
ਕੌਮਾਂਤਰੀ ਬਾਜ਼ਾਰ ਵਿਚ ਇਸ ਹੈਰੋਇਨ ਦੀ ਕੀਮਤ 2700 ਕਰੋੜ ਤੋਂ ਵੀ ਵੱਧ ਦੱਸੀ ਜਾ ਰਹੀ ਹੈ
ਅੰਮ੍ਰਿਤਸਰ - ਪਿਛਲੇ ਦਿਨੀਂ ਅਟਾਰੀ ਸਰਹੱਦ ਤੋਂ ਕਸਟਮ ਵਿਭਾਗ ਵੱਲੋਂ ਫੜੀ ਗਈ 532 ਕਿਲੋ ਹੈਰੋਇਨ ਦੇ ਮਾਮਲੇ ਵਿਚ ਪੁਲਿਸ ਵਿਭਾਗ ਵੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਇਸ ਮਾਮਲੇ ਵਿਚ ਫੜੇ ਗਏ ਮੁੱਖ ਮੁਲਜ਼ਮ ਗੁਰਪਿੰਦਰ ਸਿੰਘ ਦੀ ਜੇਲ੍ਹ ਵਿਚ ਮੌਤ ਹੋ ਗਈ। ਜੇਲ੍ਹ ਪ੍ਰਸ਼ਾਸਨ ਵੱਲੋਂ ਅੱਜ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਦਿੱਤਾ ਗਿਆ ਹੈ। ਦਰਅਸਲ ਗੁਰਪਿੰਦਰ ਦੀ ਅੱਜ ਸਵੇਰੇ ਜੇਲ੍ਹ ਵਿਚ ਮੌਤ ਹੋਈ ਹੈ।
532 kg heroin case
ਮ੍ਰਿਤਕ ਦੇ ਪਰਵਾਰ ਦਾ ਕਹਿਣਾ ਹੈ ਕਿ ਉਹਨਾਂ ਦਾ ਪੁੱਤ ਗੁਰਪਿੰਦਰ ਬੇਕਸੂਰ ਹੈ। ਜੇਲ੍ਹ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੁਰਪਿੰਦਰ ਦੀ ਕਿਸੇ ਬਿਮਾਰੀ ਕਾਰਨ ਮੌਤ ਹੋਈ ਹੈ। ਜਾਣਕਾਰੀ ਅਨੁਸਾਰ ਗੁਰਪਿੰਦਰ ਦੀ ਐਤਵਾਰ ਸਵੇਰੇ ਅੰਮ੍ਰਿਤਸਰ ਜੇਲ੍ਹ ਵਿਚ ਸਿਹਤ ਖ਼ਰਾਬ ਹੋ ਗਈ ਅਤੇ ਉਸ ਨੂੰ ਗੁਰੂ ਨਾਨਕ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਦੱਸ ਦਈਏ ਕਿ ਬੀਤੀ 29 ਜੂਨ ਨੂੰ ਅਟਾਰੀ ਸਰਹੱਦ ਤੋਂ ਲੂਣ ਦੇ ਟਰੱਕ ਵਿਚ ਲੁਕਾ ਕੇ ਲਿਆਂਦੀ 532 ਕਿਲੋ ਹੈਰੋਇਨ ਫੜੀ ਗਈ ਸੀ ਜਿਸ ਵਿਚ ਗੁਰਪਿੰਦਰ ਸਿੰਘ ਨਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਕੌਮਾਂਤਰੀ ਬਾਜ਼ਾਰ ਵਿਚ ਇਸ ਹੈਰੋਇਨ ਦੀ ਕੀਮਤ 2700 ਕਰੋੜ ਤੋਂ ਵੀ ਵੱਧ ਦੱਸੀ ਜਾ ਰਹੀ ਹੈ। ਇਸ ਲੂਣ ਦੇ ਟਰੱਕ ਦਾ ਆਰਡਰ ਗੁਰਪਿੰਦਰ ਸਿੰਘ ਦੀ ਕੰਪਨੀ ਕਨਿਸਕ ਇੰਟਰਪ੍ਰਾਈਜਸ ਤੋਂ ਹੀ ਕੀਤਾ ਗਿਆ ਸੀ।