ਗਰਮੀਆਂ 'ਚ ਖਿੱਚ ਦਾ ਕੇਂਦਰ ਹੈ ਲੇਹ ਦਾ ਗੁਰਦਵਾਰਾ
Published : Jun 20, 2018, 3:31 am IST
Updated : Jun 20, 2018, 3:31 am IST
SHARE ARTICLE
Gurudwara Shri Pathar Sahib
Gurudwara Shri Pathar Sahib

ਸ੍ਰੀਨਗਰ ਤੋਂ ਲੇਹ ਲਦਾਖ ਬਰਾਸਤਾ ਕਾਰਗਿਲ ਪਲੀਵੇਅ ਤੋਂ ਲੇਹ ਤਕ ਸਿਰਫ਼ 23 ਕਿਲੋਮੀਟਰ ਦੀ ਦੂਰੀ 'ਤੇ ਗੁਰਦਵਾਰਾ ਸ੍ਰੀ ਪੱਥਰ ਸਾਹਿਬ ਗਰਮੀਆਂ......

ਸ੍ਰੀਨਗਰ : ਸ੍ਰੀਨਗਰ ਤੋਂ ਲੇਹ ਲਦਾਖ ਬਰਾਸਤਾ ਕਾਰਗਿਲ ਪਲੀਵੇਅ ਤੋਂ ਲੇਹ ਤਕ ਸਿਰਫ਼ 23 ਕਿਲੋਮੀਟਰ ਦੀ ਦੂਰੀ 'ਤੇ ਗੁਰਦਵਾਰਾ ਸ੍ਰੀ ਪੱਥਰ ਸਾਹਿਬ ਗਰਮੀਆਂ ਦੇ ਦਿਨਾਂ ਵਿਚ ਸ਼ਰਧਾਲੂਆਂ ਦੀ ਖਿੱਚ ਦਾ ਕੇਂਦਰ ਬਣਨ ਲੱਗ ਪਿਆ ਹੈ। ਪਿਛਲੇ ਦੋ ਸਾਲ 2016 ਵਿਚ ਬਣੇ ਆਲ ਆਊਟ ਅਪ੍ਰੇਸ਼ਨ ਅਤੇ ਸਰਜੀਕਲ ਸਟਰਾਈਕ ਕਾਲ ਕਸ਼ਮੀਰ ਵਾਦੀ ਵਿਚ ਗੜਬੜੀ ਵਾਲਾ ਮਾਹੌਲ ਸੀ ਤਾਂ ਉਨ੍ਹਾਂ ਦਿਨਾਂ ਵਿਚ ਇਸ ਗੁਰਦਵਾਰੇ ਵਿਚ ਸ਼ਰਧਾਲੂਆਂ ਦੀ ਗਿਣਤੀ ਘੱਟ ਗਈ ਸੀ। ਇਹ ਗਿਣਤੀ ਰੋਜ਼ 500 ਤੋਂ ਮੁਸ਼ਕਲ ਨਾਲ ਇਕ ਹਜ਼ਾਰ ਹੋਈ ਸੀ

ਪਰ ਜਦ ਮਾਹੌਲ ਸੁਖਾਵਾਂ ਹੋਣ ਲੱਗ ਪਿਆ ਹੈ ਅਤੇ ਗਰਮੀਆਂ ਦਾ ਮੌਸਮ ਹੈ ਤਾਂ ਇਹ ਗਿਣਤੀ ਵੱਧ ਕੇ ਰੋਜ਼ਾਨਾ 5 ਹਜ਼ਾਰ ਹੋ ਗਈ ਹੈ।  ਜ਼ਿਕਰਯੋਗ ਹੈ ਕਿ ਇਸ ਗੁਰਦਵਾਰੇ ਦੀ ਉਸਾਰੀ ਅਤੇ ਇਸ ਦਾ ਸਾਰਾ ਪ੍ਰਬੰਧ ਪਿਛਲੇ ਸਮੇਂ ਤੋਂ ਫ਼ੌਜ ਦੀਆਂ ਵੱਖ-ਵੱਖ ਬਟਾਲੀਅਨਾਂ ਤੇ ਯੂਨਿਟਾਂ ਵਲੋਂ ਕੀਤਾ ਜਾਂਦਾ ਹੈ। ਇਸ ਵੇਲੇ ਇਸ ਦੇ ਮੁੱਖ ਸੇਵਾਦਾਰ ਸੂਬੇਦਾਰ ਹਰਪਾਲ ਸਿੰਘ ਹਨ ਅਤੇ ਉਨ੍ਹਾਂ ਮੁਤਾਬਕ ਇਹ ਗੁਰਦਵਾਰਾ ਵਧੇਰੇ ਕਰ ਕੇ ਮਈ ਤੋਂ ਸਤੰਬਰ ਤਕ ਖੁਲ੍ਹਾ ਰਹਿੰਦਾ ਹੈ ਅਤੇ ਇਸੇ ਕਾਰਨ ਲੇਹ ਲਦਾਖ ਅਤੇ ਦੂਰ-ਨੇੜੇ ਦੀ ਸੈਰ ਕਰਨ ਆਏ ਸ਼ਰਧਾਲੂਆਂ ਤੋਂ ਬਿਨਾਂ ਕੁੱਝ ਸਥਾਨਕ ਸ਼ਰਧਾਲੂ ਵੀ ਇਥੇ ਨਤਮਸਤਕ ਹੁੰਦੇ ਹਨ

ਪਰ ਬਰਫ਼ਬਾਰੀ ਦੇ ਦਿਨਾਂ ਦੌਰਾਨ ਹਾਜ਼ਰੀ ਨਾਮਾਤਰ ਹੀ ਹੁੰਦੀ ਹੈ। ਗੁਰਦਵਾਰੇ ਵਿਚ ਸਵੇਰੇ 7:30 ਵਜੇ ਤੋਂ ਲੈ ਕੇ ਰਾਤ ਦੇ 9:30 ਵਜੇ ਤਕ ਲੰਗਰ ਚਲਦਾ ਹੈ ਪਰ ਇਥੇ ਸ਼ਰਧਾਲੂਆਂ ਦੇ ਰਾਤ ਠਹਿਰਣ ਦਾ ਕੋਈ ਪ੍ਰਬੰਧ ਨਹੀਂ ਹੈ। ਉਨ੍ਹਾਂ ਦਸਿਆ ਕਿ ਇਸ ਵੇਲੇ ਇਸ ਦਾ ਪ੍ਰਬੰਧ ਫ਼ਸਟ ਸਿੱਖ ਰੈਜ਼ੀਮੈਂਟ ਵਲੋਂ ਚਲਾਇਆ ਜਾ ਰਿਹਾ ਹੈ ਅਤੇ ਇਹ ਸੇਵਾ ਇਸ ਨੂੰ ਲੰਮੇ ਅਰਸੇ ਬਾਅਦ ਮਿਲੀ ਹੈ। ਦਸਿਆ ਗਿਆ ਹੈ ਕਿ ਇਸ ਗੁਰਦਵਾਰੇ ਦਾ ਪਿਛੋਕੜ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਜੁੜਦਾ ਹੈ। ਜਦ ਸ੍ਰੀ ਗੁਰੂ ਨਾਨਕ ਦੇਵ ਜੀ ਤੀਜੀ ਉਦਾਸੀ 'ਤੇ ਨੇਪਾਲ ਅਤੇ ਤਿੱਬਤ ਵਲ ਗਏ ਤਾਂ ਉਥੋਂ ਵਾਪਸੀ 'ਤੇ ਉਹ ਇਸ ਥਾਂ ਪੁੱਜੇ।

ਇਸ ਸਮੇਂ ਉਹ ਪ੍ਰਭੂ ਭਗਤੀ ਵਿਚ ਲੀਨ ਸਨ ਤਾਂ ਤਦੇ ਇਸ ਖੇਤਰ ਵਿਚ ਰਹਿੰਦੇ ਇਕ ਵਿਅਕਤੀ ਨੇ ਪਹਾੜੀ ਉਪਰੋਂ ਇਕ ਵੱਡਾ ਪੱਥਰ ਹੇਠਾਂ ਨੂੰ ਗੁਰੂ ਸਾਹਿਬ ਵਲ ਰੋੜ੍ਹ ਦਿਤਾ। ਇਹ ਗੁਰਦਵਾਰਾ ਫ਼ੌਜ ਦੇ ਪ੍ਰਬੰਧਾਂ ਕਰ ਕੇ ਸਿੱਖ ਸ਼ਰਧਾਲੂਆਂ ਵਿਚ ਹਰਮਨਪਿਆਰਾ ਹੈ। ਸੜਕੀ ਆਵਾਜਾਈ ਰਾਹੀਂ ਇਥੇ ਸ੍ਰੀਨਗਰ ਤੋਂ ਬਰਾਸਤਾ ਕਾਰਗਿਲ ਪੁਜਿਆ ਜਾ ਸਕਦਾ ਹੈ ਅਤੇ ਉਹ ਵੀ ਸਿਰਫ਼ ਗਰਮੀਆਂ ਦੀ ਰੁੱਤੇ ਪਰ ਹਵਾਈ ਜਹਾਜ਼ ਰਾਹੀਂ ਇਥੇ 12 ਮਹੀਨੇ ਹੀ ਪੁਜਿਆ ਜਾ ਸਕਦਾ ਹੈ।   (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement