
ਰਸਤੇ 'ਚ ਮਠਿਆਈ ਖ੍ਰੀਦਣ ਅਤੇ ਗੋਲਗੱਪੇ ਖਾਣ ਲਈ ਰੁਕਿਆ ਸੀ ਪ੍ਰਵਾਰ
ਲੁਧਿਆਣਾ: ਖੰਨਾ 'ਚ ਨੈਸ਼ਨਲ ਹਾਈਵੇ 'ਤੇ ਦੇਰ ਰਾਤ ਚੋਰੀ ਦੀ ਇਕ ਵੱਡੀ ਘਟਨਾ ਵਾਪਰੀ ਹੈ। ਦਰਅਸਲ ਪੰਜਾਬ ਪੁਲਿਸ ਦੇ ਹੌਲਦਾਰ ਦੀ ਕਾਰ ਦਾ ਸ਼ੀਸ਼ਾ ਤੋੜ ਕੇ ਇਕ ਸੂਟਕੇਸ ਚੋਰੀ ਕਰ ਲਿਆ ਗਿਆ। ਸੂਟਕੇਸ ਵਿਚ ਕਰੀਬ 30 ਤੋਲੇ ਸੋਨਾ, 2 ਲੱਖ ਰੁਪਏ ਅਤੇ ਹੋਰ ਸਾਮਾਨ ਸੀ। ਚੋਰੀ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ।
ਇਹ ਵੀ ਪੜ੍ਹੋ: 'ਸਮਾਜਿਕ ਅਰਥਾਂ 'ਚ ਨੈਤਿਕ ਤੌਰ 'ਤੇ ਮਾੜੀ' ਹੋ ਸਕਦੀ ਹੈ ਮਾਂ ਪਰ ਬੱਚੇ ਲਈ ਨਹੀਂ : ਕੇਰਲ ਹਾਈਕੋਰਟ
ਜਗਰਾਉਂ ਪੁਲਿਸ ਲਾਈਨ ਵਿਚ ਤਾਇਨਾਤ ਹੌਲਦਾਰ ਕੁਲਦੀਪ ਸਿੰਘ ਨੇ ਦਸਿਆ ਕਿ ਉਹ ਅਪਣੀ ਪਤਨੀ ਗੁਰਵਿੰਦਰ ਕੌਰ, ਨੂੰਹ ਅਤੇ ਬੇਟੀ ਸਮੇਤ ਬਰੇਜਾ ਕਾਰ ਵਿਚ ਜਗਰਾਉਂ ਤੋਂ ਸਰਹਿੰਦ ਵੱਲ ਜਾ ਰਿਹਾ ਸੀ। ਰਸਤੇ 'ਚ ਉਹ ਖੰਨਾ 'ਚ ਬੀਕਾਨੇਰ ਸਵੀਟਸ 'ਤੇ ਮਠਿਆਈ ਖ੍ਰੀਦਣ ਲਈ ਰੁਕੇ। ਇਸ ਦੌਰਾਨ ਸਾਰਾ ਪ੍ਰਵਾਰ ਮਿਠਾਈ ਦੀ ਦੁਕਾਨ ਦੇ ਬਾਹਰ ਗੋਲਗੱਪੇ ਖਾਣ ਲੱਗਿਆ।
ਇਹ ਵੀ ਪੜ੍ਹੋ: ਫਾਜ਼ਿਲਕਾ 'ਚ ਡਰੋਨ ਦੀ ਝੂਠੀ ਖ਼ਬਰ ਨੇ ਮਚਾਇਆ ਹੜਕੰਪ, ਜਦੋਂ BSF ਨੇ ਲਈ ਤਲਾਸ਼ੀ ਤਾਂ ਨਿਕਲਿਆ ਖਿਡੌਣਾ
ਕੁਲਦੀਪ ਸਿੰਘ ਅਨੁਸਾਰ ਉਸ ਦਾ ਧਿਆਨ ਸਿਰਫ ਕਾਰ ਵੱਲ ਸੀ ਕਿਉਂਕਿ ਕਾਰ ਦੀ ਪਿਛਲੀ ਸੀਟ 'ਤੇ ਇਕ ਸੂਟਕੇਸ ਰਖਿਆ ਹੋਇਆ ਸੀ, ਜਿਸ ਵਿਚ ਸੋਨੇ ਦੇ ਗਹਿਣੇ ਅਤੇ ਨਕਦੀ ਸੀ। ਅਜੇ 2 ਮਿੰਟ ਵੀ ਨਹੀਂ ਹੋਏ ਸਨ ਕਿ ਉਹ ਗੋਲਗੱਪੇ ਖਾ ਕੇ ਮਠਿਆਈ ਲੈ ਕੇ ਵਾਪਸ ਆਏ ਤਾਂ ਦੇਖਿਆ ਕਿ ਕਾਰ ਦੀ ਪਿਛਲੀ ਖਿੜਕੀ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ ਅਤੇ ਸੀਟ 'ਤੇ ਰੱਖਿਆ ਸੂਟਕੇਸ ਗ਼ਾਇਬ ਸੀ।
ਇਹ ਵੀ ਪੜ੍ਹੋ: ਸੜਕ ਹਾਦਸੇ ਵਿਚ ITBP ਦੇ 9 ਜਵਾਨਾਂ ਸਣੇ 13 ਲੋਕ ਹੋਏ ਜ਼ਖ਼ਮੀ
ਪੁੱਤ ਦੇ ਵਿਆਹ ਲਈ ਖ੍ਰੀਦੇ ਸਨ ਗਹਿਣੇ
ਕੁਲਦੀਪ ਸਿੰਘ ਤੇ ਉਸ ਦੀ ਪਤਨੀ ਗੁਰਵਿੰਦਰ ਕੌਰ ਮੁਤਾਬਕ ਨਵੰਬਰ 'ਚ ਉਨ੍ਹਾਂ ਦੇ ਪੁੱਤਰ ਦਾ ਵਿਆਹ ਹੈ। ਘਰ ਵਿਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਉਨ੍ਹਾਂ ਨੇ ਵਿਆਹ ਲਈ ਸੋਨੇ ਦੇ ਗਹਿਣੇ ਖਰੀਦੇ ਸਨ। ਉਨ੍ਹਾਂ ਨੇ ਘਰ ਵਿਚ ਸੋਨਾ ਅਤੇ ਨਕਦੀ ਰੱਖਣਾ ਸੁਰੱਖਿਅਤ ਨਹੀਂ ਸਮਝਿਆ। ਇਸ ਕਾਰਨ ਉਹ ਅਪਣੇ ਨਾਲ ਕਾਰ ਵਿਚ ਲੈ ਕੇ ਜਾ ਰਹੇ ਸਨ। ਦੂਜੇ ਪਾਸੇ ਪੁਲਿਸ ਇਸ ਘਟਨਾ ਨੂੰ ਲੈ ਕੇ ਦੁਚਿੱਤੀ ਵਿਚ ਹੈ। ਸਿਟੀ ਥਾਣਾ-1 ਦੇ ਐਸ.ਐਚ.ਓ. ਹੇਮੰਤ ਮਲਹੋਤਰਾ ਨੇ ਦਸਿਆ ਕਿ ਮਾਮਲਾ ਸ਼ੱਕੀ ਜਾਪਦਾ ਹੈ। ਜਿਥੇ ਇਹ ਘਟਨਾ ਵਾਪਰੀ, ਉਥੇ ਕੈਮਰੇ ਨਹੀਂ ਹਨ। ਪੁਲਿਸ ਵਲੋਂ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।