
ਸੰਜੇ ਪੋਪਲੀ ਨੂੰ 28 ਜੂਨ ਤਕ ਮਿਲੀ ਰਾਹਤ
ਚੰਡੀਗੜ੍ਹ : ਭ੍ਰਿਸ਼ਟਾਚਾਰ ਐਕਟ ਤਹਿਤ ਕੇਸ ’ਚ ਜੇਲ ਵਿਚ ਬੰਦ ਆਈ.ਏ.ਐਸ. ਅਧਿਕਾਰੀ ਸੰਜੇ ਪੋਪਲੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 6 ਦਿਨਾਂ ਲਈ ਅੰਤਰਿਮ ਜ਼ਮਾਨਤ ਦੇ ਦਿਤੀ ਹੈ। ਪੋਪਲੀ ਦੇ ਵਕੀਲਾਂ ਨੇ ਅਦਾਲਤ ਨੂੰ ਦਸਿਆ ਕਿ ਸੰਜੇ ਪੋਪਲੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਦੇ ਘਰ ਵਿਜੀਲੈਂਸ ਦੀ ਤਲਾਸ਼ੀ ਦੌਰਾਨ ਉਸ ਦੇ ਪੁੱਤਰ ਦੀ ਮੌਤ ਹੋ ਗਈ ਸੀ, ਜਿਸ ਦੀ ਪਹਿਲੀ ਬਰਸੀ 25 ਜੂਨ ਨੂੰ ਹੈ ਅਤੇ ਉਸ ਦੀ ਪਤਨੀ ਪੁੱਤਰ ਦੀ ਮੌਤ ਅਤੇ ਪਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਤੋਂ ਹੀ ਡਿਪਰੈਸ਼ਨ ਦਾ ਸ਼ਿਕਾਰ ਸੀ।
ਇਹ ਵੀ ਪੜ੍ਹੋ: ਸੜਕ ਹਾਦਸੇ ਵਿਚ ITBP ਦੇ 9 ਜਵਾਨਾਂ ਸਣੇ 13 ਲੋਕ ਹੋਏ ਜ਼ਖ਼ਮੀ
ਅਦਾਲਤ ਨੂੰ ਦਸਿਆ ਗਿਆ ਕਿ ਪੁਲਿਸ ਵਲੋਂ ਹੇਠਲੀ ਅਦਾਲਤ ਵਿਚ ਰਿਪੋਰਟ ਪੇਸ਼ ਕੀਤੀ ਜਾ ਚੁਕੀ ਹੈ, ਇਸ ਲਈ ਪਟੀਸ਼ਨਰ ਨੂੰ ਅਗਾਊਂ ਜ਼ਮਾਨਤ ਦਿਤੀ ਜਾਵੇ। ਸਰਕਾਰੀ ਵਕੀਲ ਨੇ ਪਟੀਸ਼ਨ ਦਾ ਵਿਰੋਧ ਕਰਦਿਆਂ ਕਿਹਾ ਕਿ ਪਟੀਸ਼ਨਰ ਇਕ ਆਈ.ਏ.ਐਸ. ਅਧਿਕਾਰੀ ਹੈ ਜਿਸ ਦੀ ਪਹੁੰਚ ਕੇਸ ਅਤੇ ਗਵਾਹਾਂ ਨੂੰ ਪ੍ਰਭਾਵਤ ਕਰ ਸਕਦੀ ਹੈ, ਇਸ ਲਈ ਜਮਾਨਤ ਨਹੀਂ ਦਿਤੀ ਜਾਣੀ ਚਾਹੀਦੀ। ਹਾਲਾਤ ਦੇ ਮੱਦੇਨਜ਼ਰ ਜਸਟਿਸ ਪੰਕਜ ਜੈਨ ਨੇ ਸੰਜੇ ਪੋਪਲੀ ਨੂੰ 28 ਜੂਨ ਤਕ ਅੰਤਰਿਮ ਜ਼ਮਾਨਤ ਦੇ ਦਿਤੀ ਹੈ।
ਇਹ ਵੀ ਪੜ੍ਹੋ: ਅਬੋਹਰ 'ਚ ਨਸ਼ਾ ਨਾ ਮਿਲਣ 'ਤੇ ਮੁਲਜ਼ਮ ਨੇ ਔਰਤ ਦੀ ਕੀਤੀ ਕੁੱਟਮਾਰ
ਪੋਪਲੀ 'ਤੇ ਟੈਂਡਰ ਅਲਾਟ ਕਰਨ ਲਈ 1% ਦੀ ਦਰ 'ਤੇ ਰਿਸ਼ਵਤ ਮੰਗਣ ਅਤੇ ਇਸ ਤਰ੍ਹਾਂ 3.5 ਲੱਖ ਰੁਪਏ ਲੈਣ ਦਾ ਦੋਸ਼ ਸੀ। ਦੱਸ ਦੇਈਏ ਕਿ ਉਸ ਸਮੇਂ ਸੰਜੇ ਪੋਪਲੀ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਜੋਂ ਤਾਇਨਾਤ ਸਨ। ਵਿਜੀਲੈਂਸ ਦੀ ਟੀਮ ਨੂੰ ਪੋਪਲੀ ਦੇ ਘਰੋਂ ਸੋਨੇ ਦੀਆਂ ਇੱਟਾਂ ਸਮੇਤ ਭਾਰੀ ਖਜ਼ਾਨਾ ਵੀ ਮਿਲਿਆ ਸੀ।