ਪੰਜਾਬ 'ਚ ਔਰਤਾਂ ਵਲੋਂ ਕਤਲ ਕਰਨ ਦੀ ਦਰ 'ਚ 45 ਫ਼ੀ ਸਦੀ ਵਾਧਾ, 4 ਸਾਲਾਂ 'ਚ ਸਾਹਮਣੇ ਆਏ 209 ਕਤਲ ਦੇ ਮਾਮਲੇ

By : KOMALJEET

Published : Jul 21, 2023, 8:48 am IST
Updated : Jul 21, 2023, 8:48 am IST
SHARE ARTICLE
representational Image
representational Image

85 ਫ਼ੀ ਸਦੀ ਨਾਜਾਇਜ਼ ਸਬੰਧ, 12 ਫ਼ੀ ਸਦੀ ਜ਼ਮੀਨੀ ਵਿਵਾਦ ਅਤੇ 3 ਫ਼ੀ ਸਦੀ ਹੋਰ ਕਾਰਨ ਬਣੇ ਕਤਲ ਦੀ ਵਜ੍ਹਾ 

ਔਰਤਾਂ ਦੁਆਰਾ ਕਤਲ/ਕਤਲ ਦੀ ਸਾਜ਼ਸ਼ ਦੇ ਅੰਕੜੇ 
ਸਾਲ                    ਕਤਲ
2019            37
2020            47
2021            57
2022            68
2023            15 

ਚੰਡੀਗੜ੍ਹ : ਪੰਜਾਬ ਵਿਚ ਔਰਤਾਂ ਵਲੋਂ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀਆਂ ਘਟਨਾਵਾਂ ਵਿਚ ਅਚਾਨਕ ਵਾਧਾ ਹੋਇਆ ਹੈ। ਸਾਲ 2019 ਤੋਂ 2022 ਤਕ 209 ਕਤਲਾਂ ਵਿਚ ਔਰਤਾਂ ਦੀ ਵੱਡੀ ਭੂਮਿਕਾ ਰਹੀ ਹੈ। ਇਨ੍ਹਾਂ ਸਾਰਿਆਂ ਨੂੰ ਆਈ.ਪੀ.ਸੀ. ਦੀ ਧਾਰਾ 302 ਅਤੇ 120ਬੀ ਤਹਿਤ ਦੋਸ਼ੀ ਪਾਇਆ ਗਿਆ ਹੈ। ਯਾਨੀ ਕਿ ਇਹ ਔਰਤਾਂ ਇਨ੍ਹਾਂ ਕਤਲ ਕੇਸਾਂ ਵਿਚ ਨਾ ਸਿਰਫ਼ ਮੁੱਖ ਮੁਲਜ਼ਮ ਰਹੀਆਂ ਹਨ, ਸਗੋਂ ਸਾਜ਼ਸ਼ ਰਚਣ ਵਾਲਿਆਂ ਵਜੋਂ ਵੀ ਸ਼ਾਮਲ ਹੋਈਆਂ ਹਨ।

ਇਹ ਵੀ ਪੜ੍ਹੋ: ਡੀਕੇ ਸ਼ਿਵਕੁਮਾਰ ਭਾਰਤ ਦੇ ਸਭ ਤੋਂ ਅਮੀਰ ਵਿਧਾਇਕ, ਜਾਣੋ ਕਿਹੜੇ ਸਿਆਸਤਦਾਨ ਕੋਲ ਕਿੰਨੀ ਜਾਇਦਾਦ?

ਦੱਸ ਦੇਈਏ ਕਿ ਕਤਲ ਦੇ 85 ਫ਼ੀ ਸਦੀ ਮਾਮਲਿਆਂ ਵਿਚ ਨਾਜਾਇਜ਼ ਸਬੰਧ ਮੁੱਖ ਕਾਰਨ ਸਨ। ਬਿਊਰੋ ਆਫ਼ ਇਨਵੈਸਟੀਗੇਸ਼ਨ ਦੀ ਰਿਪੋਰਟ ਵਿਚ ਵੀ ਇਸ ਗੱਲ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ ਘਰ 'ਚ ਲੜਾਈ, ਪੈਸਿਆਂ ਅਤੇ ਜ਼ਮੀਨ ਦੇ ਝਗੜੇ ਕਾਰਨ ਵੀ ਕਤਲ ਕੀਤੇ ਗਏ। ਸ਼ਰਾਬ ਅਤੇ ਨਸ਼ਿਆਂ ਕਾਰਨ ਘਰਾਂ ਵਿਚ ਲੜਾਈ-ਝਗੜੇ ਦਾ ਨਤੀਜਾ ਕਈ ਵਾਰ ਕਤਲ ਦੇ ਰੂਪ ਵਿਚ ਵੀ ਨਿਕਲਿਆ। 2023 ਦੇ ਪਹਿਲੇ 6 ਮਹੀਨਿਆਂ (ਜਨਵਰੀ ਤੋਂ ਜੂਨ) ਵਿਚ ਅਜਿਹੇ 15 ਮਾਮਲੇ ਸਾਹਮਣੇ ਆਏ ਹਨ।

ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਇਕ ਅਧਿਕਾਰੀ ਨੇ ਦਸਿਆ ਕਿ ਜਦੋਂ ਵੀ ਇਸ ਤਰ੍ਹਾਂ ਦੇ ਕਤਲ ਦੇ ਮਾਮਲੇ ਸਾਹਮਣੇ ਆਉਂਦੇ ਹਨ ਤਾਂ ਪੁਲਿਸ ਸੱਭ ਤੋਂ ਪਹਿਲਾਂ ਮੁਲਜ਼ਮ ਨਾਲ ਸਬੰਧਤ ਪ੍ਰਵਾਰਕ ਰੁੱਖ ਯਾਨੀ ਫੈਮਿਲੀ ਟ੍ਰੀ ਬਣਾ ਕੇ ਜਾਂਚ ਸ਼ੁਰੂ ਕਰਦੀ ਹੈ, ਯਾਨੀ ਮੁਲਜ਼ਮ ਦੇ ਪ੍ਰਵਾਰ ਦੇ ਸਾਰੇ ਮੈਂਬਰਾਂ ਅਤੇ ਉਸ ਦੇ ਜਾਣਕਾਰਾਂ ਨਾਲ ਸਬੰਧਾਂ ਦਾ ਪਤਾ ਲਗਾਇਆ ਜਾਂਦਾ ਹੈ। ਪੁਲਿਸ ਸਾਰੇ ਸ਼ੱਕੀ ਪ੍ਰਵਾਰਕ ਮੈਂਬਰਾਂ ਜਾਂ ਮੁਖਬਰਾਂ ਦੇ ਮੋਬਾਈਲ ਟਰੇਸ ਕਰਦੀ ਹੈ। ਇਸ ਕਾਰਨ ਔਰਤਾਂ ਅਤੇ ਮਰਦਾਂ ਦੇ ਨਾਜਾਇਜ਼ ਸਬੰਧਾਂ ਦਾ ਪਤਾ ਲਗਦਾ ਹੈ।

ਇਹ ਵੀ ਪੜ੍ਹੋ: ਰਾਜਸਥਾਨ ਤੋਂ ਮਣੀਪੁਰ ਤਕ ਹਿੱਲੀ ਧਰਤੀ, ਜੈਪੁਰ ਵਿਖੇ 1 ਘੰਟੇ ਵਿਚ 3 ਵਾਰ ਲੱਗੇ ਭੂਚਾਲ ਦੇ ਝਟਕੇ 

ਪੁਲਿਸ ਵਿਭਾਗ ਅਨੁਸਾਰ ਔਰਤਾਂ ਦੀ ਸ਼ਮੂਲੀਅਤ ਵਾਲੇ ਕਤਲ ਦੇ ਜ਼ਿਆਦਾਤਰ ਮਾਮਲੇ ਨਾਜਾਇਜ਼ ਸਬੰਧਾਂ ਨਾਲ ਜੁੜੇ ਹੋਏ ਹਨ। ਇਨ੍ਹਾਂ ਮਾਮਲਿਆਂ ਵਿਚ ਜਾਂ ਤਾਂ ਔਰਤ ਨੇ ਖੁਦ ਹੀ ਆਪਣੇ ਪਤੀ ਨੂੰ ਜ਼ਹਿਰ ਦੇ ਕੇ ਮਾਰ ਦਿਤਾ ਜਾਂ ਕਿਸੇ ਹੋਰ ਤਰੀਕੇ ਨਾਲ ਉਸ ਦਾ ਕਤਲ ਕਰ ਦਿਤਾ ਜਾਂ ਫਿਰ ਉਸ ਨੇ ਅਪਣੇ ਪ੍ਰੇਮੀ ਨਾਲ ਮਿਲ ਕੇ ਸਾਜ਼ਸ਼ ਤਹਿਤ ਉਸ ਦਾ ਕਤਲ ਕਰ ਦਿਤਾ। ਕਿਸੇ ਨੂੰ ਪੈਸੇ ਦੇ ਕੇ ਕਤਲ ਕਰਵਾ ਦਿਤਾ। ਜਾਂਚ ਵਿਚ ਸਾਹਮਣੇ ਆਇਆ ਹੈ ਕਿ 85 ਫ਼ੀ ਸਦੀ ਕਤਲ ਨਾਜਾਇਜ਼ ਸਬੰਧਾਂ ਕਾਰਨ ਹੁੰਦੇ ਹਨ, 12 ਫ਼ੀ ਸਦੀ ਜ਼ਮੀਨੀ ਵਿਵਾਦ ਕਾਰਨ ਅਤੇ 3 ਫ਼ੀ ਸਦੀ ਹੋਰ ਮਾਮਲਿਆਂ ਵਿਚ ਔਰਤਾਂ ਦੀ ਭੂਮਿਕਾ ਇਕੋ ਜਿਹੀ ਹੈ।

ਸੁਖਚੈਨ ਸਿੰਘ ਗਿੱਲ, ਆਈਜੀ ਹੈੱਡਕੁਆਰਟਰ (ਪੰਜਾਬ ਪੁਲਿਸ) ਦਾ ਕਹਿਣਾ ਹੈ ਕਿ ਔਰਤਾਂ ਵਲੋਂ ਕਤਲ ਅਤੇ ਕਤਲ ਦੀ ਸਾਜ਼ਸ਼ ਰਚਣ ਦੇ ਮਾਮਲਿਆਂ ਵਿਚ ਤੇਜ਼ੀ ਆਈ ਹੈ। ਜੇਕਰ ਕਿਸੇ ਔਰਤ ਨੂੰ ਕੋਈ ਪ੍ਰਵਾਰਕ ਸਮੱਸਿਆ ਹੈ ਤਾਂ ਪਰੇਸ਼ਾਨ ਹੋ ਕੇ ਜਾਂ ਅਪਰਾਧਕ ਕਦਮ ਚੁੱਕਣ ਨਾਲੋਂ ਥਾਣੇ ਜਾਣਾ ਬਿਹਤਰ ਹੈ; ਪੰਜਾਬ ਦੇ ਹਰ ਜ਼ਿਲ੍ਹੇ ਅਤੇ ਥਾਣੇ ਵਿਚ ਮਹਿਲਾ ਸੈੱਲ ਦੀ ਵਿਵਸਥਾ ਹੈ। ਇਥੇ ਕੌਂਸਲਰ ਗੰਭੀਰ ਸਮੱਸਿਆਵਾਂ ਲਈ ਕਾਊਂਸਲਿੰਗ ਵੀ ਦਿੰਦੇ ਹਨ।

ਮਨੋਰੋਗ ਮਾਹਰਾਂ ਦਾ ਮੰਨਣਾ ਹੈ ਕਿ ਅਜਿਹੀਆਂ ਘਟਨਾਵਾਂ ਲੋਕਾਂ ਵਿਚ ਨੈਤਿਕ ਗਿਰਾਵਟ ਕਾਰਨ ਹੀ ਸਾਹਮਣੇ ਆ ਰਹੀਆਂ ਹਨ। ਪਹਿਲਾਂ ਸਾਂਝੇ ਪ੍ਰਵਾਰ ਹੁੰਦੇ ਸਨ, ਜਿਥੇ ਬਜ਼ੁਰਗ ਬੱਚਿਆਂ ਅਤੇ ਪੋਤੇ-ਪੋਤੀਆਂ ਨੂੰ ਨੈਤਿਕਤਾ ਦਾ ਪਾਠ ਪੜ੍ਹਾਉਂਦੇ ਸਨ, ਪਰ ਹੁਣ ਸ਼ਹਿਰੀਕਰਨ ਕਾਰਨ ਪ੍ਰਵਾਰ ਛੋਟੇ ਹੋ ਗਏ ਹਨ। ਲੋਕ ਮੋਬਾਈਲ (ਸੋਸ਼ਲ ਮੀਡੀਆ) 'ਤੇ ਅਪਣੀਆਂ ਖ਼ੁਸ਼ੀਆਂ ਲੱਭ ਰਹੇ ਹਨ। ਨਸ਼ੇ ਵਿਚ ਚੰਗੇ ਮਾੜੇ ਦੀ ਸਮਝ ਨਹੀਂ ਰਹਿੰਦੀ ਅਤੇ ਅਜਿਹੇ ਕਦਮ ਚੁੱਕੇ ਜਾ ਰਹੇ ਹਨ। 
 

ਪੰਜਾਬ 'ਚ ਔਰਤਾਂ ਵੀ ਕਤਲ ਕਰਨ ਤੋਂ ਨਹੀਂ ਪਿੱਛੇ, ਕਤਲ ਮਾਮਲਿਆਂ 'ਚ 45 ਫੀਸਦੀ ਵਾਧਾ, ਨਾਜਾਇਜ਼ ਸਬੰਧ ਬਣੇ ਕਾਰਨ

 

Location: India, Punjab

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement