ਖਹਿਰਾ ਵਲੋਂ ਸੱਦੀਆਂ ਸਾਰੀਆਂ ਪਾਰਟੀਆਂ ਦੀ ਮੀਟਿੰਗ ਠੁੱਸ ਹੋਈ : ਚੀਮਾ
Published : Sep 21, 2018, 6:50 pm IST
Updated : Sep 21, 2018, 6:50 pm IST
SHARE ARTICLE
Daljit Singh Cheema
Daljit Singh Cheema

ਆਮ ਆਦਮੀ ਪਾਰਟੀ ਨਾਲੋਂ ਟੁੱਟੇ ਧੜੇ ਦੇ ਆਗੂ ਸੁਖਪਾਲ ਖਹਿਰਾ ਵੱਲੋਂ ਆਪਣੇ ਜੀਜੇ ਜਸਟਿਸ(ਸੇਵਾਮੁਕਤ) ਰਣਜੀਤ ਸਿੰਘ ਦੀ ਰਿਪੋਰਟ ਦੇ ਹੱਕ ਵਿਚ

ਚੰਡੀਗੜ : ਆਮ ਆਦਮੀ ਪਾਰਟੀ ਨਾਲੋਂ ਟੁੱਟੇ ਧੜੇ ਦੇ ਆਗੂ ਸੁਖਪਾਲ ਖਹਿਰਾ ਵੱਲੋਂ ਆਪਣੇ ਜੀਜੇ ਜਸਟਿਸ(ਸੇਵਾਮੁਕਤ) ਰਣਜੀਤ ਸਿੰਘ ਦੀ ਰਿਪੋਰਟ ਦੇ ਹੱਕ ਵਿਚ ਸਮਰਥਨ ਹਾਸਿਲ ਕਰਨ ਲਈ ਸੱਦੀ ਸਾਰੀਆਂ ਪਾਰਟੀਆਂ ਦੀ ਮੀਟਿੰਗ  ਠੁੱਸ ਹੋ ਕੇ ਰਹਿ ਗਈ ਹੈ, ਕਿਉਂਕਿ ਇਸ ਮੀਟਿੰਗ ਵਿਚ ਇੱਕਾ ਦੁੱਕਾ ਆਗੂਆਂ ਨੂੰ ਛੱਡ ਕੇ ਕਿਸੇ ਵੀ ਪਾਰਟੀ ਦੇ ਆਗੂ ਨੇ ਹਿੱਸਾ ਨਹੀਂ ਲਿਆ।

ਇਸ ਬਾਰੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਨੇ ਇਸ ਨੂੰ 'ਅੱਧੀ ਪਾਰਟੀ ਮੀਟਿੰਗ'ਕਰਾਰ ਦਿੱਤਾ ਹੈ, ਕਿਉਂਕਿ ਇੱਥੋਂ ਤਕ ਕਿ ਆਪ ਦੇ ਵਿਧਾਇਕਾਂ ਅਤੇ ਵੱਡੇ ਆਗੂਆਂ ਨੇ ਵੀ ਇਸ ਮੀਟਿੰਗ ਤੋਂ ਕਿਨਾਰਾ ਕਰਨ ਵਿਚ ਆਪਣੀ ਭਲਾਈ ਸਮਝੀ ਹੈ। ਡਾਕਟਰ ਚੀਮਾ ਨੇ ਕਿਹਾ ਕਿ ਖਹਿਰਾ 'ਆਪ' ਵਿਚੋਂ ਆਪਣੇ ਪੁਰਾਣੇ ਸਾਥੀਆਂ ਨੂੰ ਵੀ ਇਸ ਮੀਟਿੰਗ ਵਿਚ ਸ਼ਾਮਿਲ ਨਹੀਂ ਕਰ ਸਕਿਆ ਜਦਕਿ ਉਸ ਨੇ ਸਾਰੀਆਂ ਸਿਆਸੀ ਪਾਰਟੀਆਂ ਅਤੇ ਕਿਸਾਨ ਯੂਨੀਅਨਾਂ ਨੂੰ ਵੀ ਇਸ ਮੀਟਿੰਗ ਵਿਚ ਸੱਦਿਆ ਸੀ।

ਸਿਵਾਇ ਬੈਂਸ ਭਰਾਵਾਂ ਤੋਂ ਹੋਰ ਕੋਈ ਇਸ ਮੀਟਿੰਗ ਵਿਚ ਸ਼ਾਮਿਲ ਨਹੀਂ ਹੋਇਆ, ਜਿਸ ਤੋਂ ਸਾਬਿਤ ਹੁੰਦਾ ਹੈ ਕਿ ਖਹਿਰਾ ਲੋਕਾਂ ਅਤੇ ਸਿਆਸੀ ਪਾਰਟੀਆਂ ਵਿਚ ਆਪਣੀ ਭਰੋਸੇਯੋਗਤਾ ਗੁਆ ਚੁੱਕਿਆ ਹੈ। ਅਕਾਲੀ ਆਗੂ ਨੇ ਕਿਹਾ ਕਿ ਇਸ ਮੀਟਿੰਗ ਵਿਚ ਸਿਰਫ 'ਆਪ' ਐਮਪੀ ਧਰਮਵੀਰ ਗਾਂਧੀ, ਮੋਹਕਮ ਸਿੰਘ ਅਤੇ ਬੈਂਸ ਭਰਾਵਾਂ ਦੀ ਹਾਜ਼ਰੀ ਸਾਬਿਤ ਕਰਦੀ ਹੈ ਕਿ ਇਹ ਮੀਟਿੰਗ ਲੋਕਾਂ ਵੱਲੋਂ ਨਕਾਰੇ ਆਗੂਆਂ ਦਾ ਇਕੱਠ ਸੀ।

ਇਸ ਮੀਟਿੰਗ ਵਿਚ ਬਹੁਤ ਸਾਰੀਆਂ ਪਾਰਟੀਆਂ ਨੂੰ ਬੁਲਾਇਆ ਨਹੀਂ ਸੀ ਗਿਆ ਜਦਕਿ ਜਿਹਨਾਂ ਨੂੰ ਸੱਦਿਆ ਵੀ ਗਿਆ ਸੀ, ਉਹਨਾਂ ਨੇ ਵੀ ਇਸ ਮੀਟਿੰਗ ਤੋਂ ਕਿਨਾਰਾ ਕਰਕੇ ਖਹਿਰਾ ਨੂੰ ਬੁਰੀ ਤਰ•ਾਂ ਨਕਾਰ ਦਿੱਤਾ ਹੈ ਜੋ ਕਿ ਸਿਆਸਤ 'ਚ ਆਪਣੇ ਪੈਰ ਲਾਉਣ ਵਾਸਤੇ ਇੱਕ ਅੰਦੋਲਨ ਚਲਾਉਣ ਦੀ ਯੋਜਨਾ ਬਣਾਈ ਬੈਠਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Big Breaking: ਪਰਨੀਤ ਕੌਰ ਦਾ ਵਿਰੋਧ ਕਰਨ ਆਏ ਕਿਸਾਨਾਂ ਨਾਲ ਪ੍ਰਸ਼ਾਸਨ ਦੀ ਝੜਪ!, ਇੱਕ ਕਿਸਾਨ ਦੀ ਮੌ.ਤ, ਬਹੁਤ ਮੰਦਭਾਗਾ

04 May 2024 5:08 PM

Valtoha ‘ਤੇ ਵਰ੍ਹੇ Simranjit Mann ਦੀ Party ਦਾ ਉਮੀਦਵਾਰ, ਉਦੋਂ ਤਾਂ ਬਾਹਾਂ ਖੜ੍ਹੀਆਂ ਕਰਕੇ ਬਲੂ ਸਟਾਰ ਦੌਰਾਨ...

04 May 2024 3:11 PM

ਅਮਰ ਸਿੰਘ ਗੁਰਕੀਰਤ ਕੋਟਲੀ ਨੇ ਦਲ ਬਦਲਣ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ

04 May 2024 1:29 PM

NSA ਲੱਗੀ ਦੌਰਾਨ Amritpal Singh ਕੀ ਲੜ ਸਕਦਾ ਚੋਣ ? ਕੀ ਕਹਿੰਦਾ ਕਾਨੂੰਨ ? ਸਜ਼ਾ ਹੋਣ ਤੋਂ ਬਾਅਦ ਲੀਡਰ ਕਿੰਨਾ ਸਮਾਂ

04 May 2024 12:46 PM

ਡੋਪ ਟੈਸਟ ਦਾ ਚੈਲੰਜ ਕਰਨ ਵਾਲੇ Kulbir Singh Zira ਨੂੰ Laljit Singh Bhullar ਨੇ ਚੱਲਦੀ Interview 'ਚ ਲਲਕਾਰਿਆ

04 May 2024 11:44 AM
Advertisement