ਸੂਬੇ ਦੇ ਹਰ ਪਿੰਡ ਵਿਚ 10 ਨੌਜਵਾਨਾਂ ਨੂੰ ਮਿਲੇਗੀ ਨੌਕਰੀ
Published : Jun 21, 2018, 12:06 pm IST
Updated : Jun 21, 2018, 12:06 pm IST
SHARE ARTICLE
10 youths get jobs in every village of the state
10 youths get jobs in every village of the state

ਪੰਜਾਬ ਦੇ ਨੌਜਵਾਨਾਂ ਲਈ ਇਕ ਵਧੀਆ ਖ਼ਬਰ ਹੈ ਜੋ ਕਿ ਪੰਜਾਬ ਸਰਕਾਰ ਵਲੋਂ ਆ ਰਹੀ ਹੈ।

ਜਲੰਧਰ, (ਵਿਸ਼ੇਸ਼ ਪ੍ਰਤੀਨਿਧ): ਪੰਜਾਬ ਦੇ ਨੌਜਵਾਨਾਂ ਲਈ ਇਕ ਵਧੀਆ ਖ਼ਬਰ ਹੈ ਜੋ ਕਿ ਪੰਜਾਬ ਸਰਕਾਰ ਵਲੋਂ ਆ ਰਹੀ ਹੈ। 'ਘਰ-ਘਰ ਰੁਜ਼ਗਾਰ' ਮੁਹਿੰਮ ਤਹਿਤ ਸਰਕਾਰ ਨੇ ਹਰ ਪਿੰਡ ਵਿਚ ਦਸ-ਦਸ ਨੌਜਵਾਨਾਂ ਨੂੰ ਨੌਕਰੀ ਦੇਣ ਦਾ ਪ੍ਰੋਜੈਕਟ ਤਿਆਰ ਕੀਤਾ ਹੈ। ਸੂਬੇ ਦੇ ਸਾਰੇ ਪਿੰਡਾਂ ਦੇ ਸਰਪੰਚਾਂ ਨੂੰ ਅਪਣੇ-ਅਪਣੇ ਪਿੰਡ  ਦੇ ਦਸ-ਦਸ ਬੇਰੁਜ਼ਗਾਰ ਨੌਜਵਾਨਾਂ ਦੀ ਲਿਸਟ ਭੇਜਣ ਨੂੰ ਕਿਹਾ ਗਿਆ ਹੈ।

Punjab YouthPunjab Youthਇਹ ਪ੍ਰੋਜੈਕਟ 30 ਸਤੰਬਰ 2018 ਤਕ ਖ਼ਤਮ ਕਰਨ ਦਾ ਟੀਚਾ ਹੈ। ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਸਾਰੇ ਅਫ਼ਸਰਾਂ ਨੂੰ ਇਸ ਪ੍ਰੋਜੈਕਟ ਨੂੰ ਨੇਪਰੇ ਚਾੜ੍ਹਨ ਲਈ ਲਾਇਆ ਗਿਆ ਹੈ। ਉਨ੍ਹਾਂ ਨੂੰ ਹੁਕਮ ਦਿਤੇ ਗਏ ਹਨ ਕਿ ਉਹ ਸਰਪੰਚਾਂ ਨਾਲ ਸੰਪਰਕ ਕਰ ਕੇ ਨਿਰਪੱਖ ਢੰਗ ਨਾਲ ਤਿਆਰ ਕੀਤੀਆਂ ਲਿਸਟਾਂ ਲੈ ਕੇ ਆਉਣ।  ਸਰਕਾਰ ਨੇ 25 ਜੂਨ ਤਕ ਪਹਿਲੀ ਲਿਸਟ ਮੰਗੀ ਹੈ। ਇਥੇ ਇਹ ਵੀ ਦਸਣਾ ਬਣਦਾ ਹੈ ਕਿ ਹਰ ਪਿੰਡ  ਦੇ ਹਿਸਾਬ ਨਾਲ ਲਿਸਟ ਬਣੇਗੀ। ਬਾਅਦ ਵਿਚ ਇਸ ਦਾ ਡਾਟਾ ਤਿਆਰ ਕੀਤਾ ਜਾਵੇਗਾ ਜਿਸ ਨੂੰ ਜ਼ਿਲ੍ਹਾ ਪੱਧਰ 'ਤੇ ਰਖਿਆ ਜਾਵੇਗਾ ਤੇ ਹਰੇਕ ਜ਼ਿਲ੍ਹੇ ਦੀ ਵਖਰੀ ਲਿਸਟ ਬਣੇਗੀ।

ਇਸ ਮੁਹਿੰਮ   ਤਹਿਤ ਸੱਭ ਤੋਂ ਜ਼ਿਆਦਾ ਹੁਸ਼ਿਆਰਪੁਰ,  ਗੁਰਦਾਸਪੁਰ ਅਤੇ ਪਟਿਆਲਾ ਜ਼ਿਲ੍ਹੇ  ਦੇ ਪਿੰਡਾਂ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਇਆ ਜਾਵੇਗਾ ਕਿਉਂਕਿ ਇਨ੍ਹਾਂ ਤਿੰਨਾਂ ਜ਼ਿਲ੍ਹਿਆਂ ਵਿਚ ਸਭ ਤੋਂ ਜ਼ਿਆਦਾ ਪਿੰਡ ਹਨ। ਸਰਕਾਰ ਇਸ ਮੁਹਿੰਮ ਤਹਿਤ ਪੰਜਾਬ  ਦੇ ਇਕ ਲੱਖ ਤੀਹ ਹਜ਼ਾਰ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਉਣ ਦੀ ਤਿਆਰੀ ਕਰ ਰਹੀ ਹੈ।ਜਿਕਰਯੋਗ ਹੈ ਕਿ ਕੈਪਟਨ ਸਰਕਾਰ ਇਸ ਪ੍ਰੋਜੈਕਟ ਨੂੰ ਡਰੀਮ ਪ੍ਰੋਜੈਕਟ ਵਜੋਂ ਪੇਸ਼ ਕਰ ਕੇ ਵਾਹ ਵਾਹ ਖੱਟਣਾ ਚਾਹੁੰਦੀ ਹੈ ਇਸੇ ਲਈ ਉਸ ਨੇ ਸਾਰੀ ਅਫ਼ਸਰਸ਼ਾਹੀ ਨੂੰ ਇਧਰ ਲਗਾ ਦਿਤਾ ਹੈ।

Punjab YouthPunjab Youthਇਹ ਮੁਹਿੰਮ ਜੇ ਸਹੀ ਢੰਗ ਨਾਲ ਸਫ਼ਲ ਹੋ ਗਈ ਤਾਂ ਇਸ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਲਾਭ ਤਾਂ ਮਿਲੇਗਾ ਹੀ ਉਥੇ ਸਰਕਾਰ ਬਣਨ ਤੋਂ ਪਹਿਲਾਂ ਕਾਂਗਰਸ ਵਲੋਂ ਕੀਤਾ ਗਿਆ ਵਾਅਦਾ ਵੀ ਪੂਰਾ ਹੋ ਜਾਵੇਗਾ। ਕੈਪਟਨ ਸਰਕਾਰ ਦੀ ਇਕ ਕੋਸ਼ਿਸ਼ ਇਹ ਵੀ ਹੈ ਕਿ ਜਿਹੜੇ ਕਿਸਾਨ ਖ਼ੁਦਕੁਸ਼ੀਆਂ ਕਰ ਗਏ ਉਨ੍ਹਾਂ ਦੇ ਪਰਵਾਰਾਂ ਦੇ ਜ਼ਖ਼ਮਾਂ 'ਤੇ ਮਲ੍ਹਮ ਲਾਈ ਜਾਵੇ ਕਿਉਂਕਿ ਇਸ ਮੁਹਿੰਮ ਤਹਿਤ ਉਨ੍ਹਾਂ ਪਰਵਾਰਾਂ ਦੇ ਨੌਜਵਾਨਾਂ ਨੂੰ ਪਹਿਲ ਮਿਲੇਗੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement