
ਸਰਕਾਰ ਵਲੋਂ ਵੀਕੈਂਡ ਤਾਲਾਬੰਦੀ ਹੋਣ ਦੌਰਾਨ ਸ਼ਨੀਵਾਰ ਅਤੇ ਐਤਵਾਰ ਨੂੰ ਬੰਦ ਕਰਨ ਨੂੰ ਲੈ ਕੇ......
ਅੰਮ੍ਰਿਤਸਰ : ਸਰਕਾਰ ਵਲੋਂ ਵੀਕੈਂਡ ਤਾਲਾਬੰਦੀ ਹੋਣ ਦੌਰਾਨ ਸ਼ਨੀਵਾਰ ਅਤੇ ਐਤਵਾਰ ਨੂੰ ਬੰਦ ਕਰਨ ਨੂੰ ਲੈ ਕੇ ਪਿਛਲੇ ਹਫਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤ ਨਾ ਮਾਤਰ ਦਰਸ਼ਨ ਕਰਨ ਲਈ ਆਈ ਸੀ ਪਰ ਸਵੇਰ ਸਮੇਂ ਸੰਗਤਾਂ ਦੀ ਰੌਣਕ ਵੇਖਣ ਨੂੰ ਮਿਲੀ।
Harmandir Sahib
ਪਰ ਦੁਪਹਿਰ ਤੋਂ ਬਾਅਦ ਫਿਰ ਸੰਗਤਾਂ ਦੀ ਆਮਦ ਵਿੱਚ ਕਮੀ ਵੇਖੀ ਗਈ। ਸੰਗਤਾਂ ਅਤੇ ਡਿਊਟੀ ਸੇਵਕਾਂ ਨੇ ਮਰਿਯਦਾ ਸੰਭਾਲ ਕੇ ਰੱਖੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਵਿਚ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸੁਸ਼ੋਭਿਤ ਕਰਕੇ।
Harmandir Sahib
ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਕਰਨ ਉਪਰੰਤ ਗ੍ਰੰਥੀ ਸਿੰਘ ਦੀ ਤਰਫੋਂ ਮੁੱਖ ਵਾਕ ਲਿਆ ਗਿਆ। ਸੰਗਤ ਵੱਲੋਂ ਪਰਿਕਰਮਾ ਦੇ ਇਸ਼ਨਾਨ ਦੀ ਸੇਵਾ ਤੋਂ ਇਲਾਵਾ ਪਵਿੱਤਰ ਅੰਮ੍ਰਿਤ ਸਰੋਵਰ ਦੀ ਸਫਾਈ ਕੀਤੀ ਗਈ। ਗਰਮੀਆਂ ਦੇ ਮੌਸਮ ਵਿਚ, ਠੰਡੇ-ਮਿੱਠੇ ਪਾਣੀ ਦੀ ਛਬੀਲ ਵੀ ਲਗਾਈ ਗਈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ