ਮਾਸੂਮ ਸਹਿਜ ਦਾ ਕੀਤਾ ਅੰਤਿਮ ਸਸਕਾਰ, ਪਰਿਵਾਰ ਦਾ ਰੋ-ਰੋ ਬੁਰਾ ਹਾਲ
Published : Aug 21, 2022, 8:18 pm IST
Updated : Aug 21, 2022, 8:30 pm IST
SHARE ARTICLE
 The cremation of the innocent Sahaj was done
The cremation of the innocent Sahaj was done

ਦੋ ਦਿਨਾਂ ਤੋਂ ਲਾਪਤਾ 7 ਸਾਲਾ ਸਹਿਜਪ੍ਰੀਤ ਦੀ ਲਾਸ਼ ਐਤਵਾਰ ਸਵੇਰੇ ਨਹਿਰ 'ਚੋਂ ਮਿਲ ਗਈ ਸੀ।

 

ਲੁਧਿਆਣਾ - ਬੀਤੇ ਦਿਨੀਂ ਲਾਪਤਾ ਹੋਏ ਸਹਿਜ ਦੀ ਅੱਜ ਸਵੇਰੇ ਨਹਿਰ ਵਿਚੋਂ ਲਾਸ਼ ਮਿਲ ਗਈ ਸੀ ਤੇ ਅੱਜ ਹੀ ਉਸ ਦਾ ਸਸਕਾਰ ਕਰ ਦਿੱਤਾ ਗਿਆ ਹੈ। ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੈ, ਭੈਣਾਂ ਦਾ ਹਾਲ ਵੀ ਦੇਖਿਆ ਨਹੀਂ ਜਾ ਰਿਹਾ ਸੀ। ਜ਼ਿਕਰਯੋਗ ਹੈ ਕਿ ਦੋ ਦਿਨਾਂ ਤੋਂ ਲਾਪਤਾ 7 ਸਾਲਾ ਸਹਿਜਪ੍ਰੀਤ ਦੀ ਲਾਸ਼ ਐਤਵਾਰ ਸਵੇਰੇ ਨਹਿਰ 'ਚੋਂ ਮਿਲ ਗਈ ਸੀ। ਸਹਿਜ ਦੇ ਤਾਏ ਸਵਰਨ ਸਿੰਘ ਨੇ ਹੀ ਉਸ ਨੂੰ ਨਹਿਰ ਵਿਚ ਧੱਕਾ ਦੇ ਕੇ ਮਾਰ ਦਿੱਤਾ ਸੀ।  

ਸੱਤ ਸਾਲਾ ਸਹਿਜਪ੍ਰੀਤ ਦੋ ਦਿਨ ਪਹਿਲਾਂ ਤਾਏ ਸਵਰਨ ਸਿੰਘ ਨਾਲ ਜਲੰਧਰ ਬਾਈਪਾਸ ’ਤੇ ਫਲ ਲੈਣ ਗਿਆ ਸੀ ਪਰ ਵਾਪਸ ਨਹੀਂ ਪਰਤਿਆ। ਪੁਲਿਸ ਇਸ ਮਾਮਲੇ ਨੂੰ ਸ਼ੁਰੂ ਤੋਂ ਹੀ ਸ਼ੱਕੀ ਮੰਨ ਰਹੀ ਸੀ, ਇਸ ਲਈ ਬੱਚੇ ਦੇ ਤਾਏ ਸਵਰਨ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਉਸ ਤੋਂ 2 ਦਿਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ। ਪਹਿਲਾਂ ਤਾਂ ਸਵਰਨ ਸਿੰਘ ਖੁਦ ਪੁੱਛਦਾ ਰਿਹਾ ਕਿ ਸਹਿਜਪ੍ਰੀਤ ਕਿੱਥੇ ਹੈ? ਪਰ ਬਾਅਦ ਵਿਚ ਉਸ ਨੇ ਖੁਦ ਹੀ ਕਬੂਲ ਕਰ ਲਿਆ। ਸਵਰਨ ਸਿੰਘ ਦੀ ਨਿਸ਼ਾਨਦੇਹੀ 'ਤੇ ਐਤਵਾਰ ਨੂੰ ਗਿੱਲ ਨਹਿਰ 'ਚੋਂ ਸਹਿਜਪ੍ਰੀਤ ਦੀ ਲਾਸ਼ ਬਰਾਮਦ ਹੋਈ ਸੀ ਤੇ ਅੱਜ ਹੀ ਉਸ ਦਾ ਸਸਕਾਰ ਕਰ ਦਿੱਤਾ ਗਿਆ ਹੈ। 

SHARE ARTICLE

ਏਜੰਸੀ

Advertisement

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM
Advertisement