
ਬਾਦਲ ਨੇ ਸਿੱਧੂ ਤੇ ਨਿਸ਼ਾਨਾ ਸਾਧਿਆ
ਮੁਕਤਸਰ ਸਾਹਿਬ- ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਸ ਵਾਰ ਚੋਣਾਂ ਵਿਚ ਸ਼ਾਇਦ ਹੀ ਕੋਈ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕਰੇ ਪਰ ਫਿਰ ਵੀ ਚੋਣ ਕਮਿਸ਼ਨ ਨੂੰ ਸਖ਼ਤੀ ਵਰਤਣੀ ਚਾਹੀਦੀ ਹੈ। ਇਹ ਗੱਲ ਸਾਬਕਾ ਮੁੱਖ ਮੰਤਰੀ ਨੇ ਫਤੂਹੀਗੜ੍ਹ ਪਿੰਡ ਵਿਚ ਕਹੀ। ਉਹਨਾਂ ਨੇ ਕਿਹਾ ਕਿ ਜਗਮੀਤ ਬਰਾੜ ਬਿਨਾਂ ਕਿਸੇ ਸ਼ਰਤ ਦੇ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਜਗਮੀਤ ਬਰਾੜ ਇਕ ਸੁਲਝੇ ਹੋਏ ਇਨਸਾਨ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਮਾਣ ਸਨਮਾਨ ਦੇ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਕਰ ਦਿੱਤਾ ਗਿਆ।
Navjot Singh Sidhu
ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਬਿਆਨ ਤੇ ਪ੍ਰਤੀਕਿਰਿਆ ਦਿਖਾਉਂਦੇ ਹੋਏ ਬਾਦਲ ਨੇ ਕਿਹਾ ਕਿ ਸਿੱਧੂ ਵਾਰ-ਵਾਰ ਜਗਮੀਤ ਬਰਾੜ ਦੇ ਪਾਰਟੀ ਬਦਲਣ ਤੇ ਸਿਆਸੀ ਅੰਤ ਦੀਆਂ ਗੱਲਾਂ ਕਰਦੇ ਹਨ। ਬਾਦਲ ਨੇ ਕਿਹਾ ਕਿ ਕੋਈ ਸਿੱਧੂ ਤੋਂ ਵੀ ਪੁੱਛੇ ਕਿ ਉਹਨਾਂ ਨੇ ਭਾਜਪਾ ਕਿਉਂ ਛੱਡੀ ਤੇ ਹੁਣ ਉਹ ਕਾਂਗਰਸ ਵਿਚ ਹਨ। ਬਾਦਲ ਨੇ ਕਿਹਾ ਕਿ ਸਿੱਧੂ ਵੀ ਪਾਰਟੀ ਬਦਲ ਚੁੱਕੇ ਹਨ।
Jagmeet Singh Brar
ਜਿਹੜਾ ਨੇਤਾ ਆਪਣੇ ਵਾਅਦੇ ਅਨੁਸਾਰ ਡਟਿਆ ਰਹਿੰਦਾ ਹੈ ਉਹ ਸਿਆਸਤ ਵਿਚ ਜ਼ਿਆਦਾ ਸਮਾਂ ਰਾਜ ਕਰਦਾ ਹੈ। ਬਾਦਲ ਨੇ ਕਿਹਾ ਕਿ ਜੇ ਉਹ ਪੰਜ ਵਾਰ ਮੁੱਖ ਮੰਤਰੀ ਬਣੇ ਹਨ ਤਾਂ ਇਸਦਾ ਮਤਲਬ ਹੈ ਕਿ ਉਹ ਆਪਣੇ ਵਾਅਦੇ ਤੇ ਕਾਇਮ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਜਗਮੀਤ ਬਰਾੜ ਦੇ ਮੈਸੇਜ ਜਨਤਕ ਕਰਨ ਤੇ ਬਾਦਲ ਨੇ ਕਿਹਾ ਕਿ ਉਹਨਾਂ ਨੇ ਸਮਝਦਾਰੀ ਦਾ ਕੰਮ ਨਹੀਂ ਕੀਤਾ।