ਇਸ ਤਰ੍ਹਾਂ ਘਰੇ ਤਿਆਰ ਕਰ ਸਕਦੇ ਹੋ ਬੱਕਰੀਆਂ ਲਈ ਸੰਤੁਲਿਤ ਖੁਰਾਕ
Published : Jul 25, 2018, 5:53 pm IST
Updated : Jul 25, 2018, 5:53 pm IST
SHARE ARTICLE
Goats
Goats

ਅਜੋਕੇ ਸਮੇਂ ਵਿਚ ਬੱਕਰੀ ਪਾਲਣ ਦਾ ਰੁਝਾਨ ਪਹਿਲਾਂ ਨਾਲੋਂ ਵੱਧਦਾ ਜਾ ਰਿਹਾ ਹੈ, ਕਿਉਂਕਿ ਦੁੱਧ ਤੇ ਮੀਟ ਲਈ ਪਾਲੀਆਂ ਜਾਣ ਵਾਲੀਆਂ ਬੱਕਰੀਆਂ ਛੋਟੀ...

ਕਿਸਾਨੀ ਦੇ ਨਾਲ ਨਾਲ ਵਧੇਰੇ ਮੁਨਾਫ਼ਾ ਖੱਟਣ ਲਈ ਬਹੁਤ ਸਾਰੇ ਕਿਸਾਨ ਸਹਾਇਕ ਧੰਦੇ ਆਪਣਾ ਰਹੇ ਹਨ | ਇਨ੍ਹਾਂ ਸਹਾਇਕ ਧੰਦਿਆਂ ਵਿਚ ਸੂਰ ਪਾਲਣ , ਬੱਕਰੀ ਪਾਲਣ , ਮੱਛੀ ਪਾਲਣ, ਡੇਅਰੀ ਫਾਰਮ, ਪੋਲਟਰੀ ਫਾਰਮ ਆਦਿ ਆਉਂਦੇ ਹਨ | ਇਨ੍ਹਾਂ ਸਹਾਇਕ ਧੰਦਿਆਂ ਦੇ ਕਿਸਾਨਾਂ ਦੀ ਜਿਥੇ ਆਰਥਿਕ ਸਥਿਤੀ ਮਜ਼ਬੂਤ ਹੋਈ ਹੈ ਉਥੇ ਹੀ ਕਿਸਾਨ ਅਗਾਂਹ ਵਧੂ ਸੋਚ ਵਾਲੇ ਵੀ ਬਣ ਰਹੇ ਹਨ |

GoatsGoats

ਅਜੋਕੇ ਸਮੇਂ ਵਿਚ ਬੱਕਰੀ ਪਾਲਣ ਦਾ ਰੁਝਾਨ ਪਹਿਲਾਂ ਨਾਲੋਂ ਵੱਧਦਾ ਜਾ ਰਿਹਾ ਹੈ, ਕਿਉਂਕਿ ਦੁੱਧ ਤੇ ਮੀਟ ਲਈ ਪਾਲੀਆਂ ਜਾਣ ਵਾਲੀਆਂ ਬੱਕਰੀਆਂ ਛੋਟੀ ਉਮਰ ਤੋਂ ਹੀ ਪੈਦਾਵਾਰ ਸ਼ੁਰੂ ਕਰ ਦਿੰਦੀਆਂ ਹਨ। ਡੇਅਰੀ ਦੀ ਤਰ੍ਹਾਂ ਬੱਕਰੀ ਪਾਲਣ ਵਿਚ ਬੱਕਰੀਆਂ ਦੀ ਫੀਡ ਸਭ ਤੋਂ ਜਰੂਰੀ ਹੈ। ਬੱਕਰੀਆਂ ਫਲੀਦਾਰ ਖੁਰਾਕ ਵੀ ਬੜੇ ਆਨੰਦ ਅਤੇ ਸੁਆਦ ਨਾਲ ਖਾਂਦੀਆਂ ਹਨ, ਜਿਵੇਂ ਕਿ ਰਵਾਂਹ, ਬਰਸੀਮ, ਲੂਸਣ ਆਦਿ। 

GoatsGoats


ਮੁੱਖ ਤੌਰ 'ਤੇ ਇਹ ਚਾਰਾ ਖਾਣਾ ਪਸੰਦ ਕਰਦੀਆਂ ਹਨ, ਜੋ ਇਨ੍ਹਾਂ ਨੂੰ ਊਰਜਾ ਦਿੰਦਾ ਹੈ। ਜੇਕਰ ਇਨ੍ਹਾਂ ਨੂੰ ਖੁੱਲੇ ਛੱਡ ਕੇ ਚਰਾਇਆ ਜਾਵੇ ਤਾਂ ਵਧੀਆ ਹੈ ਪਰ ਅੱਜਕਲ ਕਿਸੇ ਕੋਲ ਟਾਈਮ ਨਾ ਹੋਣ ਕਾਰਨ ਸਾਰੇ ਬੱਕਰੀ ਪਾਲਕ ਫਾਰਮ ਵਿਚ ਹੀ ਫੀਡ ਖਵਾਉਣਾ ਪਸੰਦ ਕਰਦੇ ਹਨ। ਸੋ ਜੇਕਰ ਤੁਸੀਂ ਘਰ ਵਿਚ ਹੀ ਬੱਕਰੀਆਂ ਲਈ ਸੰਤੁਲਿਤ ਖੁਰਾਕ ਤਿਆਰ ਕਰਨਾ ਚਾਹੁੰਦੇ ਹੋ ਤਾਂ ਇਹ ਤਰੀਕਾ ਨੋਟ ਕਰ ਸਕਦੇ ਹੋ।

GoatsGoats

ਫੀਡ ਬਣਾਉਣ ਲਈ ਸਮੱਗਰੀ :
• 1 ਕਿਲੋ ਮਿਨਰਲ ਮਿਕਸਚਰ, 
• 2 ਕਿਲੋ ਨਮਕ, 
• ਮਿੱਠਾ ਸੋਡਾ 1 ਕਿਲੋ,
• ਮੱਕੀ 30 ਕਿਲੋ, 

GoatsGoats


• ਕਣਕ 25 ਕਿਲੋ 
• ਸੋਇਆ doc 10 ਕਿਲੋ 
• ਸਰੋਂ ਖਲ 10 ਕਿਲੋ 
• ਚੌਲਾਂ ਦੀ doc 21 ਕਿਲੋ

GoatsGoats

ਇਹਨਾਂ ਸਭ ਚੀਜ਼ਾਂ ਨੂੰ ਮਿਕਸ ਕਰਕੇ ਫੀਡ ਤਿਆਰ ਕਰ ਲਓ। ਇਹ ਫੀਡ ਤੁਸੀਂ ਬੱਕਰੀ ਦੇ ਵਜ਼ਨ ਦੇ ਹਿਸਾਬ ਨਾਲ ਪਾ ਸਕਦੇ ਹੋ। ਬੱਕਰੀ ਦੇ ਵਜ਼ਨ ਦੀ 5% ਫੀਡ ਪਾਉਣੀ ਚਾਹੀਦੀ ਹੈ ਜਾਂ ਫਿਰ ਸੱਜਰੀ ਸੂਈ ਬੱਕਰੀ ਨੂੰ 300-400 ਗ੍ਰਾਮ ਤੱਕ ਫੀਡ ਪਾ ਸਕਦੇ ਹੋ। ਜੇਕਰ ਛੋਟੇ ਬੱਚੇ ਹਨ ਜਾਂ ਫਿਰ ਫੰਡਰ ਬੱਕਰੀ ਹੈ ਉਸ ਨੂੰ ਘੱਟ ਫੀਡ ਪਾਉਣੀ ਚਾਹੀਦੀ ਹੈ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement