
ਨੇੜਲੇ ਪਿੰਡ ਢਿਪਾਲੀ ਦੇ ਕਾਂਗਰਸ ਆਗੂਆਂ ਅਤੇ ਵਰਕਰਾਂ ਨੇ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਅਤੇ ਨਿੱਤ ਦਿਨ ਪਟਰੋਲ ਅਤੇ ਡੀਜਲ..........
ਰਾਮਪੁਰਾ ਫੂਲ : ਨੇੜਲੇ ਪਿੰਡ ਢਿਪਾਲੀ ਦੇ ਕਾਂਗਰਸ ਆਗੂਆਂ ਅਤੇ ਵਰਕਰਾਂ ਨੇ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਅਤੇ ਨਿੱਤ ਦਿਨ ਪਟਰੋਲ ਅਤੇ ਡੀਜਲ ਦੀਆਂ ਵਧ ਰਹੀਆਂ ਕੀਮਤਾਂ ਖਿਲਾਫ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਪਿੰਡ ਦੇ ਰਾਮਸਰਾ ਗੁਰਦੁਆਰਾ ਸਾਹਿਬ ਨੇੜੇ ਕਾਂਗਰਸ ਦੇ ਸੀਨੀਅਰ ਆਗੂ ਜਗਰਾਜ ਸਿੰਘ ਭੁੱਲਰ ਦੀ ਅਗਵਾਈ ਹੇਠ ਪੁਤਲਾ ਸਾੜਿਆ ਗਿਆ ਅਤੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਹਰੇਬਾਜੀ ਕੀਤੀ ।
ਜੁਗਰਾਜ ਸਿੰਘ ਅਤੇ ਛਿੰਦਰਪਾਲ ਪਾਲ ਕੌਰ ਨੇ ਕਿਹਾ ਨਿੱਤ ਦਿਨ ਵਧ ਰਹੀ ਮਹਿੰਗਾਈ ਨੇ ਲੋਕਾਂ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ। ਇਸ ਮੌਕੇ ਗੁਰਸੇਵਕ ਸਿੰਘ ਕੱਤਰ, ਸਰਪੰਚ ਜਸਵੀਰ ਸਿੰਘ, ਜਗਰੂਪ ਸਿੰਘ ਸੈਦੋਕੇ, ਮਾ. ਗੁਰਮੇਲ ਸਿੰਘ, ਇਕਬਾਲ ਸਿੰਘ, ਸੁਖਵਿੰਦਰ ਸਿੰਘ, ਬੇਅੰਤ ਸਿੰਘ, ਸੁਖਮਿੰਦਰ ਸਿੰਘ ਇੰਸਪੈਕਟਰ, ਜਗਿੰਦਰ ਸਿੰਘ, ਗੁਰਮੁੱਖ ਸਿੰਘ, ਰਾਜਿੰਦਰ ਸਿੰਘ ਕਾਕਾ, ਚਤਿੰਨ ਸਿੰਘ, ਰਘਵੀਰ ਸਿੰਘ ਬੀਹਲਾ, ਗੁਰਦੀਪ ਸਿੰਘ ਕਾਲਾ, ਭਿੰਦਰ ਸਿੰਘ, ਬਾਲੂ ਸਿੰਘ, ਸੁਖਜੀਤ ਕੌਰ, ਮਨਜੀਤ ਕੌਰ, ਪ੍ਰਵੀਨ ਕੌਰ, ਜੰਗੀਰ ਕੌਰ, ਸੁਖਦੀਪ ਕੌਰ, ਅਮਰਜੀਤ ਕੌਰ, ਮਨਪ੍ਰੀਤ ਸਿੰਘ, ਮਿੱਠੂ ਸਿੰਘ, ਬਿੰਦਰ ਸਿੰਘ, ਦਰਸ਼ਨ ਸਿੰਘ ਆਦਿ ਹਾਜਰ ਸਨ।
ਭਾਈ ਰੂਪਾ ਤੋਂ ਰਾਜਿੰਦਰ ਸਿੰਘ ਮਰਾਹੜ ਅਨੁਸਾਰ : ਪਿੰਡ ਸੇਲਬਰਾਹ ਵਿਖੇ ਕਾਂਗਰਸੀ ਵਰਕਰਾਂ ਨੇ ਇਕੱਠੇ ਹੋ ਕੇ ਦਿਨੋਂ-ਦਿਨ ਵੱਧ ਰਹੀ ਮਹਿੰਗਾਈ ਦੇ ਸਬੰਧ ਵਿੱਚ ਮੋਦੀ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜ਼ੀ ਕਰਦਿਆਂ ਪੁਤਲਾ ਫੂਕਿਆ। ਪਾਰਟੀ ਦੀ ਸੇਲਬਰਾਹ ਇਕਾਈ ਦੇ ਪ੍ਰਧਾਨ ਗੁਰਜੰਟ ਸਿੰਘ ਬਾਠ, ਸੁਰਜੀਤ ਸਿੰਘ ਸੀਤੀ, ਨਿਰਮਲ ਸਿੰਘ, ਮਾ. ਅਮਰ ਸਿੰਘ, ਹਰਬੰਸ ਸਿੰਘ, ਮਹਿੰਦਰ ਸਿੰਘ, ਕਮਲਜੀਤ ਸ਼ਰਮਾ, ਕੌਰ ਸਿੰਘ, ਬਿੱਕਰ ਸਿੰਘ ਸਾਬਕਾ ਮੈਬਰ, ਸੀਰਾ ਸਿੰਘ ਪੰਚ, ਗੁਰਦੀਪ ਸਿੰਘ, ਕਰਤਾਰ ਸਿੰਘ, ਗਾਹਲਾ ਸਿੰਘ, ਸਰੂਪਾ ਸਿੰਘ, ਮੇਜਰ ਸਿੰਘ ਬਾਬੇਕਾ, ਸੁਖਮੰਦਰ ਸਿੰਘ, ਮਹਿੰਦਰ ਕੌਰ ਸਾਬਕਾ ਪੰਚ, ਕੁਲਦੀਪ ਸਿੰਘ,
ਮੀਤਾ ਸਿੰਘ, ਪੱਪੂ ਸਿੰਘ ਅਤੇ ਹਜੂਰਾ ਸਿੰਘ ਨੇ ਕਿਹਾ ਕਿ ਦੇਸ਼ ਵਿੱਚ ਖਾਣ-ਪੀਣ ਵਾਲੀਆਂ ਜਰੂਰੀ ਵਾਸਤਾਂ ਸਮੇਤ ਡੀਜਲ ਪੈਟਰੌਲ ਦੀਆਂ ਕੀਮਤਾਂ ਅਸਮਾਨੀ ਚੜ੍ਹੀਆਂ ਹੋਈਆਂ ਹਨ ਅਤੇ ਮੱਧ ਵਰਗੀ ਲੋਕਾਂ ਦਾ ਜੀਣਾ ਮੁਸ਼ਕਲ ਹੋਇਆ ਪਿਆ ਹੈ। ਪਰ ਸਾਡੇ ਦੇਸ ਦੇ ਪ੍ਰਧਾਨ ਮੰਤਰੀ ਨੂੰ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ।ਇਸ ਮੌਕੇ ਪਿੰਡ ਦੇ ਸਮੂਹ ਕਾਂਗਰਸੀ ਵਰਕਰ ਹਾਜ਼ਰ ਸਨ।