
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਚੰਡੀਗੜ੍ਹ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਕੈਪਟਨ ਸਰਕਾਰ ’ਤੇ ਹਮਲਾ...
ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਚੰਡੀਗੜ੍ਹ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਕੈਪਟਨ ਸਰਕਾਰ ’ਤੇ ਹਮਲਾ ਕਰਦਿਆਂ ਕਿਹਾ ਕਿ ਮੈਂ ਤਾਂ ਇੰਦਰਾ-ਨਹਿਰੂ ਅੱਗੇ ਗੋਡੇ ਨਹੀਂ ਟੇਕੇ, ਕੈਪਟਨ ਕੀ ਚੀਜ਼ ਹੈ। ਕੈਪਟਨ ਜੇਕਰ ਮੈਨੂੰ ਗ੍ਰਿਫ਼ਤਾਰ ਕਰਨਾ ਚਾਹੁੰਦਾ ਹੈ ਤਾਂ ਡੀਜੀਪੀ ਨੂੰ ਆਉਣ ਦੀ ਕੋਈ ਲੋੜ ਨਹੀਂ, ਜਿੱਥੇ ਕਹੋਗੇ ਮੈਂ ਖ਼ੁਦ ਹੀ ਗ੍ਰਿਫ਼ਤਾਰੀ ਲਈ ਆ ਜਾਵਾਂਗਾ।
Parkash Singh Badal
ਉਨ੍ਹਾਂ ਨੇ ਕਿਹਾ ਕਿ ਸਾਡੀ ਤਾਂ ਸਾਰੀ ਉਮਰ ਹੀ ਜੇਲ੍ਹਾਂ ਵਿਚ ਲੰਘੀ ਹੈ ਇਸ ਲਈ ਮੈਂ ਜੇਲ੍ਹ ਜਾਣ ਤੋਂ ਨਹੀਂ ਡਰਦਾ। ਕਾਂਗਰਸ ਸਰਕਾਰ ਦੀ ਹਮੇਸ਼ਾ ਤੋਂ ਇਹੀ ਕੋਸ਼ਿਸ਼ ਹੁੰਦੀ ਹੈ ਕਿ ਬਾਦਲਾਂ ਨੂੰ ਅੰਦਰ ਕਰੋ। ਉਨ੍ਹਾਂ ਨੇ ਕਿਹਾ ਕਿ ਉਹ ਬਿਲਕੁਲ ਇਕ ਖੁੱਲ੍ਹੀ ਕਿਤਾਬ ਹਨ। ਉਹ ਖ਼ੁਸ਼ਕਿਸਮਤ ਹੋਣਗੇ, ਜੇ ਉਨ੍ਹਾਂ ਦਾ ਆਖ਼ਰੀ ਸਾਹ ਕੈਪਟਨ ਅਮਰਿੰਦਰ ਸਿੰਘ ਦੀ ਜੇਲ੍ਹ ਵਿਚ ਨਿਕਲੇ।
Parkash Singh Badal
ਕੈਪਟਨ ਸਰਕਾਰ ਉਨ੍ਹਾਂ ਨੂੰ ਆਨੀਂ-ਬਹਾਨੀਂ ਗ੍ਰਿਫ਼ਤਾਰ ਕਰਨਾ ਚਾਹੁੰਦੀ ਹੈ ਇਸ ਲਈ ਉਹ ਅਪਣੀ ਗ੍ਰਿਫ਼ਤਾਰੀ ਦੇਣ ਲਈ ਤਿਆਰ ਹਨ। ਕੈਪਟਨ ਸਰਕਾਰ ਦਾ ਅਸਲ ਇਰਾਦਾ ਉਨ੍ਹਾਂ ਦੀ ਗ੍ਰਿਫ਼ਤਾਰੀ ਹੈ ਪਰ ਐਵੇਂ ਇੱਧਰ-ਉੱਧਰ ਦੀ ਨਾਟਕਬਾਜ਼ੀ ਕੀਤੀ ਜਾ ਰਹੀ ਹੈ।