ਡੀਕੇ ਸ਼ਿਵਕੁਮਾਰ ਭਾਰਤ ਦੇ ਸਭ ਤੋਂ ਅਮੀਰ ਵਿਧਾਇਕ, ਜਾਣੋ ਕਿਹੜੇ ਸਿਆਸਤਦਾਨ ਕੋਲ ਕਿੰਨੀ ਜਾਇਦਾਦ?

By : KOMALJEET

Published : Jul 21, 2023, 7:54 am IST
Updated : Jul 21, 2023, 7:54 am IST
SHARE ARTICLE
DK Shivakumar is India's Wealthiest MLA
DK Shivakumar is India's Wealthiest MLA

ਬੰਗਾਲ ਦੇ ਭਾਜਪਾ ਨੇਤਾ ਕੋਲ ਮਹਿਜ਼ 1,700 ਰੁਪਏ ਦੀ ਜਾਇਦਾਦ 

ਨਵੀਂ ਦਿੱਲੀ : ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (ਏ.ਡੀ.ਆਰ.) ਦੀ ਇਕ ਰਿਪੋਰਟ ਦੇ ਅਨੁਸਾਰ, ਕਰਨਾਟਕ ਦੇ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ 1,400 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਦੇ ਨਾਲ ਦੇਸ਼ ਦੇ ਸਭ ਤੋਂ ਅਮੀਰ ਵਿਧਾਇਕ ਹਨ ਜਦੋਂ ਕਿ ਪੱਛਮੀ ਬੰਗਾਲ ਦੇ ਇਕ ਭਾਜਪਾ ਵਿਧਾਇਕ ਨੇ 1,700 ਰੁਪਏ ਦੀ ਜਾਇਦਾਦ ਐਲਾਨੀ ਗਈ ਹੈ।

ਰਿਪੋਰਟ ਦੇ ਅਨੁਸਾਰ, ਪੂਰੇ ਭਾਰਤ ਵਿਚ ਵਿਧਾਨ ਸਭਾਵਾਂ ਦੇ ਪ੍ਰਤੀ ਮੈਂਬਰ ਦੀ ਔਸਤ ਸੰਪਤੀ 13.63 ਕਰੋੜ ਰੁਪਏ ਹੈ, ਜਦੋਂ ਕਿ ਅਪਰਾਧਕ ਕੇਸਾਂ ਵਾਲੇ ਐਲਾਨੇ ਗਏ ਵਿਅਕਤੀਆਂ ਕੋਲ 16.36 ਕਰੋੜ ਰੁਪਏ ਦੀ ਵੱਧ ਜਾਇਦਾਦ ਹੈ, ਜਦੋਂ ਕਿ ਕੋਈ ਅਪਰਾਧਕ ਕੇਸ ਨਾ ਹੋਣ ਵਾਲੇ ਵਿਅਕਤੀਆਂ ਦੇ ਮੁਕਾਬਲੇ 11.45 ਕਰੋੜ ਰੁਪਏ ਹੈ। ਇਹ ਰਿਪੋਰਟ 28 ਰਾਜ ਵਿਧਾਨ ਸਭਾਵਾਂ ਅਤੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 4001 ਮੌਜੂਦਾ ਵਿਧਾਇਕਾਂ ਦੇ ਸਮੂਹ ਦੇ ਵਿਸ਼ਲੇਸ਼ਣ ਦਾ ਨਤੀਜਾ ਹੈ।
ਕਰਨਾਟਕ ਦੇ ਉਪ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਡੀਕੇ ਸ਼ਿਵਕੁਮਾਰ 1,413 ਕਰੋੜ ਰੁਪਏ ਦੀ ਜਾਇਦਾਦ ਦੇ ਨਾਲ ਦੇਸ਼ ਦੇ ਸਭ ਤੋਂ ਅਮੀਰ ਵਿਧਾਇਕ ਹਨ, ਜਦੋਂ ਕਿ ਪੱਛਮੀ ਬੰਗਾਲ ਦੇ ਇਕ ਭਾਜਪਾ ਵਿਧਾਇਕ ਨੇ ਸਿਰਫ 1700 ਰੁਪਏ ਦੀ ਜਾਇਦਾਦ ਐਲਾਨ ਕੀਤੀ ਹੈ। ਕਾਂਗਰਸ ਦੇ ਇਕ ਹੋਰ ਵਿਧਾਇਕ ਪ੍ਰਿਆਕ੍ਰਿਸ਼ਨਾ ਕੋਲ 881 ਕਰੋੜ ਰੁਪਏ ਦੀਆਂ ਸਭ ਤੋਂ ਵੱਧ ਦੇਣਦਾਰੀਆਂ ਹਨ।

ਸਭ ਤੋਂ ਵੱਧ ਜਾਇਦਾਦ ਵਾਲੇ ਚੋਟੀ ਦੇ 10 ਵਿਧਾਇਕ:

ਡੀ ਕੇ ਸ਼ਿਵਕੁਮਾਰ (INC) - ਕਨਕਪੁਰਾ, ਕਰਨਾਟਕ 2023 - ਕੁੱਲ ਜਾਇਦਾਦ: 1,413 ਕਰੋੜ ਰੁਪਏ
ਕੇ.ਐੱਚ. ਪੁੱਟਾਸਵਾਮੀ ਗੌੜਾ (IND) - ਗੌਰੀਬਿਦਨੂਰ, ਕਰਨਾਟਕ 2023 - ਕੁੱਲ ਜਾਇਦਾਦ: 1,267 ਕਰੋੜ ਰੁਪਏ
ਪ੍ਰਿਯਕ੍ਰਿਸ਼ਨ (INC) - ਗੋਵਿੰਦਰਾਜਾਨਗਰ, ਕਰਨਾਟਕ 2023 - ਕੁੱਲ ਜਾਇਦਾਦ: 1,156 ਕਰੋੜ ਰੁਪਏ
ਐਨ ਚੰਦਰਬਾਬੂ ਨਾਇਡੂ (ਟੀ.ਡੀ.ਪੀ.) - ਕੁੱਪਮ, ਆਂਧਰਾ ਪ੍ਰਦੇਸ਼ 2019 - ਕੁੱਲ ਜਾਇਦਾਦ: 668 ਕਰੋੜ ਰੁਪਏ
ਜੈਅੰਤੀਭਾਈ ਸੋਮਾਭਾਈ ਪਟੇਲ (ਭਾਜਪਾ) - ਮਾਨਸਾ, ਗੁਜਰਾਤ 2022 - ਕੁੱਲ ਜਾਇਦਾਦ: 661 ਕਰੋੜ ਰੁਪਏ
ਸੁਰੇਸ਼ਾ BS (INC) - ਹੇਬਲ, ਕਰਨਾਟਕ 2023 - ਕੁੱਲ ਜਾਇਦਾਦ: 648 ਕਰੋੜ ਰੁਪਏ
ਵਾਈਐਸ ਜਗਨ ਮੋਹਨ ਰੈੱਡੀ (ਵਾਈ.ਐਸ.ਆਰ.ਸੀ.ਪੀ.) - ਪੁਲੀਵੇਂਦਲਾ, ਆਂਧਰਾ ਪ੍ਰਦੇਸ਼ 2019 - ਕੁੱਲ ਜਾਇਦਾਦ: 510 ਕਰੋੜ ਰੁਪਏ
ਪਰਾਗ ਸ਼ਾਹ (ਭਾਜਪਾ) - ਘਾਟਕੋਪਰ ਈਸਟ, ਮਹਾਰਾਸ਼ਟਰ 2019 - ਕੁੱਲ ਜਾਇਦਾਦ: 500 ਕਰੋੜ ਰੁਪਏ
TS ਬਾਬਾ (INC) - ਅੰਬਿਕਾਪੁਰ, ਛੱਤੀਸਗੜ੍ਹ 2018 - ਕੁੱਲ ਜਾਇਦਾਦ: 500 ਕਰੋੜ ਰੁਪਏ
ਮੰਗਲਪ੍ਰਭਾਤ ਲੋਢਾ (ਭਾਜਪਾ) - ਮਾਲਾਬਾਰ ਹਿੱਲ, ਮਹਾਰਾਸ਼ਟਰ 2019 - ਕੁੱਲ ਜਾਇਦਾਦ: 441 ਕਰੋੜ ਰੁਪਏ

ਇਹ ਵੀ ਪੜ੍ਹੋ: ਰਾਜਸਥਾਨ ਤੋਂ ਮਣੀਪੁਰ ਤਕ ਹਿੱਲੀ ਧਰਤੀ, ਜੈਪੁਰ ਵਿਖੇ 1 ਘੰਟੇ ਵਿਚ 3 ਵਾਰ ਲੱਗੇ ਭੂਚਾਲ ਦੇ ਝਟਕੇ

ਸਭ ਤੋਂ ਘੱਟ ਜਾਇਦਾਦ ਵਾਲੇ ਚੋਟੀ ਦੇ 10 ਵਿਧਾਇਕ:

ਨਿਰਮਲ ਕੁਮਾਰ ਧਾਰਾ (ਭਾਜਪਾ) - ਇੰਡਸ (ਐਸ.ਸੀ.), ਪੱਛਮੀ ਬੰਗਾਲ 2021 - ਕੁੱਲ ਜਾਇਦਾਦ: 1,700 ਰੁਪਏ
ਮਕਰੰਦਾ ਮੁਦੁਲੀ (IND) - ਰਾਏਗੜਾ, ਓਡੀਸ਼ਾ 2019 - ਕੁੱਲ ਸੰਪਤੀ: 15,000 ਰੁਪਏ
ਨਰਿੰਦਰ ਪਾਲ ਸਿੰਘ ਸਵਨਾ (ਆਪ) - ਫ਼ਾਜ਼ਿਲਕਾ, ਪੰਜਾਬ 2022 - ਕੁੱਲ ਜਾਇਦਾਦ: 18,370 ਰੁਪਏ
ਨਰਿੰਦਰ ਕੌਰ ਭਾਰਜ (ਆਪ) - ਸੰਗਰੂਰ, ਪੰਜਾਬ 2022 - ਕੁੱਲ ਜਾਇਦਾਦ: 24,409 ਰੁਪਏ
ਮੰਗਲ ਕਾਲਿੰਦੀ (JMM) - ਜੁਗਸਾਲਾਈ (SC), ਝਾਰਖੰਡ 2019 - ਕੁੱਲ ਜਾਇਦਾਦ: 30,000 ਰੁਪਏ
ਪੁੰਡਰੀਕਾਕਸ਼ਯ ਸਾਹਾ (AITC) - ਨਵਦੀਪ, ਪੱਛਮੀ ਬੰਗਾਲ 2021 - ਕੁੱਲ ਜਾਇਦਾਦ: 30,423 ਰੁਪਏ
ਰਾਮ ਕੁਮਾਰ ਯਾਦਵ (INC)- ਚੰਦਰਪੁਰ, ਛੱਤੀਸਗੜ੍ਹ 2018 - ਕੁੱਲ ਜਾਇਦਾਦ: 30,464 ਰੁਪਏ
ਅਨਿਲ ਕੁਮਾਰ ਅਨਿਲ ਪ੍ਰਧਾਨ (SP)- ਚਿਤਰਕੂਟ, ਉੱਤਰ ਪ੍ਰਦੇਸ਼ 2022 - ਕੁੱਲ ਜਾਇਦਾਦ: 30,496 ਰੁਪਏ
ਰਾਮ ਡੰਗੋਰ (ਭਾਜਪਾ) - ਪੰਧਾਨਾ (ST), ਮੱਧ ਪ੍ਰਦੇਸ਼ 2018 - ਕੁੱਲ ਜਾਇਦਾਦ: 50,749 ਰੁਪਏ
ਵਿਨੋਦ ਭੀਵਾ ਨਿਕੋਲ (ਸੀ.ਪੀ.ਆਈ.(ਐਮ)) - ਦਾਹਾਨੂ (ਐਸਟੀ), ਮਹਾਰਾਸ਼ਟਰ 2019 - ਕੁੱਲ ਜਾਇਦਾਦ: 51,082 ਰੁਪਏ

ਅਪ੍ਰੈਲ ਵਿਚ ਏ.ਡੀ.ਆਰ. ਦੀ ਇਕ ਰਿਪੋਰਟ ਦੇ ਅਨੁਸਾਰ, 30 ਮੌਜੂਦਾ ਮੁੱਖ ਮੰਤਰੀਆਂ ਵਿਚੋਂ 29 ਕਰੋੜਪਤੀ ਹਨ। ਆਂਧਰਾ ਪ੍ਰਦੇਸ਼ ਦੇ ਜਗਨ ਮੋਹਨ ਰੈੱਡੀ ਕੁੱਲ 510 ਕਰੋੜ ਰੁਪਏ ਦੀ ਜਾਇਦਾਦ ਦੇ ਨਾਲ ਸਭ ਤੋਂ ਅੱਗੇ ਹਨ, ਜਦਕਿ ਪੱਛਮੀ ਬੰਗਾਲ ਦੀ ਮਮਤਾ ਬੈਨਰਜੀ ਕੋਲ ਸਭ ਤੋਂ ਘੱਟ 15 ਲੱਖ ਰੁਪਏ ਦੀ ਜਾਇਦਾਦ ਹੈ। 13 ਮੁੱਖ ਮੰਤਰੀ (43 ਪ੍ਰਤੀਸ਼ਤ) ਕਤਲ ਅਤੇ ਅਗਵਾ ਸਮੇਤ ਗੰਭੀਰ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰਦੇ ਹਨ।

ਸਭ ਤੋਂ ਵੱਧ ਜਾਇਦਾਦ ਵਾਲੇ ਤਿੰਨ ਮੁੱਖ ਮੰਤਰੀ ਜਗਨ ਮੋਹਨ ਰੈਡੀ (510 ਕਰੋੜ ਰੁਪਏ), ਪੇਮਾ ਖਾਂਡੂ (163 ਕਰੋੜ ਰੁਪਏ), ਅਤੇ ਨਵੀਨ ਪਟਨਾਇਕ (63 ਕਰੋੜ ਰੁਪਏ) ਹਨ।ਸਭ ਤੋਂ ਘੱਟ ਐਲਾਨੀ ਗਈ ਜਾਇਦਾਦ ਮਮਤਾ ਬੈਨਰਜੀ (15 ਲੱਖ ਰੁਪਏ), ਪਿਨਾਰਈ ਵਿਜਯਨ (1 ਕਰੋੜ ਰੁਪਏ), ਅਤੇ ਮਨੋਹਰ ਲਾਲ (1 ਕਰੋੜ ਰੁਪਏ) ਦੀ ਹੈ। ਬਿਹਾਰ ਅਤੇ ਦਿੱਲੀ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਅਰਵਿੰਦ ਕੇਜਰੀਵਾਲ 3-3 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਦੇ ਮਾਲਕ ਹਨ।

Location: India, Delhi

SHARE ARTICLE

ਏਜੰਸੀ

Advertisement

Punjab Summer Vacation Holidays News: ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਸੂਬੇ ਦੇ ਸਾਰੇ ਸਕੂਲਾਂ 'ਚ ਛੁੱਟੀਆਂ ਦਾ..

21 May 2024 12:02 PM

Ferozepur Heatwave Alert: 44 ਡਿਗਰੀ ਤੋਂ ਟੱਪਿਆ ਪਾਰਾ, "ਹਰ ਕੋਈ ਆਖਦਾ ਲਾਏ ਜਾਣ ਰੁੱਖ ਤਾਂ ਹੀ ਪਵੇਗੀ ਗਰਮੀ 'ਤੇ

21 May 2024 11:45 AM

Amritsar Heatwave Alert LIVE : ਗਰਮੀ ਨੇ ਤੋੜੇ ਸਾਰੇ ਰਿਕਾਰਡ ! ਖੁਸ਼ਕ ਮੌਸਮ ਨੇ ਕੀਤੀ ਆਵਾਜਾਈ ਪ੍ਰਭਾਵਿਤ ਪਰ...

21 May 2024 10:51 AM

Hans Raj Hans ਨੇ ਦੱਸਿਆ ਕਿਉਂ ਦਿੱਤਾ ਜੁੱਤੀਆਂ ਵਾਲਾ ਬਿਆਨ ਕੀ ਵਿਰੋਧ 'ਚੋਂ ਵੀ ਵੋਟਾਂ ਲੱਭ ਰਹੇ ਹਨ ਹੰਸ ਰਾਜ ਹੰਸ

21 May 2024 9:05 AM

Sarvan Singh Dhun Interview : ਖੇਮਕਰਨ ਤੋਂ MLA ਸਰਵਨ ਸਿੰਘ ਧੁੰਨ ਦੀ ਬੇਬਾਕ ਇੰਟਰਵਿਊ

21 May 2024 8:21 AM
Advertisement