ਚੋਰਾਂ ਨੇ ਉਡਾਏ 30 ਲੱਖ ਰੁਪਏ ਦੇ ਚੌਲ 
Published : Jul 21, 2018, 11:15 am IST
Updated : Jul 21, 2018, 11:15 am IST
SHARE ARTICLE
Inspector ispecting Warehouse
Inspector ispecting Warehouse

ਅਣਪਛਾਤੇ ਚੋਰਾਂ ਵਲੋਂ ਅਕਾਲੀ ਆਗੂ ਅਤੇ ਨਗਰ ਕੌਂਸਲ ਬਾਘਾ ਪੁਰਾਣਾ ਦੇ ਸਾਬਕਾ ਪ੍ਰਧਾਨ ਬਾਲ ਕ੍ਰਿਸ਼ਨ ਬਾਲੀ ਦੇ ਮੁੱਦਕੀ ਰੋਡ ਤੇ ਸਥਿਤ ਬਿੰਦਾਸ ਫੂਡਜ਼ ਪ੍ਰਾਈਵੇਟ...

ਬਾਘਾ ਪੁਰਾਣਾ, ਅਣਪਛਾਤੇ ਚੋਰਾਂ ਵਲੋਂ ਅਕਾਲੀ ਆਗੂ ਅਤੇ ਨਗਰ ਕੌਂਸਲ ਬਾਘਾ ਪੁਰਾਣਾ ਦੇ ਸਾਬਕਾ ਪ੍ਰਧਾਨ ਬਾਲ ਕ੍ਰਿਸ਼ਨ ਬਾਲੀ ਦੇ ਮੁੱਦਕੀ ਰੋਡ ਤੇ ਸਥਿਤ ਬਿੰਦਾਸ ਫੂਡਜ਼ ਪ੍ਰਾਈਵੇਟ ਲਿਮਟਿਡ ਦੇ ਗੁਦਾਮਾਂ 'ਚੋਂ ਕਰੀਬ 30 ਲੱਖ ਰੁਪਏ ਮੁੱਲ ਦੇ ਚੌਲ ਅਣਪਛਾਤੇ ਚੋਰਾਂ ਵਲੋਂ ਚੋਰੀ ਕਰਕੇ ਲੈ ਜਾਣ ਦਾ ਪਤਾ ਲੱਗਾ ਹੈ। ਚੋਰੀ ਦੀ ਘਟਨਾ ਦੀ ਜਾਣਕਾਰੀ ਮਿਲਣ ਤੇ ਥਾਣਾ ਬਾਘਾ ਪੁਰਾਣਾ ਦੇ ਇੰਸਪੈਕਟਰ ਜੰਗਜੀਤ ਸਿੰਘ ਅਤੇ ਹੋਰ ਪੁਲਸ ਕਰਮਚਾਰੀ ਉਥੇ ਪੁੱਜੇ ਅਤੇ ਜਾਂਚ ਦੇ ਇਲਾਵਾ ਆਸ ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ।    

ਪੁਲਿਸ ਨੇ ਅਣਪਛਾਤੇ ਚੋਰਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੁ ਕਰ ਦਿੱਤੀ ਹੈ। ਜਾਣਕਾਰੀ ਦੇ ਅਨੁਸਾਰ ਬਾਘਾ ਪੁਰਾਣਾ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਬਾਲ ਕ੍ਰਿਸ਼ਨ ਬਾਲੀ ਨੇ ਕਿਹਾ ਕਿ ਉਨਾਂ ਦੀ ਮੁੱਦਕੀ ਰੋਡ ਬਾਘਾਪੁਰਾਣਾ ਤੇ ਮੈਸਰਜ ਫੂਡਜ਼ ਪ੍ਰਾਈਵੇਟ ਲਿਮਟਿਡ ਨਾਮ ਦੀ ਰਾਈਸ ਮਿੱਲ ਹੈ, ਜਿਸ ਤੋਂ ਥੋੜੀ ਦੂਰ ਹੀ ਅਸੀਂ ਚੌਲਾਂ ਨੂੰ ਸਟੋਰ ਕਰਨ ਦੇ ਲਈ ਦੋ ਗੁਦਾਮ ਬਣਾਏ ਹੋਏ ਹਨ।

ਅਸੀਂ ਉਕਤ ਗੁਦਾਮਾਂ ਵਿਚ ਚੌਲ ਸਟੋਰ ਕਰਦੇ ਹਾਂ ਅਤੇ ਉਕਤ ਸਟੋਰ ਕੀਤੇ ਚੌਲਾਂ ਦੇ ਬਦਲੇ ਬੈਂਕ ਤੋਂ ਕਰਜਾ ਵੀ ਲੈਂਦੇ ਹਾਂ। ਉਨਾਂ ਕਿਹਾ ਕਿ ਸਾਡੇ ਉਕਤ ਗੁਦਾਮਾਂ 'ਚ ਬਾਸਮਤੀ ਚੌਲ ਸਟੋਰ ਕੀਤਾ ਹੋਇਆ ਸੀ ਅਤੇ ਅਸੀਂ ਬੈਂਕ 'ਚੋਂ ਉਕਤ ਚੌਲਾਂ ਦੇ ਬਦਲੇ ਪੈਸੇ ਲੈ ਰੱਖੇ ਹਨ।  ਬੈਂਕ ਵਲੋਂ ਉਕਤ ਗੁਦਾਮਾਂ ਦੀ ਸੁਰੱਖਿਆ ਦੀ ਜਿੰਮੇਵਾਰੀ ਇਕ ਪ੍ਰਾਈਵੇਟ ਸੁਰੱਖਿਆ ਪ੍ਰਦਾਨ ਕਰਨ ਵਾਲੀ ਕੰਪਨੀ ਐਨ.ਸੀ.ਐਮ.ਐਲ ਨੂੰ ਦਿੱਤੀ ਹੋਈ ਸੀ ਅਤੇ ਅਸੀਂ ਆਪਣੇ ਵਲੋਂ ਵੀ ਸੁਰੱਖਿਆ ਗਾਰਡ ਤਾਇਨਾਤ ਕੀਤੇ ਹੋਏ ਸਨ ਅਤੇ ਗੁਦਾਮਾਂ 'ਚ ਪਏ ਸਟਾਕ ਦੀ ਦੇਖਭਾਲ ਦੇ ਲਈ ਕਲਰਕ ਰਛਪਾਲ ਸਿੰਘ ਵੀ ਉਥੇ ਤਾਇਨਾਤ ਕੀਤਾ ਹੋਇਆ ਸੀ।

ਉਨਾਂ ਕਿਹਾ ਕਿ ਜਦ ਅਸੀਂ ਬੀਤੇ ਦਿਨ ਗੁਦਾਮ ਵਿਚ ਪਏ ਸਟਾਕ ਦੀ ਗਿਣਤੀ ਕੀਤੀ, ਤਾਂ ਪਤਾ ਲੱਗਾ ਕਿ ਉਕਤ ਗੁਦਾਮ ਜਿਸਦੀ ਸੁਰੱਖਿਆ ਦੀ ਜਿੰਮੇਵਾਰੀ ਐਨ.ਸੀ.ਐਮ.ਐਲ ਦੇ ਕੋਲ ਸੀ। ਉਸ ਵਿਚੋਂ 810 ਬੋਰੀਆਂ (ਪ੍ਰਤੀ ਬੋਰੀ 50 ਕਿਲੋ) ਕੁੱਲ ਵਜ਼ਨ 405 ਕੁਇੰਟਲ ਬਾਸਮਤੀ ਚੋਲ ਗਾਇਬ ਸੀ, ਜਿਸਦੀ ਕੀਮਤ 29 ਲੱਖ 97 ਹਜ਼ਾਰ ਰੁਪਏ ਦੇ ਕਰੀਬ ਬਣਦੀ ਹੈ।

ਉਨਾਂ ਕਿਹਾ ਕਿ ਅਸੀਂ ਜਦ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਅਣਪਛਾਤੇ ਚੋਰ ਗੁਦਾਮਾਂ ਦੇ ਆਸ ਪਾਸ ਕੀਤੀ ਗਈ ਚਾਰ ਦੀਵਾਰੀ ਤੇ ਲੱਗੀ ਕੰਟੀਲੀ ਤਾਰ ਨੂੰ ਕੱਟ ਕੇ ਅੰਦਰ ਦਾਖਲ ਹੋਏ ਹਨ ਅਤੇ ਰੌਸ਼ਨਦਾਨ ਦੇ ਰਾਹੀਂ ਗੁਦਾਮਾਂ 'ਚ ਅੰਦਰ ਦਾਖਲ ਹੋਏ ਅਤੇ ਉਥੋਂ ਉਨਾਂ ਉਕਤ ਬਾਸਮਤੀ ਚੌਲ ਚੋਰੀ ਕੀਤੇ। ਉਨਾਂ ਕਿਹਾ ਕਿ ਸਾਨੂੰ ਇਹ ਵੀ ਪਤਾ ਲੱਗਾ ਕਿ ਅਣਪਛਾਤੇ ਚੋਰ ਉਕਤ ਚੋਲ ਕਿਸੇ ਗੱਡੀ 'ਚ ਲੈ ਕੇ ਗਏ ਹਨ।

ਅਸੀਂ ਉਕਤ ਚੋਰੀ ਦਾ ਆਪਣੇ ਤੌਰ ਤੇ ਵੀ ਸੁਰਾਗ ਲਗਾਉਣ ਦਾ ਯਤਨ ਕੀਤਾ। ਪਰ ਕੋਈ ਸੁਰਾਗ ਨਾ ਮਿਲਣ ਤੇ ਅਸੀਂ ਪੁਲਸ ਨੂੰ ਇਸ ਦੀ ਜਾਣਕਾਰੀ ਦਿੱਤੀ। ਪੁਲਸ ਮਾਮਲੇ ਦੀ ਜਾਂਚ ਕਰਕੇ ਚੋਰੀ ਦਾ ਸੁਰਾਗ ਲਗਾਉਣ ਦਾ ਯਤਨ ਕਰ ਰਹੀ ਹੈ। ਥਾਣਾ ਮੁਖੀ ਇੰਸਪੈਕਟਰ ਜੰਗਜੀਤ ਸਿੰਘ ਨੇ ਦੱਸਿਆ ਕਿ ਉਹ ਇਲਾਕੇ ਚ ਲੱਗੇ ਸੀਸੀਟੀਵੀ ਕੈਮਰਿਆਂ  ਦੀ ਫੁਟੈਜ ਨੂੰ ਵੀ ਖੰਗਾਲ ਰਹੇ ਹਨ ਤਾਂ ਕਿ ਕੋਈ ਸੁਰਾਗ ਮਿਲ ਸਕੇ। ਉਨਾਂ ਕਿਹਾ ਕਿ ਜਲਦ ਹੀ ਚੋਰੀ ਦਾ ਸੁਰਾਗ ਮਿਲਣ ਦੀ ਸੰਭਾਵਨਾ ਹੈ।

Location: India, Punjab, Moga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement