
ਬਠਿੰਡਾ ਰਾਜਪੁਰਾ ਰੇਲ ਮਾਰਗ ਉਪਰ ਤਪਾ ਜੇਠੂਕੇ ਲਾਗੇ ਰੇਲਵੇ ਵਿਭਾਗ ਨੇ ਇਕ ਮਨੁੱਖੀ ਰਹਿਤ ਫਾਟਿਕ ਨੂੰ ਪੱਕੇ ਤੋਰ 'ਤੇ ਬੰਦ ਕਰਕੇ ਉਕਤ .....
ਬਠਿੰਡਾ (ਦਿਹਾਤੀ) : ਬਠਿੰਡਾ ਰਾਜਪੁਰਾ ਰੇਲ ਮਾਰਗ ਉਪਰ ਤਪਾ ਜੇਠੂਕੇ ਲਾਗੇ ਰੇਲਵੇ ਵਿਭਾਗ ਨੇ ਇਕ ਮਨੁੱਖੀ ਰਹਿਤ ਫਾਟਿਕ ਨੂੰ ਪੱਕੇ ਤੋਰ 'ਤੇ ਬੰਦ ਕਰਕੇ ਉਕਤ ਸੜਕ ਦੀ ਪੁਟਾਈ ਕਰਵਾ ਦਿੱਤੀ ਹੈ। ਮੌਕੇ 'ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਤਪਾ ਤੋ ਜੇਠੂਕੇ ਨੂੰ ਜਾਣ ਵਾਲੇ ਰਾਹ ਉਪਰ ਚੁਰਸੱਤੇ ਵਾਂਗ ਦੋਵੇ ਪਾਸੇ ਖੇਤਾਂ ਵਿਚਲੀ ਵਸੋ ਅਤੇ ਵਾਹਨਾਂ ਨੂੰ ਜਾਂਦੇ ਮਨੁੱਖੀ ਰਹਿਤ ਫਾਟਿਕ ਨੂੰ ਪੱਕੇ ਤੋਰ 'ਤੇ ਬੰਦ ਕਰ ਦਿੱਤਾ ਹੈ।
ਜਿਸ ਕਾਰਨ ਖੇਤਾਂ ਨੂੰ ਆਪਿਸ ਵਿਚ ਜੁੜਣ ਵਾਲੇ ਰੇਲਵੇ ਰਾਹ ਦੇ ਬੰਦ ਹੋਣ ਕਾਰਨ ਉਕਤ ਏਰੀਆ ਦ ਹਿੱਸਿਆਂ ਵਿਚ ਵੰਡਿਆ ਜਾ ਚੁੱਕਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਰੇਲਵੇ ਨੇ ਰਾਹਗੀਰਾਂ ਨਾਲ ਵੁਕਤ ਮਾਮਲੇ ਵਿਚ ਕਾਫੀ ਧੱਕਾ ਕਰ ਦਿੱਤਾ ਹੈ ਜਦਕਿ ਰਾਹ ਕਾਰਲ ਦੋਵੇ ਪਾਸੇ ਆਉਣਾ ਜਾਦਾ ਕਾਫੀ ਅਸਾਨ ਸੀ ਜਦਕਿ ਹੁਣ ਇਕ ਦੂਜੇ ਕੋਲ ਜਾਣ ਦਾ ਬੜੀ ਦੁਰ ਤੋ ਸਿਵਾਏ ਕੋਈ ਰਾਹ ਨਹੀ ਰਹਿ ਗਿਆ। ਮਾਮਲੇ ਸਬੰਧੀ ਰੇਲਵੇ ਵਿਭਾਗ ਦਾ ਕਹਿਣਾ ਹੈ ਕਿ ਉਕਤ ਰਾਹ ਪਿਛਲੇ ਲੰਬੇਂ ਸਮੇਂ ਤੋ ਚਲਦਾ ਆ ਰਿਹਾ ਸੀ ਜਦਕਿ ਹੁਣ ਰੇਲ ਵਿਚ ਲਗਾਤਾਰ ਹੋ ਰਹੀ ਤਰੱਕੀ
ਅਤੇ ਮਸ਼ੀਨਰੀ ਸਾਧਨਾਂ ਸਣੇ ਰੇਲਵੇ ਲਾਇਨ ਉਪਰ ਲੰਘਣ ਵਾਲੀਆ ਜਿਆਦਾ ਰੇਲ ਗੱਡੀਆ ਕਾਰਨ ਅਜਿਹੇ ਬੇਲੋੜੇ ਰਾਹ ਬੰਦ ਕਰਨਾ ਸਮੇਂ ਦੀ ਲੋੜ ਸੀ। ਉਧਰ ਪਤਾ ਲੱਗਿਆ ਹੈ ਕਿ ਰੇਲਵੇ ਵਿਭਾਗ ਵੱਲੋ ਮਨੁੱਖੀ ਰਹਿਤ ਫਾਟਿਕਾਂ ਉਪਰ ਰਾਖੀ ਕਰਨ ਦਾ ਕੰਮ ਠੇਕੇਦਾਰੀ ਸਿਸਟਮ ਤਹਿਤ ਚਲ ਰਿਹਾ ਹੈ। ਜਿਸ ਕਾਰਨ ਉਕਤ ਰਾਹ ਨੂੰ ਬੰਦ ਕਰਵਾ ਕੇ ਠੇਕੇਦਾਰ ਨੇ ਅਪਣੀ ਆਰਥਿਕ ਬੱਚਤ ਕੀਤੀ ਹੈ।