
ਫਰੀਦਕੋਟ ਜ਼ਿਲ੍ਹੇ ਵਿੱਚ ਪੈਂਦੇ ਜੈਤੋਂ ਹਲਕੇ 'ਚ ਸਥਿਤ ਬਾਬਾ ਜੀਵਨ ਸਿੰਘ ਨਗਰ ਵਿੱਚੋਂ ਇੱਕ 15 ਸਾਲ ਦੀ ਨਬਾਲਿਗ ਲੜਕੀ ਨੂੰ ਨਾਲ ਦੇ ਘਰ ਦੇ ਮੁੰਡੇ ...
ਫਰੀਦਕੋਟ : ਫਰੀਦਕੋਟ ਜ਼ਿਲ੍ਹੇ ਵਿੱਚ ਪੈਂਦੇ ਜੈਤੋਂ ਹਲਕੇ 'ਚ ਸਥਿਤ ਬਾਬਾ ਜੀਵਨ ਸਿੰਘ ਨਗਰ ਵਿੱਚੋਂ ਇੱਕ 15 ਸਾਲ ਦੀ ਨਬਾਲਿਗ ਲੜਕੀ ਨੂੰ ਨਾਲ ਦੇ ਘਰ ਦੇ ਮੁੰਡੇ ਵਲੋਂ ਵਰਗਲਾ ਕਿ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਸ਼ਿਕਾਇਤ ਲੜਕੀ ਦੀ ਮਾਂ ਵੱਲੋਂ ਠਾਣੇ ਵਿੱਚ ਕੀਤੇ ਜਾਣ ਤੋਂ 18 ਦਿਨ ਬਾਅਦ ਵੀ ਪੁਲਿਸ ਪ੍ਰਸਾਸਨ ਨੇ ਕੋਈ ਕਦਮ ਨਹੀਂ ਚੁੱਕੇ।
Neighbor was escaped with minor girl
ਜਿਸ ਤੋਂ ਬਾਅਦ ਠੋਕਰਾਂ ਖਾ ਰਹੇ ਪਰਿਵਾਰ ਵਾਲਿਆਂ ਨੇ 24 ਘੰਟੇ ਮਦਦ ਕਲੱਬ ਹਲਕਾ ਜੈਤੋ ਦੇ ਅਧਿਕਾਰੀ ਨਾਲ ਸਪੰਰਕ ਕੀਤਾ ਅਤੇ ਮਦਦ ਦੀ ਗੁਹਾਰ ਲਗਾਈ ਤਾਂ ਕਿ ਲੜਕੀ ਦੀ ਘਰ ਵਾਪਸੀ ਹੋ ਸਕੇ। ਲੜਕੀ ਦੀ ਮਾਂ ਕੁਲਵੰਤ ਕੌਰ ਨੇ ਦੱਸਿਆ ਕਿ ਉਸ ਦੀ ਨਬਾਲਿਗ ਧੀ ਘਰ ਦੇ ਕੋਲ ਹੀ ਖੇਲ ਰਹੀ ਸੀ ਕਿ ਮਹੁੱਲੇ ਦਾ ਹੀ ਰਹਿਣ ਵਾਲਾ ਇੱਕ ਲੜਕਾ ਉਹ ਨੂੰ ਭਜਾ ਕਿ ਲੈ ਗਿਆ।
Neighbor was escaped with minor girl
ਕਲੱਬ ਪ੍ਰਧਾਨ ਗੁਰਭੇਜ ਸਿੰਘ ਨੇ ਕਿਹਾ ਕਿ 15 ਸਾਲਾ ਲੜਕੀ ਘਰ ਦੇ ਨੇੜਿਓ ਲਾਪਤਾ ਹੋਣ ਦੇ ਬਾਵਜੂਦ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ। ਲੜਕੀ ਦੀ ਭਾਲ ਲਈ ਲਈ ਮਾਂ ਤਰਲੇ ਕਰ ਰਹੀ ਹੈ ਪਰ ਪਰਚਾ ਦਰਜ ਹੋਣ ਦੇ ਬਾਵਜੂਦ ਦੋਸ਼ੀਆਂ ਖਿਲਾਫ ਉਚਿਤ ਕਾਰਵਾਈ ਅਮਲ ਵਿੱਚ ਨਹੀਂ ਲਿਆਈ ਜਾ ਰਹੀ।
Neighbor was escaped with minor girl
ਉਕਤ ਮਾਮਲੇ ਸੰਬੰਧਿਤ ਸੀਨੀਅਰ ਪੁਲਿਸ ਕਪਤਾਨ ਰਾਜਬਚਨ ਸਿੰਘ ਸੰਧੂ ਨੇ ਗੱਲਬਾਤ ਦੌਰਾਨ ਦੱਸਿਆ ਕਿ ਸੀ.ਆਈ.ਡੀ ਬਰਾਂਚ ਦੇ ਅਧਿਕਾਰੀ ਹੁਣ ਸਾਰੇ ਮਾਮਲਾਂ ਦੀ ਪੜਤਾਲ ਕਰਣਗੇ ਜਿਸਦੇ ਨਾਲ ਜਲਦੀ ਤੋਂ ਜਲਦੀ ਲੜਕੀ ਦੀ ਘਰ ਵਾਪਸੀ ਹੋ ਸਕੇ। ਪੁਲਿਸ ਦੇ ਉਚ ਅਧਿਕਾਰੀਆਂ ਵਲੋਂ ਭਰੋਸਾ ਦਿਵਾਉਣ ਤੋਂ ਬਾਅਦ ਹੁਣ ਦੇਖਣਾ ਹੋਵੇਗਾ ਕਿ ਲੜਕੀ ਕਦੋਂ ਮਾਂ ਕੋਲ ਸਹੀ ਸਲਾਮਤ ਪਹੁੰਚਦੀ ਹੈ।