
ਸ਼ਹਿਰ ਵਿਚ ਚੱਲ ਰਹੀਆਂ ਸੀਟੀਯੂ ਦੀਆਂ ਏਸੀ ਬੱਸਾਂ ਵਿਚ ਵੀ ਰੱਖੜੀ ਦੇ ਦਿਨ ਔਰਤਾਂ ਤੋਂ ਕਿਰਾਇਆ ਨਹੀਂ ਲਿਆ ਜਾਵੇਗਾ।
ਚੰਡੀਗੜ੍ਹ: ਚੰਡੀਗੜ੍ਹ ਟ੍ਰਾਂਸਪੋਰਟ ਅੰਡਰਟੇਕਿੰਗ (CTU Buses) ਨੇ ਰੱਖੜੀ (Rakshabandhan) ਦੇ ਮੌਕੇ 'ਤੇ ਔਰਤਾਂ ਨੂੰ ਮੁਫ਼ਤ ਯਾਤਰਾ ਕਰਨ ਦਾ ਤੋਹਫ਼ਾ ਦਿੱਤਾ ਹੈ। 22 ਅਗਸਤ ਨੂੰ ਔਰਤਾਂ ਟ੍ਰਾਈਸਿਟੀ (Tricity) ਵਿਚ ਕਿਸੇ ਵੀ ਸੀਟੀਯੂ ਬੱਸ ਵਿਚ ਮੁਫ਼ਤ ਸਫ਼ਰ ਕਰ ਸਕਣਗੀਆਂ। ਇਸ ਵਿਚ, ਔਰਤਾਂ ਬਿਨਾਂ ਕੋਈ ਕਿਰਾਇਆ ਦਿੱਤੇ ਸੀਟੀਯੂ ਬੱਸਾਂ ਦੁਆਰਾ ਸ਼ਹਿਰ ਵਿਚ ਕਿਤੇ ਵੀ ਆ ਜਾ ਸਕਣਗੀਆਂ।
CTU Bus
ਇਹ ਹੁਕਮ ਸੀਟੀਯੂ ਵੱਲੋਂ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਸ਼ਹਿਰ ਵਿਚ ਚੱਲ ਰਹੀਆਂ ਸੀਟੀਯੂ ਦੀਆਂ ਏਸੀ ਬੱਸਾਂ (CTU AC Buses) ਵਿਚ ਵੀ ਰੱਖੜੀ ਦੇ ਦਿਨ ਔਰਤਾਂ ਤੋਂ ਕਿਰਾਇਆ ਨਹੀਂ ਲਿਆ ਜਾਵੇਗਾ। ਹਾਲਾਂਕਿ, ਟ੍ਰਾਈਸਿਟੀ ਤੋਂ ਬਾਹਰ ਚੱਲਣ ਵਾਲੇ ਲੰਬੇ ਰੂਟ ਦੀਆਂ ਬੱਸਾਂ ਲਈ ਟਿਕਟਾਂ ਲਈਆਂ ਜਾਣਗੀਆਂ। ਬਹੁਤ ਸਾਰੇ ਸੂਬੇ ਔਰਤਾਂ ਨੂੰ ਰੱਖੜੀ ਤੇ ਮੁਫ਼ਤ ਯਾਤਰਾ ਦੇ ਤੋਹਫ਼ੇ ਦਿੰਦੇ ਹਨ। ਸੀਟੀਯੂ ਵੀ ਪਿਛਲੇ ਕਈ ਸਾਲਾਂ ਤੋਂ ਅਜਿਹਾ ਕਰ ਰਿਹਾ ਹੈ। ਇਸ ਵਾਰ ਵੀ ਔਰਤਾਂ ਨੂੰ ਇਹ ਸਹੂਲਤ ਦਿੱਤੀ ਗਈ ਹੈ। ਸੀਟੀਯੂ ਨੇ ਸਾਰੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਇਸ ਆਦੇਸ਼ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਹਨ।