
ਬੀਤੀ ਰਾਤ ਚਾਚੇ ਦੇ ਘਰ ਤੋਂ ਸਬਜ਼ੀ ਲੈ ਕੇ ਪਰਤ ਰਹੀ ਸੀ ਪੀੜਤਾ ; ਮੁਲਜ਼ਮ ਫ਼ਰਾਰ
ਫ਼ਿਰੋਜ਼ਪੁਰ : ਬਸਤੀ ਮਾਨੇ ਵਾਲੀ ਦਾਖਲੀ ਮੱਲੂ ਵਾਲੀਏ ਵਾਲਾ ਦੀ ਰਹਿਣ ਇਕ ਦਿਮਾਗੀ ਪੱਖੋਂ ਕਮਜੋਰ ਕੁੜੀ ਨਾਲ ਉਸ ਦੇ ਪਿੰਡ ਦੇ ਹੀ ਮੁੰਡੇ ਵਲੋਂ ਬਲਾਤਕਾਰ ਕਰਨ ਦੀ ਸੂਚਨਾ ਮਿਲੀ ਹੈ। ਇਸ ਸਬੰਧ ਵਿਚ ਮੱਲਾਂਵਾਲਾ ਪੁਲਿਸ ਦੇ ਵਲੋਂ ਮੁੰਡੇ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।
Rape
ਬਸਤੀ ਮਾਨੇ ਵਾਲੀ ਦਾਖਲੀ ਮੱਲੂ ਵਾਲੀਏ ਵਾਲਾ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੋਸ਼ ਲਗਾਇਆ ਕਿ ਉਸ ਦੀ 16 ਸਾਲਾ ਲੜਕੀ, ਜੋ ਕਿ ਦਿਮਾਗੀ ਪੱਖੋਂ ਥੋੜੀ ਕਮਜੋਰ ਹੈ ਅਤੇ ਸੋਮਵਾਰ ਰਾਤ ਉਹ ਆਪਣੇ ਚਾਚੇ ਦੇ ਘਰੋਂ ਖਾਣ ਲਈ ਸਬਜ਼ੀ ਲੈਣ ਗਈ ਸੀ। ਜਦੋਂ ਉਹ ਸਬਜ਼ੀ ਲੈ ਕੇ ਘਰ ਵਾਪਸ ਆ ਰਹੀ ਸੀ ਤਾਂ ਇਸੇ ਦੌਰਾਨ ਉਨ੍ਹਾਂ ਦੇ ਪਿੰਡ ਦਾ ਹੀ ਰਹਿਣ ਵਾਲਾ ਕੁਲਦੀਪ ਸਿੰਘ ਉਸ ਦੀ ਲੜਕੀ ਨੂੰ ਜ਼ਬਰੀ ਖਿੱਚ ਕੇ ਨੇੜੇ ਖੇਤਾਂ ਵਿਚ ਬਣੀ ਮੋਟਰ 'ਤੇ ਲੈ ਗਿਆ। ਜਿਥੇ ਮੁਦਈ ਦੀ ਲੜਕੀ ਦੇ ਨਾਲ ਕੁਲਦੀਪ ਸਿੰਘ ਨੇ ਬਲਾਤਕਾਰ ਕੀਤਾ।
Rape
ਸ਼ਿਕਾਇਤਕਰਤਾ ਵਿਅਕਤੀ ਨੇ ਦੋਸ਼ ਲਗਾਇਆ ਕਿ ਜਦੋਂ ਉਹ ਆਪਣੀ ਲੜਕੀ ਨੂੰ ਲੱਭਦੇ ਹੋਏ ਮੋਟਰ 'ਤੇ ਪੁੱਜੇ ਤਾਂ ਕੁਲਦੀਪ ਸਿੰਘ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੀ ਸਬ ਇੰਸਪੈਕਟਰ ਪਰਮਜੀਤ ਕੌਰ ਨੇ ਦੱਸਿਆ ਕਿ ਪੀੜਤ ਲੜਕੀ ਦਾ ਮੈਡੀਕਲ ਚੈਕਅਪ ਕਰਵਾਇਆ ਜਾ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਸ਼ਿਕਾਇਤਕਰਤਾ ਵਿਅਕਤੀ ਦੇ ਬਿਆਨਾਂ ਦੇ ਆਧਾਰ 'ਤੇ ਕੁਲਦੀਪ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਬਸਤੀ ਮਾਨੇ ਵਾਲੀ ਦਾਖਲੀ ਮੱਲੂ ਵਾਲੀਏ ਵਾਲਾ ਦੇ ਵਿਰੁੱਧ ਵੱਖ-ਵੱਖ ਧਰਾਵਾਂ ਦੇ ਤਹਿਤ ਪਰਚਾ ਦਰਜ ਕਰ ਕੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।