
10 ਗੁਰਦੁਆਰਿਆਂ ਨੇ ਲੰਗਰ ਲਈ 'ਖ਼ੁਰਾਕ ਸੁਰੱਖਿਆ' ਸਬੰਧੀ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕੀਤਾ
ਨਵੀਂ ਦਿੱਲੀ, 17 ਜੂਨ, ਇਤਿਹਾਸਿਕ ਬੰਗਲਾ ਸਾਹਿਬ ਗੁਰੂਦਵਾਰਾ ਸਮੇਤ ਰਾਸ਼ਟਰੀ ਰਾਜਧਾਨੀ ਵਿਚ ਦਸ ਗੁਰੂਦਵਾਰਿਆਂ ਨੇ ਭਾਰਤੀ ਫ਼ੂਡ ਸੇਫ਼ਟੀ ਅਤੇ ਪ੍ਰਮਾਣਿਕ ਅਧਿਕਾਰ ਵਲੋ ਨਿਰਧਾਰਤ ਫ਼ੂਡ ਸੇਫ਼ਟੀ ਅਤੇ ਸਫਾਈ ਮਾਪਦੰਡ ਨੂੰ ਲਾਗੂ ਕੀਤਾ ਹੈ। ਦਿੱਲੀ ਸਿੱਖ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਕਿਹਾ ਕਿ ਫ਼ੂਡ ਸੇਫ਼ਟੀ ਅਤੇ ਸਫਾਈ ਮਾਪਦੰਡ ਨੂੰ ਸਾਰੇ 10 ਗੁਰੂਦਵਾਰਿਆਂ ਵਿਚ ਲਾਗੂ ਕੀਤਾ ਗਿਆ ਹੈ ਜਿੱਥੇ ਲੱਗਭਗ ਇੱਕ ਲੱਖ ਸੰਗਤ ਲੰਗਰ ਦਾ ਛਕਦੀ ਹੈ।
Manjit Singh G K 'ਐਫਐਸਐਸਏਆਈ' ਨੇ ਪ੍ਰਸ਼ਾਦ ਬਣਾਉਣ ਵਿਚ ਫ਼ੂਡ ਸੇਫ਼ਟੀ ਅਤੇ ਸਫਾਈ ਮਾਪਦੰਡਾਂ ਨੂੰ ਅਪਨਾਉਣ ਲਈ ਸਾਰੇ ਦੇਸ਼ ਦੇ ਸਾਰੇ ਧਾਰਮਿਕ ਸਥਾਨਾਂ ਨੂੰ ਉਤਸ਼ਾਹਿਤ ਕਰਨ ਲਈ ‘ਪ੍ਰੋਜੈਕਟ ਭੋਗ’ (ਬਲਿਸਫੁਲ ਹਾਇਜੈਨਿਕ ਆਫਰਿੰਗ ਟੂ ਗਾਡ) ਦੀ ਸ਼ੁਰੂਆਤ ਕੀਤੀ ਹੈ।
ਮਨਜੀਤ ਸਿੰਘ ਜੀ ਕੇ ਨੇ ਦਾਅਵਾ ਕੀਤਾ ਕਿ 'ਡੀਐਸਜੀਐਮਸੀ' ਨੇ 'ਐਫਐਸਐਸਏਆਈ' ਦੀ 'ਪ੍ਰੋਜੈਕਟ ਭੋਗ' ਦੇ ਤਹਿਤ ਕੇਂਦਰੀ ਸਿਹਤ ਮੰਤਰਾਲਾ ਦੁਆਰਾ ਨਿਰਧਾਰਤ ਟੀਚਿਆਂ ਨੂੰ ਪੂਰਾ ਕਰ ਲਿਆ ਹੈ ਤਾਂਕਿ ਇਹ ਨਿਸ਼ਚਿਤ ਕੀਤਾ ਜਾ ਸਕੇ ਕਿ ਸਿੱਖ ਸੰਗਤ ਆਉਣ ਵਾਲੇ ਸ਼ਰਧਾਲੂਆਂ ਨੂੰ ਰਾਸ਼ਟਰੀ ਰਾਜਧਾਨੀ ਵਿਚ ਸਥਿਤ ਦਸ ਇਤਿਹਾਸਿਕ ਗੁਰੂਦਵਾਰਿਆਂ ਵਿਚ ਸੁਰੱਖਿਅਤ, ਸਾਫ ਸੁਥਰਾ ਅਤੇ ਪੌਸ਼ਟਿਕ ਲੰਗਰ ਛਕਾਇਆ ਜਾ ਸਕੇ।
Gurudwara Bangla Sahib ਉਨ੍ਹਾਂ ਨੇ ਕਿਹਾ ਕਿ ਹਫ਼ਤੇ ਦੇ ਦਿਨਾਂ ਵਿਚ ਇਨ੍ਹਾਂ ਗੁਰੂਦਵਾਰਿਆਂ ਵਿਚ ਲੱਗਭਗ ਇੱਕ ਲੱਖ ਦੇ ਕਰੀਬ ਸੰਗਤ ਗੁਰੂ ਦਾ ਲੰਗਰ ਛਕਦੀ ਹੈ ਅਤੇ ਹਫਤੇ ਦੇ ਅੰਤ ਅਤੇ ਤਿਓਹਾਰ ਦੇ ਮੌਕਿਆਂ 'ਤੇ ਇਹ ਗਿਣਤੀ ਵਧਕੇ ਪੰਜ ਲੱਖ ਤੋਂ ਵੀ ਜ਼ਿਆਦਾ ਹੋ ਜਾਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਪ੍ਰਬੰਧਕ ਕਮੇਟੀ ਲੰਗਰ ਸਥਾਨਾਂ ਦੇ ਸਾਫ਼ ਸੁਥਰੇ ਰੱਖ ਰਖਾਅ ਲਈ ਦਿਸ਼ਾ ਨਿਰਦੇਸ਼ਾਂ ਦਾ ਪੂਰੀ ਤਰ੍ਹਾਂ ਨਾਲ ਪਾਲਣ ਨਿਸ਼ਚਿਤ ਕਰਨ ਲਈ ਨਾਗਰਿਕ ਏਜੰਸੀਆਂ ਦੇ ਨਾਲ ਲਗਾਤਾਰ ਸੰਪਰਕ ਵਿਚ ਹੈ।