
ਜਾਖੜ ਨੇ ਕਿਹਾ ਕਿ ਬਾਦਲ ਰਾਜ ਵਿਚ ਚਿੱਟੇ ਦੀ ਕ੍ਰਾਂਤੀ ਆਈ ਸੀ, ਜਿਸ ਨੂੰ ਕੈਪਟਨ ਸਰਕਾਰ ਨੇ ਖ਼ਤਮ ਕਰ ਦਿੱਤਾ ਹੈ।
ਗੁਰਦਾਸਪੁਰ: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਿਹੜੀ ਉਮਰ ਵਿਚ ਹੈ ਉਸ ਉਮਰ ਵਿਚ ਉਹਨਾਂ ਨੁੂੰ ਅਰਾਮ ਕਰਨਾ ਚਾਹੀਦਾ ਹੈ। ਸੁਖਬੀਰ ਬਾਦਲ ਦੁਆਰਾ ਉਹਨਾਂ ਨੂੰ ਪਰਿਵਾਰ ਦੇ ਬਚਾਅ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ। ਇਹ ਗੱਲ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੇ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਨਿਵਾਸ ਤੇ ਇਕ ਚੋਣ ਬੈਠਕ ਨੂੰ ਸੰਬੋਧਨ ਕਰਦੇ ਹੋਏ ਕਹੀ। ਉਹਨਾਂ ਨਾਲ ਕੈਬਨਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਮੌਜੂਦ ਸਨ।
Vote
ਜਾਖੜ ਨੇ ਕਿਹਾ ਕਿ ਬਾਦਲ ਰਾਜ ਵਿਚ ਚਿੱਟੇ ਦੀ ਕ੍ਰਾਂਤੀ ਆਈ ਸੀ, ਜਿਸ ਨੂੰ ਕੈਪਟਨ ਸਰਕਾਰ ਨੇ ਖ਼ਤਮ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਪੰਥ ਦੇ ਨਾਮ ਤੇ ਲੋਕਾਂ ਨੂੰ ਲੁੱਟਿਆ ਹੈ ਉਸ ਦੇ ਬਚਾਅ ਲਈ ਸੁਖਬੀਰ ਬਾਦਲ ਨੂੰ ਹੁਣ ਗਾਤਰਾ ਧਾਰਣ ਕਰਕੇ ਲੋਕਾਂ ਨੂੰ ਦਿਖਾਉਣਾ ਪੈ ਰਿਹਾ ਹੈ। ਉਹਨਾਂ ਨੇ ਅੱਗੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਦੁਆਰਾ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਪਨਿਆੜ ਅਤੇ ਬਟਾਲਾ ਸ਼ੂਗਰ ਮਿਲ ਨੂੰ ਅਪਗ੍ਰੇਡ ਕਰਨ ਦਾ ਫੈਸਲਾ ਕੀਤਾ ਹੈ।
Vote
ਇਸ ਨਾਲ ਕਿਸਾਨਾਂ ਨੂੰ ਪ੍ਰਾਈਵੇਟ ਮਿਲਾਂ ਵਿਚ ਨਹੀਂ ਜਾਣਾ ਪਵੇਗਾ। ਉਹਨਾਂ ਕਿਹਾ ਕਿ ਭਾਜਪਾ ਵੱਲੋਂ ਭਗਵਾਨ ਰਾਮ ਦੇ ਨਾਮ ਨੂੰ ਵੋਟ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ। ਇੱਕ ਪਾਸੇ ਜਿੱਥੇ ਹਨੂੰਮਾਨ ਨੇ ਸੀਨਾ ਚੀਰ ਕੇ ਭਗਵਾਨ ਰਾਮ ਦੀ ਤਸਵੀਰ ਦਿਖਾਈ ਸੀ ਉੱਥੇ ਹੀ ਜੇਕਰ ਭਾਜਪਾ ਵਾਲਿਆਂ ਦਾ ਸੀਨਾ ਚੀਰ ਕੇ ਦੇਖਿਆ ਜਾਵੇ ਤਾਂ ਉਸ ਵਿਚੋਂ ਕੁਰਸੀ ਨਜ਼ਰ ਆਵੇਗੀ। ਉਹਨਾਂ ਨੇ ਕਿਹਾ ਕਿ ਮੋਦੀ ਗਿਰਗਟ ਵਾਂਗ ਰੰਗ ਬਦਲਦਾ ਹੈ।
ਜਾਖੜ ਨੇ ਕਿਹਾ ਕਿ ਮੈਨੂੰ ਵੋਟ ਕਿਸੇ ਦੇ ਕਹਿਣ ਤੇ ਨਹੀਂ ਬਲਕਿ ਮੇਰਾ ਕੰਮ ਦੇਖ ਹੀ ਪਾਉਣੀ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਬਾਦਲ ਪਰਿਵਾਰ ਪੰਥ ਦਾ ਗ਼ਦਾਰ ਹੈ। ਪੰਥ ਦੇ ਲੋਕ ਉਹਨਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ। ਉਹਨਾਂ ਨੇ ਕਿਹਾ ਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਉਹ ਇਸ ਵਾਰ ਮੋਦੀ ਦੀ ਵੋਟ ਪਾਉਣਗੇ ਅਤੇ 2022 ਵਿਚ ਵਿਧਾਨ ਸਭਾ ਵਿਚ ਉਹਨਾਂ ਨੂੰ। ਪਰ ਉਹ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਹਨ ਕਿ ਉਹ ਜੇ ਹੁਣ ਵੋਟ ਨਹੀਂ ਪਾ ਸਕਦੇ ਤਾਂ 2022 ਵਿਚ ਵੀ ਨਾਂ ਪਾਉਣ।