
ਲੋਕਾਂ ਨੇ ਕੀਤਾ ਜਮ ਕੇ ਵਿਰੋਧ ਕਿਹਾ ਨਹੀਂ ਦਿੱਤਾ ਕੋਈ ਨੋਟਿਸ
ਅੰਮ੍ਰਿਤਸਰ- ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਵਲੋਂ ਗੁਰੂ ਤੇਗ ਬਹਾਦਰ ਨਗਰ ਮਕਬੂਲਪੁਰਾ ਵਿਚ 95 ਦੇ ਕਰੀਬ ਸਰਕਾਰੀ ਫਲੈਟਾਂ ਦੇ ਨਜਾਇਜ਼ ਕਬਜ਼ੇ ਛੁਡਵਾਏ ਜਾਣ ਦਾ ਮਾਮਲਾ ਸਾਹਮਣੇ ਆੲਆਿ ਹੈ। ਹਾਲਾਂਕਿ ਲੋਕਾਂ ਵੱਲੋਂ ਇਸ ਕਾਰਵਾਈ ਦਾ ਸਖ਼ਤ ਵਿਰੋਧ ਕੀਤਾ ਗਿਆ ਪਰ ਪ੍ਰਸ਼ਾਸ਼ਨ ‘ਤੇ ਇਸਦਾ ਕੋਈ ਵੀ ਅਸਰ ਨਾ ਹੋਇਆ। ਜ਼ਿਕਰਯੋਗ ਹੈ ਕਿ ਜਿੱਥੇ ਇਮਪਰੂਵਮੈਂਟ ਟਰੱਸਟ ਵਲੋਂ ਪੁਲਿਸ ਦੀ ਮਦਦ ਨਾਲ ਕੁਝ ਲੋਕਾਂ ਵਲੋਂ ਸਰਕਾਰੀ ਫਲੈਟ ਛੁਡਵਾਉਣ ਦੀ ਕਾਰਵਾਈ ਕੀਤੀ ਗਈ।
Amritsar Improvement Trust
ਉੱਥੇ ਹੀ ਇਹਨਾਂ ਫਲੈਟਾਂ ਵਿਚ ਸਾਲਾਂ ਤੋਂ ਰਹਿ ਰਹੇ ਲੋਕਾਂ ਨੇ ਇਲਜ਼ਾਮ ਲਗਾਇਆ ਕਿ ਕਿ ਟਰੱਸਟ ਵਲੋਂ ਉਹਨਾਂ ਨੂੰ ਪਹਿਲਾ ਕੋਈ ਨੋਟਿਸ ਨਹੀਂ ਦਿੱਤਾ ਗਿਆ ਅਤੇ ਬਿਨ੍ਹਾਂ ਕੋਈ ਸੂਚਨਾ ਦਿੱਤੇ ਟਰੱਸਟ ਅਧਿਆਕਰੀਆਂ ਨੇ ਪੁਲਿਸ ਸਮੇਤ ਜ਼ਬਰਦਸਤੀ ਉਹਨਾਂ ਦਾ ਸਮਾਨ ਘਰੋਂ ਬਾਹਰ ਸੁੱਟ ਦਿੱਤਾ। ਦੂਜੇ ਪਾਸੇ ਟਰੱਸਟ ਦੇ ਅਧਿਕਾਰੀਆ ਦਾ ਕਹਿਣਾ ਹੈ ਕਿ ਨੋਟਿਸ ਉਹਨਾਂ ਨੂੰ ਦਿੱਤਾ ਜਾਂਦਾ ਹੈ। ਜਿਨ੍ਹਾਂ ਨੇ ਇਹ ਫਲੈਟ ਮੁੱਲ ਖਰੀਦੇ ਹੋਣ ਜਦ ਕਿ ਇਹਨਾਂ ਲੋਕਾਂ ਨੇ ਸਰਕਾਰੀ ਫਲੈਟਾਂ ਉੱਪਰ ਨਜਾਇਜ ਕਬਜ਼ਾ ਕੀਤਾ ਹੋਇਆ ਹੈ।
ਉਹਨਾਂ ਕਿਹਾ ਕਿ ਇਹ ਲੋਕ ਨਜ਼ਾਇਜ ਢੰਗ ਨਾਲ ਬਿਜਲੀ ਦੀਆ ਕੁੰਡੀਆ ਲਗਾ ਕੇ ਬਿਜਲੀ ਚੋਰੀ ਕਰਦੇ ਸਨ। ਜਿਸ ਤੇ ਸੈਕਟਰੀ ਨੇ ਸਖ਼ਤ ਨੋਟਿਸ ਲਿਆ ਹੈ।ਦੱਸ ਦਈਏ ਕਿ ਟਰੱਸਟ ਅਧਿਕਾਰੀਆਂ ਵੱਲੋਂ ਫਲੈਟਾਂ ਵਿੱਚੋਂ ਸਮਾਨ ਬਾਹਰ ਸੁੱਟਣ ‘ਤੇ ਲੋਕਾਂ ਵੱਲੋਂ ਜਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਉਹਨਾਂ ਨੇ ਟਰੱਸਟ ਅਧਿਕਾਰੀਆਂ ‘ਤੇ ਗੰਭੀਰ ਇਲਜ਼ਾਮ ਵੀ ਲਗਾਏ। ਉੱਥੇ ਹੀ ਟਰੱਸਟ ਅਧਿਕਾਰੀ ਆਰ.ਕੇ ਗਰਗ ਨੇ ਕਿਹਾ ਜਿਨ੍ਹਾਂ ਮੁਲਾਜ਼ਮਾਂ ਵੱਲੋਂ ਲੋਕਾਂ ਤੋਂ ਫਲੈਟਾਂ ਦਾ ਕਿਰਾਇਆ ਲਿਆ ਜਾਂਦਾ ਸੀ ਉਹਨਾਂ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।