ਕੈਪਟਨ ਵੱਲੋਂ PM ਨੂੰ ਕੋਵਿਡ ਦੇ ਸੰਕਟ 'ਚੋਂ ਸੂਬਿਆਂ ਨੂੰ ਕੱਢਣ ਲਈ ਤਿੰਨ ਨੁਕਾਤੀ ਰਣਨੀਤੀ ਦਾ ਸੁਝਾਅ
Published : Apr 21, 2020, 8:36 pm IST
Updated : Apr 21, 2020, 8:36 pm IST
SHARE ARTICLE
Photo
Photo

15ਵੇਂ ਵਿੱਤ ਕਮਿਸ਼ਨ ਦੀ ਅੰਤਿਮ ਰਿਪੋਰਟ ਸੌਂਪਣ ਦਾ ਸਮਾਂ ਅਕਤੂਬਰ 2021 ਤੱਕ ਵਧਾਉਣ ਦਾ ਪ੍ਰਸਤਾਵ ਪੇਸ਼

• ਸੂਬਿਆਂ ਲਈ ਤਿੰਨ ਮਹੀਨਿਆਂ ਦੇ ਵਿਸ਼ੇਸ਼ ਵਿੱਤੀ ਸਹਾਇਤਾ ਪੈਕੇਜ ਦੀ ਮੰਗ
• ਵਿੱਤੀ ਵਰ੍ਹੇ 2020-21 ਲਈ ਵਿਸ਼ੇਸ਼ ਕੋਵਿਡ ਮਾਲੀਆ ਗਰਾਂਟ ਦੀ ਵੀ ਮੰਗ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ  ਕੋਵਿਡ-19 ਦੇ ਸੰਕਟ 'ਚੋਂ ਸੂਬਿਆਂ ਨੂੰ ਕੱਢਣ ਲਈ ਤਿੰਨ ਨੁਕਾਤੀ ਰਣਨੀਤੀ ਦਾ ਸੁਝਾਅ ਦਿੱਤਾ ਜਿਸ ਵਿੱਚ ਤਿੰਨ ਮਹੀਨਿਆਂ ਦਾ ਵਿਸ਼ੇਸ਼ ਵਿੱਤੀ ਪੈਕੇਜ ਅਤੇ ਵਿੱਤ ਕਮਿਸ਼ਨ ਦੀ ਰਿਪੋਰਟ ਸੌਂਪਣ ਦੇ ਸਮੇਂ ਵਿੱਚ ਅਕਤੂਬਰ 2021 ਤੱਕ ਵਾਧਾ ਕਰਨਾ ਸ਼ਾਮਲ ਹੈ।

Captain Amrinder SinghPhoto

ਲੌਕਡਾਊਨ ਦੇ ਨਤੀਜੇ ਵਜੋਂ ਕਾਰੋਬਾਰ ਅਤੇ ਉਦਯੋਗਿਕ ਗਤੀਵਿਧੀਆਂ ਠੱਪ ਕਰਕੇ ਮਾਲੀਆ ਮੂਧੇ-ਮੂੰਹ ਡਿੱਗਣ ਅਤੇ ਸਿਹਤ ਤੇ ਰਾਹਤ ਕਾਰਜਾਂ ਦੇ ਖਰਚੇ ਵਧਣ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ 15ਵੇਂ ਵਿੱਤ ਕਮਿਸ਼ਨ ਨੂੰ ਪਿਛਲੇ ਸਾਲ ਦੇ ਅਨੁਮਾਨਾਂ ਦੀ ਕੀਤੀ ਉਮੀਦ ਜਿਸ ਵਿੱਚ ਘਰੇਲੂ ਵਿਕਾਸ ਦਰ ਦਾ 7 ਫੀਸਦੀ ਵਾਧਾ ਮੰਨਿਆ ਗਿਆ ਸੀ, ਦੇ ਮੁਕਾਬਲੇ ਰਾਜਾਂ ਲਈ ਬਹੁਤ ਘੱਟ ਮਾਲੀਏ ਦੇ ਹਿੱਸੇ ਦੇ ਪ੍ਰਸੰਗ ਵਿੱਚ 2020-21 ਲਈ ਇਸ ਦੀ ਅੰਤਰਿਮ ਰਿਪੋਰਟ 'ਤੇ ਮੁੜ ਗੌਰ ਕਰਨ ਲਈ ਕਹਿਣ ਦੀ ਅਪੀਲ ਕੀਤੀ ਹੈ।

Modi govt plan to go ahead after 14th april lockdown amid corona virus in indiaPhoto

ਘਰੇਲੂ ਵਿਕਾਸ ਦਰ ਵਿੱਚ ਸਿਫਰ ਵਿਕਾਸ ਦੀ ਸੰਭਾਵਨਾ ਨਾ ਹੋਣ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇੱਥੋਂ ਤੱਕ ਕਿ ਕੁਝ ਵਿਸ਼ਲੇਸ਼ਕ ਨਕਰਾਤਮਕ ਵਿਕਾਸ ਦੀ ਗੱਲ ਕਰ ਰਹੇ ਹਨ। ਬਹੁਤ ਘੱਟ ਵਿਕਾਸ ਦੀ ਸੰਭਾਵਨਾ ਦੇ ਮੱਦੇਨਜ਼ਰ ਜਿਸ ਨਾਲ ਪੂਰਾ ਵਰ੍ਹਾ ਮਾਲੀਆ ਘੱਟ ਰਹਿਣ ਦੀ ਉਮੀਦ ਕੀਤੀ ਜਾਂਦੀ ਸੀ, ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ 15ਵੇਂ ਵਿੱਤ ਕਮਿਸ਼ਨ ਨੂੰ ਆਪਣੀ ਅੰਤਿਮ ਰਿਪੋਰਟ ਸੌਂਪਣ ਦੇ ਸਮੇਂ ਨੂੰ ਅਕਤੂਬਰ 2021 ਤੱਕ ਮੁਲਤਵੀ ਕਰਨ ਦੀ ਹਦਾਇਤ ਕਰਨ ਜਿਸ ਨਾਲ ਸੂਬੇ ਅਗਲੇ ਪੰਜ ਸਾਲਾਂ ਵਿੱਤ ਅਰਥਚਾਰੇ ਦੇ ਸੰਭਾਵੀ ਵਿਕਾਸ ਦਾ ਸਹੀ ਮੁਲਾਂਕਣ ਲਾਉਣ ਦੇ ਯੋਗ ਹੋ ਜਾਣਗੇ।

File PhotoFile Photo

ਉਹਨਾਂ ਕਿਹਾ, ''ਗੈਰਹਕੀਕੀ ਅਸਲ ਵਾਧੇ ਦੇ ਅਨੁਮਾਨਾਂ 'ਤੇ ਆਧਾਰਿਤ ਪੰਜ ਸਾਲਾ ਮਾਲੀਆ ਸਾਂਝੇ ਕੀਤੇ ਜਾਣ ਦੇ ਵਾਅਦੇ ਲਈ ਵਚਨਬੱਧ ਹੋਣਾ ਸੂਬਿਆਂ ਲਈ ਇਸ ਤੋਂ ਮਾੜਾ ਹੋਰ ਨਹੀਂ ਹੋਵੇਗਾ।'' ਉਹਨਾਂ ਸੁਝਾਅ ਦਿੱਤਾ ਕਿ ਵਿੱਤ ਕਮਿਸ਼ਨ 2020-21 ਲਈ ਇਕ ਹੋਰ ਅੰਤਰਿਮ ਰਿਪੋਰਟ ਬਣਾ ਸਕਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਾਲਾਂਕਿ 3 ਮਈ 2020 ਤੱਕ 40 ਦਿਨਾਂ ਦਾ ਲੌਕਡਾਊਨ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਜ਼ਰੂਰੀ ਸੀ ਪਰ ਇਸ ਦੇ ਨਤੀਜੇ ਵਜੋਂ ਵੱਡਾ ਆਰਥਿਕ ਸੰਕਟ ਖੜ੍ਹਾ ਹੋ ਗਿਆ ਹੈ ਅਤੇ ਸਾਰੇ ਸੂਬੇ ਬਹੁਤ ਗੰਭੀਰ ਵਿੱਤੀ ਮੁਸ਼ਕਲਾਂ ਵਿੱਚੋਂ ਗੁਜ਼ਰ ਰਹੇ ਹਨ।

PhotoPhoto

ਪੰਜਾਬ ਦੇ ਖਜ਼ਾਨੇ ਨੂੰ ਵੱਡਾ ਭਾਰ ਝੱਲਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਵਪਾਰ, ਕਾਰੋਬਾਰ ਤੇ ਉਦਯੋਗਾਂ ਦੇ ਕਰੀਬ-ਕਰੀਬ ਬੰਦ ਹੋਣ ਦੇ ਸਿੱਟੇ ਵਜੋਂ ਮਾਲੀਆ ਘਟ ਗਿਆ ਹੈ ਅਤੇ ਇਸ ਸਮੇਂ ਅਤਿ ਲੋੜੀਂਦੇ ਜ਼ਰੂਰੀ ਸਿਹਤ ਤੇ ਰਾਹਤ ਖਰਚਿਆਂ ਦੀ ਵੱਡੇ ਪੱਧਰ 'ਤੇ ਲੋੜ ਹੈ।  ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ, ''ਸੂਬਿਆਂ ਨੂੰ ਆਪਣੇ ਜ਼ਰੂਰੀ ਖਰਚਿਆਂ ਨੂੰ ਕਾਇਮ ਰੱਖਣ ਅਤੇ ਰਾਹਤ, ਸਿਹਤ ਢਾਂਚੇ ਆਦਿ ਦੇ ਖਰਚਿਆਂ ਦੀਆਂ ਨਵੀਆਂ ਮੰਗਾਂ ਦਾ ਸਾਹਮਣਾ ਕਰਨ ਲਈ ਇਹੋ ਸਿਰਫ ਜ਼ਰੂਰੀ ਅਤੇ ਸਹੀ ਹੈ ਕਿ 15ਵੇਂ ਵਿੱਤ ਕਮਿਸ਼ਨ ਨੂੰ ਸਾਲ 2020-21 ਲਈ ਵਿਸ਼ੇਸ਼ ਕੋਵਿਡ-19 ਮਾਲ ਗਰਾਂਟ ਦੀ ਸਿਫਾਰਸ਼ ਕਰਨ ਦੀ ਬੇਨਤੀ ਕੀਤੀ ਜਾਵੇ।''

File PhotoFile Photo

ਮੁੱਖ ਮੰਤਰੀ ਨੇ ਆਪਣੇ ਪੱਤਰ ਵਿੱਚ ਸੂਬਿਆਂ ਨੂੰ ਸਿਹਤ ਨਾਲ ਜੁੜੇ ਵਾਧੂ ਖਰਚਿਆਂ ਅਤੇ ਮੁੱਢਲੇ ਰਾਹਤ ਖਰਚਿਆਂ ਨਾਲ ਨਜਿੱਠਣ ਲਈ ਸਹਾਇਤਾ ਪ੍ਰਦਾਨ ਕਰਨ ਵਾਸਤੇ ਤੁਰੰਤ 3 ਮਹੀਨੇ ਦਾ ਵਿਸ਼ੇਸ਼ ਵਿੱਤੀ ਸਹਾਇਤਾ ਪੈਕੇਜ ਦੇਣ ਦੀ ਮੰਗ ਕੀਤੀ ਅਤੇ ਸੁਝਾਅ ਦਿੱਤਾ ਕਿ ਸੂਬਿਆਂ ਨੂੰ ਲੋੜ ਅਨੁਸਾਰ ਸਥਾਨਕ ਸਮੱਸਿਆਵਾਂ ਅਤੇ ਜ਼ਰੂਰਤਾਂ ਲਈ ਇਸ ਦੀ ਵਰਤੋਂ ਦੀ ਖੁੱਲ• ਦਿੱਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਤਜਵੀਜ਼ ਅਨੁਸਾਰ 3 ਮਹੀਨੇ ਦੇ ਪੈਕੇਜ ਨੂੰ ਵਿਸ਼ੇਸ਼ ਕੋਵਿਡ-19 ਮਾਲੀਆ ਗ੍ਰਾਂਟ ਦੇ ਵਿਰੁੱਧ ਐਡਜਸਟ ਕੀਤਾ ਜਾ ਸਕਦਾ ਹੈ।

Captain Amarinder singhPhoto

ਉਹਨਾਂ ਪ੍ਰਸਤਾਵ ਕੀਤਾ ਕਿ ਮੌਜੂਦਾ ਵਰ੍ਹੇ ਦੇ ਅੰਤ ਵਿੱਚ ਹਾਲਾਤਾਂ ਦੇ ਅਨੁਸਾਰ ਵਿੱਤ ਕਮਿਸ਼ਨ ਅਗਲੇ ਸਾਲ ਲਈ ਕੋਵਿਡ ਗ੍ਰਾਂਟ ਨੂੰ ਕੁਝ ਸੋਧਾਂ ਨਾਲ ਜਾਰੀ ਰੱਖ ਸਕਦਾ ਹੈ ਅਤੇ ਫਿਰ ਆਪਣੀ ਪੰਜ ਸਾਲਾ ਯੋਜਨਾ ਅਕਤੂਬਰ 2022 ਤੱਕ ਜਮ੍ਹਾਂ ਕਰਵਾ ਸਕਦਾ ਹੈ। ਇਹ ਕਹਿੰਦਿਆਂ ਕਿ ਇਹ ਗ੍ਰਾਂਟ ਕੇਂਦਰ ਸਰਕਾਰ ਦੇ ਵਿੱਤੀ ਘਾਟੇ ਨੂੰ ਵਧਾਏਗੀ ਜਿਸ ਲਈ ਮੁੱਖ ਮੰਤਰੀ ਨੇ ਸੁਝਾਅ ਦਿੱਤਾ ਕਿ ਇਸ ਦਾ ਵਿੱਤੀ ਪ੍ਰਬੰਧ ਐਫ.ਆਰ.ਬੀ.ਐਮ. ਦੇ ਸ਼ਰਤ ਵਿਧਾਨ ਦੇ ਦਾਇਰੇ ਤੋਂ ਬਾਹਰ ਇਕ ਵਿਸ਼ੇਸ਼ ਉਧਾਰ ਪ੍ਰੋਗਰਾਮ ਜ਼ਰੀਏ ਕੀਤਾ ਜਾਣਾ ਚਾਹੀਦਾ ਹੈ।

PM Narendra ModiPhoto

ਤਿੰਨ ਨੁਕਾਤੀ ਰਣਨੀਤੀ ਦੇ ਦੂਜੇ ਥੰਮ ਦੇ ਤੀਜੇ ਥੰਮ ਵਜੋਂ, ਉਹਨਾਂ ਮਾਲੀਆ ਦੀ ਕਮੀ ਨੂੰ ਪੂਰਾ ਕਰਨ ਲਈ ਘਾਟੇ ਨੂੰ ਵਧਾਉਣ ਦਾ ਪ੍ਰਸਤਾਵ ਵੀ ਕੀਤਾ ਜਿਵੇਂ ਕਿ ਹੋਰ ਦੇਸ਼ਾਂ ਦੁਆਰਾ ਕੀਤਾ ਜਾ ਰਿਹਾ ਸੀ। ਕੋਵਿਡ-19 ਤੋਂ ਪੈਦਾ ਹੋਈ ਸਥਿਤੀ ਦੇ ਟਾਕਰੇ ਲਈ ਭਾਰਤ ਸਰਕਾਰ ਦੀਆਂ ਕੋਸ਼ਿਸ਼ਾਂ ਵਿੱਚ ਸੂਬੇ ਦੇ ਪੂਰਨ ਸਮਰਥਨ ਦਾ ਭਰੋਸਾ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਕਿ ਪ੍ਰਸਤਾਵਿਤ ਕੀਤੇ ਅਨੁਸਾਰ ਜਲਦ ਤੋਂ ਜਲਦ ਫੈਸਲਾ ਲਿਆ ਜਾਵੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement