ਮਿਸ਼ਨ ਤੰਦਰੁਸਤ ਪੰਜਾਬ: ਖੁਰਾਕ ਵਿਭਾਗਾਂ ਦੀਆਂ ਟੀਮਾਂ ਵੱਲੋਂ ਪੰਜਾਬ ਭਰ ਵਿੱਚ ਛਾਪੇ
Published : Aug 21, 2018, 6:35 pm IST
Updated : Aug 21, 2018, 6:35 pm IST
SHARE ARTICLE
 Mission Healthy Punjab Team
Mission Healthy Punjab Team

ਦੁੱਧ ਤੇ ਦੁੱਧ ਉਤਪਾਦਾਂ ਦੇ ਨਮੂਨੇ ਭਰੇ,ਮਾਨਸਾ ਵਿੱਚ 40 ਰੁਪਏ ਕਿਲੋ ਦੇ ਹਿਸਾਬ ਨਾਲ ਆ ਰਿਹਾ ਸੀ ਪਤੀਸਾ

ਚੰਡੀਗੜ•, 21 ਅਗਸਤ, ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਮਿਲਾਵਟੀ ਖੁਰਾਕੀ ਵਸਤਾਂ ਖ਼ਿਲਾਫ਼ ਵਿੱਢੀ ਮੁਹਿੰਮ ਅਧੀਨ ਅੱਜ ਖੁਰਾਕ ਵਿਭਾਗ ਦੀਆਂ ਟੀਮਾਂ ਨੇ ਮੁਹਾਲੀ, ਅੰਮ੍ਰਿਤਸਰ, ਮਾਨਸਾ ਪਠਾਨਕੋਟ ਤੇ ਹੋਰ ਕਈ ਥਾਵਾਂ ਉਤੇ ਛਾਪੇ ਮਾਰੇ ਅਤੇ ਦੁੱਧ ਤੇ ਦੁੱਧ ਉਤਪਾਦਾਂ ਦੇ ਨਮੂਨੇ ਭਰੇ।ਕਮਿਸ਼ਨਰ ਫੂਡ ਅਤੇ ਡਰੱਗ ਡਮਨਿਸਟਰੇਸ਼ਨ ਸ੍ਰੀ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਖੁਰਾਕ ਵਿਭਾਗ ਦੀ ਟੀਮ ਨੇ ਤੜਕਸਾਰ ਅੰਮ੍ਰਿਤਸਰ ਦੇ ਪਿੰਡ ਗੋਂਸਲਵਾਲ ਰਾਮ ਤੀਰਥ ਰੋਡ ਉਤੇ ਗਿੱਲ ਡੇਅਰੀ ਉਤੇ ਛਾਪਾ ਮਾਰ ਕੇ ਘਟੀਆ ਕੁਆਲਟੀ ਦੇ ਸਪੇਰੇਟੇ ਦੁੱਧ ਦੇ ਪਾਊਡਰ ਦੇ 50 ਥੈਲੇ ਬਰਾਮਦ ਕੀਤੇ।

ਹਰੇਕ ਥੈਲੇ ਵਿੱਚ ਤਕਰੀਬਨ 25 ਕਿਲੋ ਪਾਊਡਰ ਸੀ। ਇਲਾਕੇ ਦੇ ਸਬੰਧਤ ਐਸ.ਐਚ.ਓ. ਨੂੰ ਨਾਲ ਲੈ ਕੇ ਕੀਤੀ ਇਸ ਕਾਰਵਾਈ ਦੌਰਾਨ ਸੱਤ ਕੁਇੰਟਲ ਦੇਸੀ ਘਿਓ, 40 ਕਿਲੋ ਦਹੀ, 20 ਕਿਲੋ ਪਨੀਰ ਅਤੇ 30 ਕਿਲੋ ਮਿਲਾਵਟੀ ਦੁੱਧ ਬਰਾਮਦ ਕਰ ਕੇ ਡੇਅਰੀ ਸੀਲ ਕਰ ਦਿੱਤੀ। ਦੇਸੀ ਘਿਓ, ਸਪਰੇਟਾ ਦੁੱਧ ਪਾਊਡਰ, ਪਨੀਰ, ਮਿਲਾਵਟੀ ਦੁੱਧ ਅਤੇ ਦਹੀ ਦੇ ਪੰਜ ਨਮੂਨੇ ਲੈ ਕੇ ਫੂਡ ਲੈਬਾਰਟਰੀ ਖਰੜ ਵਿੱਚ ਭੇਜੇ ਗਏ ਹਨ। ਸਬੰਧਤ ਡੇਅਰੀ ਨੂੰ ਸੀਲ ਕਰ ਦਿੱਤਾ ਹੈ ਅਤੇ ਮੁਲਜ਼ਮਾਂ ਖ਼ਿਲਾਫ਼ ਧਾਰਾ 272, 273, 336 ਅਤੇ 420 ਤਹਿਤ ਕੇਸ ਦਰਜ ਕੀਤਾ ਗਿਆ ਹੈ।ਇਸ ਤੋਂ ਇਲਾਵਾ ਅੰਮ੍ਰਿਤਸਰ ਦੀ ਰਾਮ ਤੀਰਥ ਰੋਡ ਉਤੇ ਪੰਨੂ ਡੇਅਰੀ ਵਿੱਚ ਛਾਪਾ ਮਾਰ ਕੇ ਸਪਰੇਟਾ ਦੁੱਧ ਪਾਊਡਰ ਦੇ 74 ਥੈਲੇ, 18 ਕੁਇੰਟਲ ਦੇਸੀ ਘਿਓ, 35 ਕਿਲੋ ਪਨੀਰ, 150 ਕਿਲੋ ਦਹੀ ਅਤੇ 150 ਕਿਲੋ ਮਿਲਾਵਟੀ ਦੁੱਧ ਬਰਾਮਦ ਕੀਤਾ ਗਿਆ।

 Mission Healthy Punjab Team checkingMission Healthy Punjab Team checking

ਇਸ ਡੇਅਰੀ ਨੂੰ ਵੀ ਸੀਲ ਕਰ ਕੇ ਨਮੂਨੇ ਜਾਂਚ ਲਈ ਭੇਜੇ ਗਏ ਹਨ ਅਤੇ ਪੁਲੀਸ ਕਾਰਵਾਈ ਜਾਰੀ ਹੈ।ਮਿਸ਼ਨ ਤੰਦਰੁਸਤ ਪੰਜਾਬ ਤਹਿਤ ਮੁਹਾਲੀ ਜ਼ਿਲ•ੇ ਦੇ ਪਿੰਡ ਬੱਲੋਮਾਜਰਾ ਵਿੱਚ ਪਨੀਰ ਫੈਕਟਰੀ ਉਤੇ ਛਾਪਾ ਮਾਰ ਕੇ 20.60 ਕੁਇੰਟਲ ਪਨੀਰ ਬਰਾਮਦ ਕੀਤਾ ਗਿਆ। ਇੱਥੋਂ ਪਨੀਰ, ਦੇਸੀ ਘਿਓ, ਕਰੀਮ, ਮੱਖਣ ਤੇ ਖੋਏ ਦੇ ਛੇ ਨਮੂਨੇ ਲਏ ਗਏ। ਮਾਨਸਾ ਵਿੱਚ ਵੀ ਖੁਰਾਕ ਵਿਭਾਗ ਦੀਆਂ ਟੀਮਾਂ ਨੇ ਗੁਪਤ ਜਾਣਕਾਰੀ ਦੇ ਆਧਾਰ ਉਤੇ 1.5 ਕੁਇੰਟਲ ਪਤੀਸਾ ਬਰਾਮਦ ਕੀਤਾ, ਜੋ 40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਸਪਲਾਈ ਕੀਤਾ ਜਾ ਰਿਹਾ ਸੀ। ਇਸ ਦੇ ਨਮੂਨੇ ਵੀ ਜਾਂਚ ਲਈ ਭੇਜੇ ਜਾ ਰਹੇ ਹਨ।ਮਿਸ਼ਨ ਤੰਦਰੁਸਤ ਪੰਜਾਬ ਤਹਿਤ ਅੱਜ ਸੀਆਈਏ ਸਟਾਫ਼ ਤੇ ਡੇਅਰੀ ਵਿਭਾਗ ਨਾਲ ਮਿਲ ਕੇ ਖੁਰਾਕ ਵਿਭਾਗ ਦੀਆਂ ਟੀਮਾਂ ਨੇ ਬਰਨਾਲਾ ਦੇ ਪਿੰਡ ਨੀਮ ਵਾਲਾ ਮੌੜ ਵਿੱਚ ਖੋਆ ਕੱਢਣ ਵਾਲੀ ਫੈਕਟਰੀ ਉਤੇ ਛਾਪਾ ਮਾਰਿਆ ਅਤੇ ਜਾਂਚ ਲਈ ਨਮੂਨੇ ਲੈ ਲਏ।

ਮੌਕੇ ਤੋਂ ਕੋਈ ਇਤਰਾਜ਼ਯੋਗ ਵਸਤ ਬਰਾਮਦ ਨਹੀਂ ਹੋਈ ਪਰ ਵਿਭਾਗ ਨੇ ਦਸ ਨਮੂਨੇ ਭਰੇ ਹਨ।ਫਤਹਿਗੜ• ਸਾਹਿਬ ਦੇ ਪਿੰਡ ਚੰਦੀਲਾ ਵਿੱਚ ਪਨੀਰ ਬਣਾਉਣ ਵਾਲੀ ਫੈਕਟਰੀ ਉਤੇ ਛਾਪਾ ਮਾਰਿਆ ਗਿਆ। ਮੌਕੇ ਉਤੇ 100 ਕਿਲੋ ਪਨੀਰ ਪਿਆ ਸੀ। ਇੱਥੋਂ ਪਨੀਰ ਤੇ ਦੁੱਧ ਦੇ ਨਮੂਨੇ ਭਰੇ ਗਏ।ਖੁਰਾਕ ਵਿਭਾਗ ਦੀਆਂ ਟੀਮਾਂ ਨੇ ਡੇਅਰੀ ਵਿਭਾਗ ਨਾਲ ਮਿਲ ਕੇ ਪਠਾਨਕੋਟ ਜ਼ਿਲ•ੇ ਵਿੱਚ ਦੁੱਧ ਤੇ ਦੁੱਧ ਉਤਪਾਦਾਂ ਦੇ ਨਮੂਨੇ ਭਰੇ। ਇਸ ਦੌਰਾਨ ਦਿੱਲੀ ਵੱਲੋਂ ਆਉਣ ਵਾਲਿਆਂ ਪ੍ਰਾਈਵੇਟ ਬੱਸਾਂ ਦੀ ਵੀ ਜਾਂਚ ਕੀਤੀ ਗਈ ਅਤੇ ਦੁੱਧ ਦੇ ਨਮੂਨੇ ਭਰੇ ਗਏ। ਇਸ ਤੋਂ ਇਲਾਵਾ ਬੀਕਾਨੇਰ ਸਵੀਟਸ ਅਤੇ ਨਿਊ ਬਨਾਰਸੀ ਦੀ ਹੱਟੀ ਤੋਂ ਦੁੱਧ ਉਤਪਾਦਾਂ ਦੇ ਨਮੂਨੇ ਲਏ ਗਏ।

 Mission Healthy Punjab Team checkingMission Healthy Punjab Team checkingਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਵਿੱਚ ਆਸਰੋਂ ਵਿਖੇ ਪੁਲੀਸ ਬੈਰੀਅਰ ਨੇੜੇ ਨਾਕਾ ਲਾਇਆ ਗਿਆ ਅਤੇ ਪੁਲੀਸ ਅਧਿਕਾਰੀਆਂ ਦੀ ਮਦਦ ਨਾਲ ਦੁੱਧ ਲਿਜਾ ਰਹੇ ਵਾਹਨਾਂ ਨੂੰ ਰੋਕਿਆ ਗਿਆ। ਇਸ ਮੌਕੇ ਟੀਮ ਨੇ ਹੁਸ਼ਿਆਰਪੁਰ ਤੋਂ ਪੰਜ ਕੁਇੰਟਲ ਪਤੀਸਾ ਤੇ ਨਾਰੀਅਲ ਵਾਲੇ ਲੱਡੂ ਲੈ ਕੇ ਜਾ ਰਹੇ ਵਾਹਨ ਨੂੰ ਰੋਕਿਆ। ਇਹ ਲੱਡੂ ਲੱਕੀ ਸਵੀਟਸ, ਸੈਂਚੀਆਂ ਰੋਡ, ਆਦਮਵਾਲ (ਹੁਸ਼ਿਆਰਪੁਰ) ਤੋਂ ਨਾਲਾਗੜ• (ਹਿਮਾਚਲ ਪ੍ਰਦੇਸ਼) ਜਾ ਰਹੇ ਸਨ। ਇਸ ਨਾਕੇ ਉਤੇ ਟੀਮ ਨੇ ਦੁੱਧ ਦੇ ਦੋ, ਪਤੀਸੇ ਤੇ ਨਾਰੀਅਲ ਦੇ ਲੱਡੂਆਂ ਦਾ ਇਕ-ਇਕ ਨਮੂਨਾ ਭਰਿਆ। ਇਸ ਕਾਰਵਾਈ ਤੋਂ ਬਾਅਦ ਇਹ ਟੀਮ ਆਸਰੋਂ ਵਿੱਚ ਪਨੀਰ ਬਣਾਉਣ ਵਾਲੀ ਇਕਾਈ ਅਸ਼ੋਕ ਉਤੇ ਵੀ ਗਈ ਅਤੇ ਦੋ ਨਮੂਨੇ ਭਰੇ ਪਰ ਉਥੋਂ ਕੁੱਝ ਵੀ ਇਤਰਾਜ਼ਯੋਗ ਨਹੀਂ ਮਿਲਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement