵਾਰ ਨੂੰ ਛੁੱਟੀ ‘ਤੇ ਸਨ

gunGun Point

ਅਤੇ ਉਨ੍ਹਾਂ ਦੇ ਸਥਾਨ ‘ਤੇ ਉਹ ਬਤੋਰ ਮੈਨੇਜਰ ਕੰਮ ਕਰ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਦੁਪਹਿਰ ਕਰੀਬ ਡੇਢ  ਵਜੇ ਇੱਕ ਕਾਰ ਵਿੱਚ ਆਏ 4 ਨਕਾਬਪੋਸ਼ ਹਥਿਆਰਾਂ ਨਾਲ ਲੈਸ ਹੋ ਕੇ ਬੈਂਕ ਅੰਦਰ ਦਾਖਲ ਹੋਏ ਅਤੇ ਉਨ੍ਹਾਂ ਦਾ ਇੱਕ ਸਾਥੀ ਬਾਹਰ ਕਾਰ ਵਿੱਚ ਹੀ ਬੈਠਾ ਰਿਹਾ। ਲੁਟੇਰਿਆਂ ਨੇ ਬੈਂਕ ਵਿਚ ਦਾਖਲ ਹੁੰਦੇ ਹੀ ਸੁਰੱਖਿਆ ਕਰਮੀ ਦੀ ਬੰਦੂਕ ਅਤੇ ਕਾਰਤੂਸ ਖੌਹ ਲਏ। ਲੁਟੇਰੀਆਂ ਨੇ ਬੈਂਕ ਵਿੱਚ ਮੌਜੂਦ ਲੋਕਾਂ ਨੂੰ ਗੰਨ ਪਵਾਇੰਟ ‘ਤੇ ਇੱਕ ਪਾਸੇ ਇਕੱਠਾ ਕਰ ਦਿੱਤਾ ਅਤੇ ਕੈਸ਼ੀਅਰ ਤੋਂ ਨਗਦੀ ਹਵਾਲੇ ਕਰਨ ਲਈ ਕਿਹਾ।

Punjab Police claims to arrest 5 members of Babbar KhalsaPunjab Police 

ਸਿਰਫ ਕੁਝ ਹੀ ਮਿੰਟਾਂ ਵਿਚ ਲੁਟੇਰੇ ਗੰਨ ਪੁਆਇੰਟ ‘ਤੇ ਕਰੀਬ 7, 27,530 ਰੁਪਏ ਲੁੱਟ ਕਕੇ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਸਮਾਣਾ ਦੇ ਡੀਐਸਪੀ ਜਸਵੰਤ ਸਿੰਘ ਮਾਂਗਟ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪੁੱਜੇ ਅਤੇ ਬੈਂਕ ਵਿੱਚ ਲੱਗੇ ਸੀਸੀਟੀਵੀ ਦੀ ਫੁਟੇਜ ਨੂੰ ਖੰਗਾਲੀ ਤਾਂ ਲੁਟੇਰਿਆਂ ਨੇ ਆਪਣੇ ਚਾਰੇ ਪਾਸਿਆਂ ਨੂੰ ਕੱਪੜੇ ਨਾਲ ਢੱਕ ਰੱਖਿਆ ਸੀ। ਜਸਵੰਤ ਸਿੰਘ ਮਾਂਗਟ ਨੇ ਦੱਸਿਆ ਕਿ ਪੁਲਿਸ ਵੱਲੋਂ ਨੇੜਲੇ ਸਾਰੇ ਥਾਣਿਆਂ ਨੂੰ ਇਸ ਲੁੱਟ ਸਬੰਧੀ ਸੂਚਿਤ ਕਰ ਦਿੱਤਾ ਹੈ ਅਤੇ ਹਰੇਕ ਆਉਣ-ਜਾਣ ਵਾਲੇ ਵਾਹਨ ‘ਤੇ ਸਖ਼ਤ ਨਜ਼ਰ  ਰੱਖੀ ਜਾ ਰਹੀ ਹੈ। ਪੁਲਿਸ ਛੇਤੀ ਹੀ ਲੁਟੇਰਿਆਂ ਨੂੰ ਫੜਨ ਦੀ ਕੋਸ਼ਿਸ਼ ਕਰੇਗੀ ।

Advertisement