ਮੋਟਸਰਾਇਕਲ ‘ਚੋਂ ਪਟਰੌਲ ਕੱਢਦੇ ਸਮੇਂ ਮੋਟਰਸਾਇਕਲ ਸਮੇਤ ਨੌਜਵਾਨ ਨੂੰ ਲੱਗੀ ਅੱਗ

ਸਪੋਕਸਮੈਨ ਸਮਾਚਾਰ ਸੇਵਾ
Published May 21, 2019, 1:29 pm IST
Updated May 21, 2019, 1:29 pm IST
ਥਾਣਾ ਸਦਰ ਅਧੀਨ ਆਉਂਦੇ ਮੁਹੱਲਾ ਅਸਲਾਮਾਬਾਦ ਵਿਚ ਸੋਮਵਾਰ ਸਵੇਰੇ ਇਕ ਮੋਟਰਸਾਇਕਲ ਦੇ ਪਟਰੌਲ ਤੋਂ ਭੜਕੀ...
Fire
 Fire

ਹੁਸ਼ਿਆਰਪੁਰ : ਥਾਣਾ ਸਦਰ ਅਧੀਨ ਆਉਂਦੇ ਮੁਹੱਲਾ ਅਸਲਾਮਾਬਾਦ ਵਿਚ ਸੋਮਵਾਰ ਸਵੇਰੇ ਇਕ ਮੋਟਰਸਾਇਕਲ ਦੇ ਪਟਰੌਲ ਤੋਂ ਭੜਕੀ ਅੱਗ ਨਾਲ 24 ਸਾਲਾ ਨੌਜਵਾਨ ਜਗਦੀਪ  ਪੁੱਤਰ ਦਵਿੰਦਰ ਸਿੰਘ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੇਖਦਿਆਂ ਪੀਜੀਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਹੈ। ਡਾਕਟਰਾਂ ਅਨੁਸਾਰ ਜਗਦੀਪ ਸਿੰਘ ਦੇ ਚਿਹਰੇ ਅਤੇ ਸਰੀਰ ਦਾ ਕਰੀਬ 60 ਫ਼ੀਸਦੀ ਹਿੱਸਾ ਬੁਰੀ ਤਰ੍ਹਾਂ ਝੁਲਸ ਗਿਆ ਹੈ।

PGIPGI

Advertisement

ਇਸ ਸਬੰਧ ਵਿਚ ਥਾਣਾ ਸਦਰ ਵਿਚ ਤਾਇਨਾਤ ਏਐਸਆਈ ਜਸਵੀਰ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਨੌਜਵਾਨ ਜਗਦੀਪ ਸਿੰਘ ਦੇ ਪਰਵਾਰਕ ਮੈਂਬਰਾਂ ਨੇ ਪੁਲਿਸ ਨੂੰ ਦੱਸਿਆ ਕਿ ਘਰ ਵਿਚ ਪਾਲਤੂ ਕੁੱਤੇ ਦੇ ਸਰੀਰ ਉਤੇ ਹੋਏ ਡੂੰਘੇ ਜ਼ਖ਼ਮਾਂ ‘ਤੇ ਪਟਰੌਲ ਛਿੜਕਣ ਲਈ ਜਗਦੀਪ ਸਿੰਘ ਅਪਣੇ ਮੋਟਰਸਾਇਕਲ ਵਿਚੋਂ ਪੈਟਰੋਲ ਕੱਢ ਰਿਹਾ ਸੀ ਕਿ ਇਸ ਦੌਰਾਨ ਪਟਰੌਲ ਵਿਚੋਂ ਨਿਕਲੀ ਅੱਗ ਦੀ ਲਪੇਟ ਵਿਚ ਆ ਕੇ ਉਹ ਬੁਰੀ ਤਰ੍ਹਾਂ ਝੁਲਸ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Advertisement

 

Advertisement
Advertisement