Punjab News: ਗੁਰੂ ਦੀ ਬੇਅਦਬੀ ਤੋਂ ਬਾਅਦ ਬਾਦਲਾਂ ਨੂੰ ਕੁਰਸੀ ’ਤੇ ਬਿਠਾਉਣ ਲਈ ਕੋਈ ਵੀ ਉਨ੍ਹਾਂ ਨੂੰ ਵੋਟ ਨਹੀਂ ਪਾਵੇਗਾ :  ਅੰਮ੍ਰਿਤਾ ਵੜਿੰਗ 
Published : May 21, 2024, 9:53 am IST
Updated : May 21, 2024, 9:53 am IST
SHARE ARTICLE
Amrita Waring
Amrita Waring

ਜਿਹੜਾ ਸ਼ਖ਼ਸ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ, ਉਹ ਬਾਦਲਾਂ ਦੇ ਨਾਲ ਨਹੀਂ ਚਲ ਸਕਦਾ

 

Punjab News: ਚੰਡੀਗੜ੍ਹ  (ਸਨਮਜੀਤ ਸਿੰਘ ਭੱਲਾ/ਵੀਰਪਾਲ ਕੌਰ): ਪੰਜਾਬ ਵਿਚ ਵੋਟਿੰਗ ਲਈ ਸਿਰਫ਼ 17 ਦਿਨ ਰਹਿ ਗਏ ਹਨ ਅਤੇ ਪਾਰਟੀਆਂ ਵਲੋਂ ਚੋਣ ਪ੍ਰਚਾਰ ਸਿਖਰਾਂ ’ਤੇ ਹੈ। ਹਰ ਪਾਰਟੀ ਇਕ-ਦੂਜੇ ਨੂੰ ਪਿੱਛੇ ਛੱਡਣ ਵਿਚ ਲੱਗੀ ਹੋਈ ਹੈ। ਇਸੇ ਵਿਚਕਾਰ ਜੇ ਗੱਲ ਕੀਤੀ ਜਾਵੇ ਹਲਕਾ ਲੁਧਿਆਣਾ ਦੀ ਤਾਂ ਇਸ ਸੀਟ ਤੋਂ ਕਾਂਗਰਸ ਵਲੋਂ ਇਸ ਵਾਰ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਚੋਣ ਮੈਦਾਨ ਵਿਚ ਹਨ ਅਤੇ ਉਨ੍ਹਾਂ ਦੇ ਹੱਕ ਵਿਚ ਉਨ੍ਹਾਂ ਦੀ ਪਤਨੀ ਅੰਮ੍ਰਿਤਾ ਵੜਿੰਗ ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ ਕਰ ਰਹੇ ਹਨ। ਚੋਣ ਪ੍ਰਚਾਰ ਦੌਰਾਨ ‘ਰੋਜ਼ਾਨਾ ਸਪੋਕਸਮੈਨ’ ਨੇ ਅੰਮ੍ਰਿਤਾ ਵੜਿੰਗ ਨਾਲ ਖ਼ਾਸ ਗੱਲਬਾਤ ਕੀਤੀ। 

ਗੱਲਬਾਤ ਕਰਦਿਆਂ ਉਨ੍ਹਾਂ ਦਸਿਆ ਕਿ ਉਨ੍ਹਾਂ ਦਾ ਚੋਣ ਪ੍ਰਚਾਰ ਬਹੁਤ ਹੀ ਵਧੀਆ ਤਰੀਕੇ ਨਾਲ ਚਲ ਰਿਹਾ ਹੈ ਤੇ ਇਸ ਲੜਾਈ ਨੂੰ ਲੁਧਿਆਣਾ ਦਾ ਹਰ ਕਾਂਗਰਸੀ ਅਪਣੀ ਨਿਜੀ ਲੜਾਈ ਸਮਝ ਕੇ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਬਹੁਤ ਖ਼ੁਸ਼ੀ ਹੈ ਕਿ ਉਨ੍ਹਾਂ ਦੇ ਸਾਰੇ ਵਰਕਰ ਅਤੇ ਲੀਡਰ ਇਕਜੁਟ ਹੋਏ ਹਨ ਤੇ ਉਹ ਜਿਥੇ ਵੀ ਜਾਂਦੇ ਹਨ ਉਨ੍ਹਾਂ ਨੂੰ ਇਹੀ ਸੁਣਨ ਨੂੰ ਮਿਲਦਾ ਹੈ ਕਿ ਉਹ ਇਸ ਇਲਾਕੇ ਵਿਚ ਆਉਣ ਦੀ ਬਜਾਏ ਕਿਤੇ ਹੋਰ ਚੋਣ ਪ੍ਰਚਾਰ ਕਰਨ ਕਿਉਂਕਿ ਇਥੇ ਤਾਂ ਉਨ੍ਹਾਂ ਨੇ ਸੰਭਾਲ ਲੈਣਾ ਹੈ ਤੇ ਉਨ੍ਹਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰ ਦੇਣਾ ਹੈ। 

ਅੰਮ੍ਰਿਤਾ ਵੜਿੰਗ ਨੇ ਕਿਹਾ ਕਿ ਰਾਜਾ ਵੜਿੰਗ ਨੂੰ ਲੈ ਕੇ ਲੋਕਾਂ ਦੇ ਮਨਾਂ ਵਿਚ ਕੋਈ ਦੁਬਿਧਾ ਨਹੀਂ, ਜਿਵੇਂ ਲੋਕ ਪਿੰਡਾਂ ਵਿਚ ਉਨ੍ਹਾਂ ਨੂੰ ਪਿਆਰ ਕਰਦੇ ਹਨ ਉਵੇਂ ਹੀ ਸ਼ਹਿਰਾਂ ਵਿਚ ਲੋਕਾਂ ਵਿਚ ਉਤਸ਼ਾਹ ਹੈ। ਇਸ ਨਾਲ ਹੀ ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ਵਿਅੰਗ ਕੱਸਦਿਆਂ ਅੰਮ੍ਰਿਤਾ ਵੜਿੰਗ ਨੇ ਕਿਹਾ ਕਿ ਕਦੇ-ਕਦੇ ਤਾਂ ਉਨ੍ਹਾਂ ਨੂੰ ਭਾਜਪਾ ਤੇ ਆਰ.ਐਸ.ਐਸ. ਵਾਲਿਆਂ ’ਤੇ ਬਹੁਤ ਤਰਸ ਆਉਂਦਾ ਹੈ।

ਅੰਮ੍ਰਿਤਾ ਵੜਿੰਗ ਨੇ ਕਿਹਾ, ‘‘ਜਿਹੜੇ ਬੰਦਿਆਂ ਨੇ ਅਪਣੀ ਸਾਰੀ ਉਮਰ ਭਾਜਪਾ ਤੇ ਆਰ.ਐਸ.ਐਸ. ਨੂੰ ਦਿਤੀ ਹੈ ਅੱਜ ਜਦੋਂ ਉਨ੍ਹਾਂ ਦੇ ਸਿਰ ’ਤੇ ਇਕ ਵਖਰੀ ਵਿਚਾਰਧਾਰਾ ਵਾਲਾ ਬੰਦਾ ਲਿਆ ਕੇ ਖੜਾ ਕਰ ਦਿਤਾ ਹੈ ਤਾਂ ਮੈਂ ਹੈਰਾਨ-ਪ੍ਰੇਸ਼ਾਨ ਵੀ ਹੁੰਦੀ ਹਾਂ ਕਿ ਜਿਸ ਬੰਦੇ ਨੇ ਅਪਣੀ ਜ਼ਿੰਦਗੀ ਇਕ ਪਾਰਟੀ ਨੂੰ ਦਿਤੀ ਹੋਵੇ ਤੇ ਉਸ ਥਾਂ ਤੋਂ ਹੀ ਦੋ ਵਾਰ ਐਮ.ਪੀ. ਰਹੇ ਹੋਣ ਤੇ ਉਸ ਨੂੰ ਉਸ ਪਾਰਟੀ ਵਿਚੋਂ ਕੱਢ ਕੇ ਅਪਣੀ ਪਾਰਟੀ ਵਲੋਂ ਟਿਕਟ ਦੇ ਦਿਤੀ ਜਾਂਦੀ ਹੈ ਤਾਂ ਇਸ ਗੱਲ ਤੋਂ ਭਾਜਪਾ ਨੂੰ ਵੀ ਰੋਸ ਹੋਵੇਗਾ।’’

ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਵਿਚ ਵਿਰੋਧੀ ਧਿਰ ਦਾ ਹੋਣਾ ਬਹੁਤ ਜ਼ਰੂਰੀ ਹੈ ਤਾਂ ਹੀ ਲੋਕਤੰਤਰ ਬਚਿਆ ਤੇ ਜਿਊਂਦਾ ਰਹਿੰਦਾ ਹੈ। ਜਦੋਂ ਅੰਮ੍ਰਿਤਾ ਵੜਿੰਗ ਨੂੰ ਇਹ ਪੁਛਿਆ ਗਿਆ ਕਿ ਭਾਜਪਾ ਵਾਲੇ ਇਸ ਨੂੰ ਚੋਣਾਂ ਨਹੀਂ ਧਰਮ ਜੰਗ ਦੇ ਨਾਮ ਤੋਂ ਜਾਣਦੀ ਹੈ ਤਾਂ ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਇਹ ਫ਼ਰਜ਼ ਨਹੀਂ ਹੁੰਦਾ ਕਿ ਉਹ ਧਰਮ ਦੇ ਨਾਮ ’ਤੇ ਰਾਜਨੀਤੀ ਕਰਨ, ਅਸਲ ਵਿਚ ਇਹ ਕਮਜ਼ੋਰ ਪਾਰਟੀਆਂ ਦੀ ਨਿਸ਼ਾਨੀ ਹੈ

ਜਿਹੜੀਆਂ ਕੋਈ ਕੰਮ ਨਹੀਂ ਕਰਦੀਆਂ ਤੇ ਦੇਸ਼ ਬਾਰੇ ਨਾ ਸੋਚ ਕੇ ਧਰਮ ਦੇ ਨਾਮ ’ਤੇ ਰਾਜਨੀਤੀ ਕਰਦੀਆਂ ਹਨ ਇਹ ਕਮਜ਼ੋਰ ਪਾਰਟੀਆਂ ਹਨ ਤੇ ਭਾਜਪਾ ਵੀ ਇਸ ਵੇਲੇ ਇਹੀ ਕਰ ਰਹੀ ਹੈ। ਅੰਮ੍ਰਿਤਾ ਵੜਿੰਗ ਨੇ ਕਿਹਾ ਕਿ ਪਹਿਲਾਂ ਅਕਾਲੀ ਦਲ ਨੇ ਵੀ ਇਹੀ ਕੀਤਾ ਸੀ ਧਰਮ ਦੇ ਨਾਮ ’ਤੇ ਸਿਆਸਤ ਕੀਤੀ ਅਤੇ ਫਿਰ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਕਰਵਾਈ ਤੇ ਇਹ ਸਿਰਫ਼ ਕਮਜ਼ੋਰ ਪਾਰਟੀਆਂ ਹਨ। 

ਸਵਾਲ : ਤੁਸੀਂ ਪਹਿਲਾਂ ਬਠਿੰਡਾ ਵਿਚ ਚੋਣ ਪ੍ਰਚਾਰ ਕਰ ਰਹੇ ਸੀ ਤੇ ਫਿਰ ਤੁਹਾਨੂੰ ਇਕੋ ਦਮ ਲੁਧਿਆਣਾ ਆਉਣਾ ਪਿਆ ਤੇ ਕੀ ਹੁਣ ਬਠਿੰਡੇ ਵਾਲੇ ਯਾਦ ਨਹੀਂ ਕਰਦੇ ਤੇ ਚਰਚਾ ਇਹ ਵੀ ਸੀ ਕਿ ਤੁਸੀਂ ਬਠਿੰਡਾ ਤੋਂ ਚੋਣ ਲੜਨੀ ਸੀ? 
ਜਵਾਬ: ਪਹਿਲਾਂ ਬਠਿੰਡਾ ਵਿਚ ਜ਼ਰੂਰ ਸੀ ਪਰ ਹੁਣ ਲੁਧਿਆਣਾ ਵਿਚ ਤਕੜਾ ਮੁਕਾਬਲਾ ਹੈ ਤੇ ਇਥੇ ਚੋਣ ਪ੍ਰਚਾਰ ਕਰਨਾ ਹੈ। ਕੋਸ਼ਿਸ਼ ਜ਼ਰੂਰ ਰਹੇਗੀ ਕਿ ਬਠਿੰਡਾ ਵਿਚ ਵੀ ਜਾਇਆ ਜਾਵੇ ਕਿਉਂਕਿ ਬਠਿੰਡਾ ਵੀ ਉਨ੍ਹਾਂ ਦਾ ਅਪਣਾ ਹੀ ਇਲਾਕਾ ਹੈ। 

ਸਾਵਲ: ਜੇ ਲੁਧਿਆਣਾ ਤੋਂ ਰਾਜਾ ਵੜਿੰਗ ਜਿੱਤ ਜਾਂਦੇ ਹਨ ਤਾਂ ਕੀ ਫਿਰ ਲੁਧਿਆਣਾ ਵਸੋਗੇ? 
ਜਵਾਬ: ਜਿਥੇ-ਜਿਥੇ ਜ਼ਿੰਮੇਵਾਰੀਆਂ ਮਿਲਦੀਆਂ ਗਈਆਂ ਘਰ ਉੱਥੇ ਬਣਦੇ ਰਹੇ। ਪਹਿਲਾਂ ਕਈ ਸਾਲ ਤਕ ਦਿੱਲੀ ਰਹੇ ਤੇ ਫਿਰ ਚੰਡੀਗੜ੍ਹ ਤੇ ਹੁਣ ਵੀ ਦੇਖੋ ਕੀ ਬਣਦੇ ਪਰ ਅਸੀਂ ਜਿਥੇ ਵੀ ਵਸੇ ਹਾਂ ਬੱਚੇ ਵੀ ਹਮੇਸ਼ਾ ਨਾਲ ਹੀ ਆਏ ਹਨ ਕਿਉਂਕਿ ਉਨ੍ਹਾਂ ਨੇ ਵੀ ਸਾਥ ਦਿਤਾ ਹੈ। ਮੁਕਤਸਰ ਰਹਿਣ ਦਾ ਸਬੱਬ ਬਣਿਆ ਹੀ ਨਹੀਂ ਹਾਲਾਂਕਿ ਉੱਥੇ ਸਾਡਾ ਪੱਕੇ ਤੌਰ ’ਤੇ ਘਰ ਹੈ ਕਿਉਂਕਿ ਕੰਮਾਂ ਨਾਲ ਸਮਾਂ ਮਿਲਿਆ ਹੀ ਨਹੀਂ। 

ਮੈਨੂੰ ਕਈ ਵਾਰ ਬੱਚੇ ਵੀ ਸ਼ਿਕਾਇਤ ਕਰ ਦਿੰਦੇ ਹਨ ਕਿ ਉਨ੍ਹਾਂ ਦੇ ਨਾਲ ਬੱਚਿਆਂ ਨੂੰ ਵੀ ਉੱਥੇ ਹੀ ਰਹਿਣਾ ਪੈਂਦਾ ਹੈ ਕਿਉਂਕਿ ਜਦੋਂ ਘਰ ਬਦਲ ਜਾਂਦਾ ਹੈ ਤਾਂ ਬੱਚਿਆਂ ਦਾ ਸਕੂਲ ਕਾਲਜ ਵੀ ਬਦਲਣਾ ਪੈਂਦਾ ਹੈ ਹਾਲਾਂਕਿ ਉਹ ਕਰ ਲੈਂਦੇ ਹਨ ਪਰ ਕੰਮਾਂ ਕਰ ਕੇ ਮਜਬੂਰੀ ਹੈ ਤਾਂ ਕਰਨਾ ਹੀ ਪੈਂਦਾ ਹੈ। 

ਸਵਾਲ: ਰਾਜਾ ਵੜਿੰਗ ਦੇ ਪੋਸਟਰ ਵਾਲੇ ਮਾਮਲੇ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ? 
ਜਵਾਬ: ਰਾਜਾ ਜੀ ਦੇ 10 ਤਰ੍ਹਾਂ ਦੇ ਪੋਸਟਰ ਹੋਣਗੇ ਜਿਸ ਵਿਚ ਉਹ ਇਕੱਲੇ ਵੀ ਹਨ ਤੇ ਉਨ੍ਹਾਂ ਨਾਲ ਕਾਂਗਰਸ ਦੀ ਲੀਡਰਸ਼ਿਪ ਵੀ ਹੈ ਪਰ ਵਿਰੋਧੀਆ ਨੇ ਸਿਰਫ਼ ਉਹੀ ਗੱਲ ਚੁਕਣੀ ਹੁੰਦੀ ਹੈ ਜਿਸ ਨਾਲ ਵਿਵਾਦ ਖੜਾ ਹੋਵੇ, ਬਾਕੀ ਦੀਆਂ ਚੀਜ਼ਾਂ ਨੂੰ ਕੋਈ ਨਹੀਂ ਦੇਖਦਾ, ਹਾਲਾਂਕਿ ਉਨ੍ਹਾਂ ਨੇ ਉਹ ਪੋਸਟਰ ਵੇਖਿਆ ਵੀ ਨਹੀਂ, ਸੱਭ ਕੁੱਝ ਉਹ ਤੇ ਟੀਮ ਹੀ ਸੰਭਾਲ ਰਹੀ ਹੈ। 

ਸਵਾਲ: ਰਵਨੀਤ ਬਿੱਟੂ ਕਹਿੰਦੇ ਰਾਜਾ ਵੜਿੰਗ ਨੇ ‘ਆਪ’ ਨਾਲ ਮਿਲ ਕੇ ਉਨ੍ਹਾਂ ਨੂੰ ਬੇਘਰ ਕਰ ਦਿਤਾ? ਭਾਜਪਾ ਦਫ਼ਤਰ ਵਿਚ ਜ਼ਮੀਨ ’ਤੇ ਸੌਂ ਰਹੇ ਹਨ। 
ਜਵਾਬ : ਰਵਨੀਤ ਬਿੱਟੂ ਤਾਂ ਕਹਿੰਦੇ ਨੇ ਕਿ ਇਹ ਉਨ੍ਹਾਂ ਦਾ ਘਰ ਹੈ ਤੇ ਜ਼ਿਲ੍ਹਾ ਉਨ੍ਹਾਂ ਦਾ ਹੈ ਤੇ ਰਾਜਾ ਵੜਿੰਗ ਬਾਹਰ ਦੇ ਹਨ ਪਰ ਹੁਣ ਉਨ੍ਹਾਂ ਦਾ ਘਰ ਕਿਥੇ ਗਿਆ? ਮੈਂ ਰਵਨੀਤ ਬਿੱਟੂ ਨੂੰ ਕਹਾਂਗੀ ਕਿ ਸਰਕਾਰਾਂ ਨਾਲ ਰਲਣ ਦਾ ਕੰਮ ਸਿਰਫ਼ ਤੁਸੀਂ ਹੀ ਕਰ ਕੇ ਵਿਖਾਇਆ ਹੈ ਤੇ ਹੁਣ ਤਕ ਨਾ ਤਾਂ ਰਾਜਾ ਵੜਿੰਗ ਜੀ ਨੇ ਇਹ ਕੰਮ ਕੀਤਾ ਹੈ ਤੇ ਨਾ ਹੀ ਕਰਨਾ ਹੈ। ਜਿਹੜਾ ਕੁੱਝ ਤੁਸੀਂ ਕੀਤਾ ਉਹ ਤੁਹਾਨੂੰ ਹੀ ਸ਼ੋਭਾ ਦਿੰਦਾ ਸੀ ਪਰ ਜੋ ਇਲਜ਼ਾਮ ਰਾਜਾ ਜੀ ’ਤੇ ਤੁਸੀਂ ਲਗਾ ਰਹੇ ਹੋ ਉਹ ਸਹੀ ਨਹੀਂ ਹਨ। 

ਅੰਤ ਵਿਚ ਅੰਮ੍ਰਿਤਾ ਵੜਿੰਗ ਨੇ ਦਸਿਆ ਕਿ ਲੁਧਿਆਣਾ ਵਿਚ ਸੱਭ ਤੋਂ ਵੱਡਾ ਮੁੱਦਾ ਜੋ ਸੱਭ ਤੋਂ ਪਹਿਲਾਂ ਹੱਲ ਕਰਨ ਵਾਲਾ ਹੈ ਉਹ ਟਰੈਫ਼ਿਕ ਹੈ। ਉਨ੍ਹਾਂ ਨੇ ਅਪਣੀ ਦਿਲੀ ਇੱਛਾ ਜਤਾਈ ਕਿ ਜੇ ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ ਲੁਧਿਆਣਾ ਵਿਚ ਮੈਟਰੋ ਵੀ ਲਿਆਂਦੀ ਜਾਵੇਗੀ। ਇਸ ਨਾਲ ਹੀ ਉਨ੍ਹਾਂ ਨੇ ਅਪਣੀ ਨਿਜੀ ਰਾਇ ਦਸਦੇ ਹੋਏ ਕਿਹਾ ਕਿ ਜਿਹੜਾ ਬੰਦਾ ਸੱਚੇ ਦਿਲੋਂ ਗੁਰੂ ਸਾਹਿਬ ਨੂੰ ਮੰਨਦਾ ਹੋਵੇ ਉਹ ਕਦੇ ਵੀ ਅਕਾਲੀਆਂ ਦੇ ਨਾਲ ਨਹੀਂ ਜੁੜ ਸਕਦਾ ਕਿਉਂਕਿ ਜੋ ਬੇਅਦਬੀਆਂ ਹੋਈਆਂ ਨੇ ਉਹ ਇੰਨਾ ਕੁ ਮਾੜਾ ਹਾਦਸਾ ਹੈ ਤੇ ਕੋਈ ਵੀ ਸੱਚਾ ਬੰਦਾ ਕਦੇ ਵੀ ਗੁਰੂ ਦੀ ਬੇਅਦਬੀ ਕਰਨ ਵਾਲਿਆਂ ਨੂੰ ਵੋਟ ਨਹੀਂ ਪਾਵੇਗਾ।

SHARE ARTICLE

ਏਜੰਸੀ

Advertisement

ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਨੂੰ ਠੀਕ ਕਰ ਦਿੰਦੇ ਹਨ ਇਹ ਬੂਟੇ ਪਹਿਲੀ ਵਾਰ ਦੇਖੋ 10 ਤਰ੍ਹਾਂ ਦਾ ਪੁਦੀਨਾ

26 Jul 2024 9:31 AM

Big Breaking:ਸਿੱਧੂ ਮੂਸੇਵਾਲਾ ਕ.ਤ.ਲ.ਕਾਂ.ਡ ਨਾਲ ਜੁੜੀ ਅਹਿਮ ਖ਼ਬਰ! ਅੱਜ ਕੋਰਟ ਸੁਣਾ ਸਕਦੀ ਹੈ ਵੱਡਾ ਫੈਸਲਾ

26 Jul 2024 9:25 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:21 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:19 AM

Beadbi ਮਗਰੋਂ ਹੋਏ Goli kand 'ਚ ਗੋ/ਲੀ/ਆਂ ਦੇ ਖੋਲ ਚੁੱਕ ਲੈ ਗੀਆ ਸੀ ਇਕ Leader, ਕਿਹੜੇ ਅਫ਼ਸਰਾਂ ਤੋ ਲੈਕੇ ਲੀਡਰ

26 Jul 2024 9:15 AM
Advertisement