
ਬਦਮਾਸ਼ਾਂ ਨੇ ਵੀਡੀਓ ਵਾਇਰਲ ਕੀਤੀ
ਜੈਪੁਰ : ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿਚ ਇਕ ਦਲਿਤ ਜੋੜੇ ਦਾ ਰਸਤਾ ਰੋਕ ਕੇ ਉਨ੍ਹਾਂ ਨੂੰ ਸੁੰਨਸਾਨ ਥਾਂ 'ਤੇ ਲਿਜਾਇਆ ਗਿਆ ਅਤੇ ਪਤਨੀ ਦੇ ਨਾਲ ਕਥਿਤ ਤੌਰ 'ਤੇ ਸਮੂਹਕ ਬਲਾਤਕਾਰ ਕੀਤਾ ਗਿਆ। ਘਟਨਾ ਦਾ ਵੀਡੀਓ ਵੀ ਵਾਇਰਲ ਹੋ ਗਿਆ ਹੈ। ਇਸ ਨੂੰ ਲੈ ਕੇ ਦਲਿਤ ਸੰਗਠਨਾਂ ਨੇ ਅਲਵਰ ਦੇ ਥਾਨਾਗਾਜੀ 'ਚ ਪ੍ਰਦਰਸ਼ਨ ਕੀਤਾ। ਪੁਲਿਸ ਨੇ ਇਸ ਮਾਮਲੇ 'ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 4 ਹੋਰ ਲੋਕਾਂ ਦੀ ਭਾਲ ਜਾਰੀ ਹੈ। ਲਾਪਰਵਾਹੀ ਦੇ ਇਲਜ਼ਾਮਾਂ 'ਚ ਐਸਐਚਓ ਸਰਦਾਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
Rape
ਦਲਿਤ ਸੰਗਠਨਾਂ ਦਾ ਦਾਅਵਾ ਹੈ ਕਿ ਪੁਲਿਸ ਨੇ ਕਈ ਦਿਨਾਂ ਤੱਕ ਇਸ ਮਾਮਲੇ ਨੂੰ ਦਬਾ ਕੇ ਰੱਖਿਆ ਕਿਉਂਕਿ ਲੋਕ ਸਭਾ ਚੋਣਾਂ ਸਨ। ਜਾਣਕਾਰੀ ਮੁਤਾਬਕ 26 ਅਪ੍ਰੈਲ ਨੂੰ ਇਕ ਦਲਿਤ ਲੜਕੀ ਆਪਣੇ ਪਤੀ ਨਾਲ ਸਹੁਰੇ ਜਾ ਰਹੀ ਸੀ। ਰਸਤੇ 'ਚ ਕੁਝ ਬਦਮਾਸ਼ਾਂ ਵੱਲੋਂ ਉਸ ਦੇ ਪਤੀ ਨੂੰ ਧਮਕੀ ਦਿੱਤੀ ਅਤੇ ਵਾਰੀ-ਵਾਰੀ ਔਰਤ ਨਾਲ ਬਲਾਤਕਾਰ ਕੀਤਾ। ਅਸ਼ਲੀਲ ਤਸਵੀਰਾਂ ਤੇ ਵੀਡੀਓ ਬਣਾ ਕੇ ਧਮਕੀ ਦੇਣ ਲੱਗੇ ਕਿ ਜੇ ਕਿਸੇ ਨੂੰ ਇਸ ਦੀ ਜਾਣਕਾਰੀ ਦਿੱਤੀ ਤਾਂ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਕਰ ਦੇਣਗੇ।
Rape
ਪੀੜਤਾ ਨੇ ਦੱਸਿਆ ਕਿ ਗੁੱਜਰ ਸਮਾਜ ਦੇ ਨੌਜਵਾਨ ਨੇ ਕਥਿਤ ਤੌਰ 'ਤੇ ਥਾਨਾਗਾਜੀ ਥਾਣਾ ਖੇਤਰ ਦੇ ਬਾਮਨਵਾਸ ਕਾਕੜ ਦੇ ਰਾਸਤੇ ਅਲਵਰ ਵੱਲ ਜਾ ਰਹੀ ਬਾਈਪਾਸ ਸੜਕ 'ਤੇ ਕਲਾਂਖੋਰਾ ਪਿੰਡ ਦੇ ਨੇੜੇ ਉਸ ਨੂੰ ਕਥਿਤ ਤੌਰ ਉੱਤੇ ਰੋਕ ਲਿਆ। ਪੁੱਛਗਿੱਛ ਤੋਂ ਬਾਅਦ ਉਹ ਰੇਤ ਦੇ ਡੂੰਗੇ ਟੀਲਿਆਂ ਵਿਚ ਲੈ ਗਏ ਅਤੇ ਮੁਲਜ਼ਮਾਂ ਨੇ ਉਨ੍ਹਾਂ ਦੇ ਪਤੀ-ਪਤਨੀ ਨਾਲ ਜੰਮ ਕੇ ਅੱਤਿਆਚਾਰ ਕੀਤਾ।
Rape
ਔਰਤ ਨੇ ਦੋਸ਼ ਲਗਾਇਆ ਕਿ ਪੁਲਿਸ ਨੇ ਉਨ੍ਹਾਂ ਨੂੰ ਚੋਣਾਂ 'ਚ ਰੁੱਝੇ ਹੋਣ ਕਾਰਨ ਇੰਤਜਾਰ ਕਰਨ ਲਈ ਕਿਹਾ ਸੀ। ਵਿਰੋਧੀ ਧਿਰ ਨੇ ਦਾਅਵਾ ਕੀਤਾ ਹੈ ਕਿ ਸੱਤਾਧਿਰ ਕਾਂਗਰਸ ਸਰਕਾਰ ਨੇ ਗੁੱਜਰ ਵੋਟ ਬੈਂਕ ਬਚਾਉਣ ਲਈ ਮਾਮਲੇ 'ਤੇ ਚੁੱਪੀ ਸਾਧੀ ਸੀ। ਦੋਸ਼ੀਆਂ ਨੇ 4 ਮਈ ਨੂੰ ਵੀਡੀਓ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤੀ ਅਤੇ ਵੀਡੀਓ ਡਿਲੀਟ ਕਰਨ ਲਈ 10 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। ਦੋਸ਼ ਹੈ ਕਿ ਘਟਨਾ ਦਾ ਸ਼ਿਕਾਇਤ ਥਾਨਾਗਾਜੀ ਥਾਣੇ ਦੇ ਮੁਖੀ ਨੂੰ ਦਿੱਤੀ ਸੀ ਪਰ ਉਨ੍ਹਾਂ ਧਿਆਨ ਨਾ ਦਿੱਤਾ।