33 ਦੇ ਕਰੀਬ ਸ਼ਰਧਾਲੂ ਹੋਏ ਜ਼ਖਮੀ
ਨਵਾਂਸਹਿਰ- ਸ੍ਰੀ ਖੁਰਾਲਗੜ ਸਾਹਿਬ ਮੱਥਾ ਟੇਕਣ ਜਾ ਰਹੀ ਸੰਗਤ ਨਾਲ ਦਰਦਨਾਕ ਹਾਦਸਾ ਵਾਪਰ ਗਿਆ। ਇਥੇ ਸੰਗਤ ਨੂੰ ਲਿਜਾ ਰਹੀ ਟਰੈਕਟਰ-ਟਰਾਲੀ ਪਲਟ ਗਈ। ਇਸ ਹਾਦਸੇ ਚ ਤਿੰਨ ਸ਼ਰਧਾਲੂਆਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਉਸਾਰੀ ਕਿਰਤੀਆਂ ਨੂੰ ਸਰਕਾਰੀ ਸਕੀਮਾਂ ਦੀ ਜਾਣਕਰੀ ਦੇਣ ਲਈ ਪਿਛਲੇ ਸਾਲ 'ਚ ਲਗਾਏ 991 ਕੈਂਪ
ਮ੍ਰਿਤਕਾਂ ਦੀ ਪਛਾਣ ਮਹਿੰਦਰ ਕੌਰ (50) ਪਤਨੀ ਪਿਆਰਾ ਲਾਲ, ਸੁਖਪ੍ਰੀਤ ਕੌਰ (17) ਪੁਤਰੀ ਦਵਿੰਦਰ ਸਿੰਘ ਅਤੇ ਭੁਪਿੰਦਰ ਕੌਰ (21) ਪੁੱਤਰੀ ਹਰਬੰਸ ਲਾਲ ਵਾਸੀ ਪਿੰਡ ਪਰਾਗਪੁਰ ਵਜੋਂ ਹੋਈ। ਇਹ ਸੰਗਤ ਜ਼ਿਲ੍ਹਾ ਨਵਾਂਸਹਿਰ ਦੇ ਤਹਿਸੀਲ ਬਲਾਚੌਰ ਦੇ ਪਿੰਡ ਪਰਾਗਪੁਰ ਤੋਂ ਆਈ ਸੀ।
ਇਹ ਵੀ ਪੜ੍ਹੋ: ਨਿਹੰਗ ਸਿੰਘਾਂ ਦੇ ਬਾਣੇ ‘ਚ ਆਏ ਸ਼ਰਾਰਤੀ ਅਨਸਰਾਂ ਨੇ ਚਰਚ ‘ਤੇ ਕੀਤਾ ਹਮਲਾ
ਮਿਲੀ ਜਾਣਕਾਰੀ ਅਨੁਸਾਰ ਇਸ ਟਰੈਕਟਰ-ਟਰਾਲੀ ਵਿਚ 30 ਤੋਂ 35 ਸ਼ਰਧਾਲੂ ਸਵਾਰ ਸਨ, ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਨਵਾਂਸਹਿਰ ਇਲਾਜ ਲਈ ਲਿਆਂਦਾ ਗਿਆ।।