
ਕਰਨਾਟਕ ਅਤੇ ਹਿਮਾਚਲ ਪ੍ਰਦੇਸ਼ ਵਰਗੇ ਹੋਰ ਰਾਜਾਂ ਵਿਚ ਨਿਪਾਹ ਵਿਸ਼ਾਣੂ ਦੇ ਫੈਲਣ ਦੇ ਡਰ ਦੇ ਵਿਚ ਕੇਂਦਰੀ ਸਿਹਤ ਮੰਤਰਾਲਾ......
ਦਿੱਲੀ, 25 ਮਈ (ਏਜੰਸੀ) : ਕਰਨਾਟਕ ਅਤੇ ਹਿਮਾਚਲ ਪ੍ਰਦੇਸ਼ ਵਰਗੇ ਹੋਰ ਰਾਜਾਂ ਵਿਚ ਨਿਪਾਹ ਵਿਸ਼ਾਣੂ ਦੇ ਫੈਲਣ ਦੇ ਡਰ ਦੇ ਵਿਚ ਕੇਂਦਰੀ ਸਿਹਤ ਮੰਤਰਾਲਾ ਨੇ ਆਮ ਜਨਤਾ ਅਤੇ ਸਿਹਤ ਸੇਵਾ ਕਰਮੀਆਂ ਲਈ ਐਡਵਾਇਜਰੀ ਜਾਰੀ ਕੀਤੀ ਹੈ| ਇਸ ਵਿਚ ਇਹ ਦੱਸਿਆ ਗਿਆ ਹੈ ਕਿ ਇਨ੍ਹਾਂ ਨੂੰ ਜ਼ਿਆਦਾ ਜੋਖ਼ਮ ਵਾਲੇ ਇਲਾਕਿਆਂ ਵਿਚ ਕੀ ਜ਼ਰੂਰੀ ਕਦਮ ਚੁੱਕਣ ਚਾਹੀਦਾ ਹੈ ਅਤੇ ਇਹ ਰੋਗ ਕਿਵੇਂ ਫੈਲਦਾ ਹੈ ਅਤੇ ਇਸਦੇ ਕੀ ਲੱਛਣ ਹੁੰਦੇ ਹਨ| ਕੇਰਲ ਵਿਚ ਨਿਪਾਹ ਵਿਸ਼ਾਣੁ ਤੋਂ ਪ੍ਰਭਾਵਿਤ ਇਕ ਵਿਅਕਤੀ ਦੀੰ ਮੌਤ ਹੋ ਗਈ|
use polytheneਇਸ ਵਿਚ ਐਨਆਈਪੀ ਦੇ ਲੱਛਣਾਂ ਵਾਲੇ ਮਰੀਜਾਂ ਦੀ ਗਿਣਤੀ ਵਿਚ ਗਿਰਾਵਟ ਆਈ ਹੈ ਪਰ ਕੋਝੀਕੋਡ ਦੇ ਕਮਿਸ਼ਨਰ ਯੂ.ਵੀ. ਜੋਸ ਨੇ 31 ਮਈ ਤੱਕ ਸਾਰੇ ਸਾਰਵਜਨਿਕ ਸਭਾਵਾਂ, ਟਿਊਸ਼ਨ ਜਮਾਤਾਂ ਸਹਿਤ ਸਾਰੇ ਸਿਖਲਾਈ ਕੋਰਸਾਂ ਉੱਤੇ ਰੋਕ ਲਗਾ ਦਿੱਤੀ ਹੈ| ਇਹ ਕਦਮ ਲੋਕਾਂ ਨੂੰ ਭੀੜ ਵਿਚ ਇਕ-ਦੂਜੇ ਦੇ ਸੰਪਰਕ ਵਿਚ ਆਉਣ ਤੋਂ ਰੋਕਣ ਲਈ ਚੁੱਕਿਆ ਗਿਆ ਹੈ| ਕਾਲੀਕਟ ਯੂਨੀਵਰਸਿਟੀ ਨੇ ਵੀਰਵਾਰ ਨੂੰ ਇਸ ਹਫ਼ਤੇ ਹੋਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਨੂੰ ਮੁਲਤਵੀ ਕਰਨ ਦੀ ਘੋਸ਼ਣਾ ਕੀਤੀ ਹੈ| ਜਿਲ੍ਹੇ ਵਿਚ ਮੌਜੂਦਾ ਹਾਲਤ ਨੂੰ ਵੇਖਦੇ ਹੋਏ ਇਕ ਲੋਕ ਸੇਵਾ ਪ੍ਰੀਖਿਆ ਵੀ ਮੁਲਤਵੀ ਕਰ ਦਿੱਤੀ ਗਈ ਹੈ| ਸਿਹਤ ਵਿਭਾਗ ਨੇ ਕਿਹਾ ਕਿ ਪੁਣੇ ਵਿਚ ਪ੍ਰੀਖਿਆ ਲਈ ਕੁਲ160 ਨਮੂਨੇ ਭੇਜੇ ਗਏ ਹਨ| ਇਸ ਵਿਚੋਂ 22 ਦੇ ਨਤੀਜੇ ਆਏ ਹਨ, ਜਿਨ੍ਹਾਂ ਵਿਚੋਂ 14 ਵਿਚ ਵਾਇਰਸ ਦੇ ਹੋਣ ਦੀ ਪੁਸ਼ਟੀ ਕੀਤੀ ਗਈ ਹੈ| ਇਨ੍ਹਾਂ 14 ਦੇ ਨਾਲ ਕੋਝੀਕੋਡ ਦੀ ਇਕ ਨਰਸਿਗ ਦੀ ਵਿਦਿਆਰਥਣ ਵਾਇਰਸ ਤੋਂ ਪੀੜਿਤ ਪਾਈ ਗਈ ਹੈ|
animal eating foodਕੋਝੀਕੋਡ ਮੇਡੀਕਲ ਕਾਲਜ ਵਿਚ 136 ਮਰੀਜ਼ ਅਤੇ ਮਲਪਪੁਰਮ ਜਿਲ੍ਹੇ ਵਿਚ 24 ਮਰੀਜ਼ ਹਨ, ਜਿਨ੍ਹਾਂ ਨੂੰ ਨਿਗਰਾਨੀ ਵਿਚ ਰੱਖਿਆ ਗਿਆ ਹੈ| ਇਸ ਵਿਚ ਅਧਿਕਾਰੀਆਂ ਨੇ ਐਨਆਈਪੀ ਪੀੜਿਤਾਂ ਦੇ ਅੰਤਮ ਸੰਸਕਾਰ ਲਈ ਇਕ ਪ੍ਰੋਟੋਕਾਲ ਜਾਰੀ ਕੀਤਾ ਹੈ| ਵਾਇਰਸ ਦੇ ਸੰਕਰਮਣ ਨੂੰ ਫੈਲਣ ਤੋਂ ਰੋਕਣ ਲਈ ਦਾਹ ਸੰਸਕਾਰ ਨੂੰ ਸਭ ਤੋਂ ਬਿਹਤਰ ਦੱਸਿਆ ਗਿਆ ਹੈ ਪਰ ਜੇਕਰ ਪਰਿਵਾਰ ਦਫਨਾਉਣ ਦਾ ਵਿਕਲਪ ਚੁਣਦੇ ਹਨ ਤਾਂ ਅਰਥੀ ਨੂੰ ਇਕ ਪਾਲੀਥੀਨ ਬੈਗ ਨਾਲ ਢਕਿਆ ਜਾਵੇਗਾ ਅਤੇ ਫਿਰ ਬਹੁਤ ਡੂੰਘੇ ਖੱਡੇ ਵਿਚ ਦਫਨਾਉਣਾ ਹੋਵੇਗਾ| ਇਕ ਅਧਿਕਾਰੀ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਨੇ ਵੱਡੀ ਗਿਣਤੀ ਵਿਚ ਮੈਡੀਕਲ ਅਤੇ ਸਿਹਤ ਮਾਹਿਰਾਂ ਨੂੰ ਨਿਯੁਕਤ ਕੀਤਾ ਹੈ| ਇਸਦੇ ਇਲਾਵਾ ਨਿਜੀ ਖੇਤਰ ਵੀ ਕੋਝੀਕੋਡ ਅਤੇ ਮਲਪਪੁਰਮ ਵਿਚ ਕੰਮ ਕਰ ਰਿਹਾ ਹੈ, ਨਾਲ ਹੀ ਜਾਗਰੂਕਤਾ ਪ੍ਰੋਗਰਾਮ ਵੀ ਚਲਾਏ ਜਾ ਰਹੇ ਹਨ|
Nipah Virusਹੈੰਤਰਾਲੇ ਨੇ ਆਮ ਜਨਤਾ ਨੂੰ ਜ਼ਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਮੀਨ ਉੱਤੇ ਗਿਰੇ ਹੋਏ, ਪਹਿਲਾਂ ਤੋਂ ਖਾਧੇ ਹੋਏ ਫਲਾਂ ਦਾ ਸੇਵਨ ਨਾ ਕਰਨ ਦੇ ਨਾਲ ਖੂਹਾਂ ਦੇ ਪਾਣੀ ਨੂੰ ਇਸਤੇਮਾਲ ਨਾ ਕਰਨ ਦੀ ਸਲਾਹ ਦਿਤੀ ਹੈ| ਕੇਵਲ ਤਾਜ਼ੇ ਫਲ ਖਾਣ ਦੀ ਸਲਾਹ ਦਿੱਤੀ ਹੈ| ਕੇਂਦਰ ਦੁਆਰਾ ਦਿਤੇ ਗਏ ਨਿਰਦੇਸ਼ਾਂ ਅਨੁਸਾਰ ਚਮਗਿੱਦੜ, ਸੂਰ, ਕੁੱਤੇ, ਘੋੜੇ ਵਰਗੇ ਜਾਨਵਰਾਂ ਵਿਚ ਫੈਲਣ ਵਾਲਾ ਨਿਪਾਹ ਵਿਸ਼ਾਣੁ ਜਾਨਵਰਾਂ ਤੋਂ ਮਨੁੱਖਾਂ ਵਿਚ ਵੀ ਫੈਲ ਸਕਦਾ ਹੈ ਅਤੇ ਇਸ ਤੋਂ ਕਈ ਵਾਰ ਮਨੁੱਖਾਂ ਨੂੰ ਗੰਭੀਰ ਬਿਮਾਰੀ ਵੀ ਹੋ ਸਕਦੀ ਹੈ|