ਕੈਨੇਡਾ ਦੀ ਯੂਨੀਵਰਸਿਟੀ ਵਲੋਂ ਸ੍ਰੀ ਚਮਕੌਰ ਸਾਹਿਬ ਸਕਿੱਲ ਯੂਨੀਵਰਸਿਟੀ ਵਿਚ ਸੈਟਾਲਾਈਟ ਕੇਂਦਰ...
Published : Sep 21, 2018, 4:29 pm IST
Updated : Sep 21, 2018, 4:29 pm IST
SHARE ARTICLE
 University of Canada
University of Canada

ਕੈਨੇਡਾ ਦੀ ਯੂਨੀਵਰਸਿਟੀ ਵਲੋਂ ਸ੍ਰੀ ਚਮਕੌਰ ਸਾਹਿਬ ਸਕਿੱਲ ਯੂਨੀਵਰਸਿਟੀ ਵਿਚ ਸੈਟਾਲਾਈਟ ਕੇਂਦਰ ਖੋਲਿਆ ਜਾਵੇਗਾ: ਚੰਨੀ

ਚੰਡੀਗੜ : ਪੰਜਾਬ ਦੇ ਨੌਜ਼ਵਾਨਾਂ ਦੇ ਹੁਨਰ ਵਿਕਾਸ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਕਨੇਡਾ ਦੇ ਅਲਬਰਟਾ ਸੂਬੇ ਦੇ ਵਫਦ ਵਲੋਂ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਅਤੇ ਰੋਜ਼ਗਾਰ ਉੱਤਪਤੀ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨਾਲ ਇੱਥੇ ਸਥਿੱਤ ਉਨ•ਾਂ ਦੇ ਸਰਕਾਰੀ ਨਿਵਾਸ ਵਿਖੇ ਮੁਲਾਕਾਤ ਕੀਤੀ। ਤਕਨੀਕੀ ਸਿੱਖਿਆ ਮੰਤਰੀ ਨੇ ਇਸ ਮੀਟਿੰਗ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਕਨੇਡਾ ਦੀ ਅਲਬਰਟਾ ਸਰਕਾਰ ਦੇ ਸੀਨੀਅਰ ਅਧਿਕਾਰੀ ਮਿਸ. ਸ਼ੇਬਾ ਸ਼ਰਮਾ, ਸੀਨੀਅਰ ਡਾਇਰੈਕਟਰ,

ਅਲਬਰਟਾ ਸਰਕਾਰ ਅਤੇ ਸ੍ਰੀ ਸੁਧੀਰੰਜਨ ਬੈਨਰਜੀ ਕਮਰਸ਼ੀਅਲ ਅਫ਼ਸਰ ਐਲਬਰਟਾ (ਕੈਨੇਡਾ) ਸਰਕਾਰ ਵਲੋਂ ਸੂਬੇ ਵਿਚ ਹੁਨਰ ਵਿਕਾਸ ਦੀ ਸਿਖਲਾਈ ਲਈ ਦੁਵੱਲੇ ਪ੍ਰੋਗਾਰਮ ਚਲਾਉਣ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਕਨੇਡਾ ਵਿਚ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਵਾਉਣ ਬਾਰੇ ਮੁੱਢਲੀ ਗੱਲਬਾਤ ਕਰਨ ਲਈ ਪਹੁੰਚੇ। ਉਨਾਂ  ਦੱਸਿਆ ਇਸ ਗੱਲਬਾਤ ਦੌਰਾਨ ਸ੍ਰੀ ਚਮਕੌਰ ਸਾਹਿਬ ਵਿਖੇ ਖੋਲੀ ਜਾਣ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਸਕਿੱਲ ਯੂਨੀਵਰਸਿਟੀ ਵਿਚ ਕਨੇਡਾ ਦੀ ਅਲਬਰਟਾ ਸੂਬੇ ਦੀ ਯੂਨੀਵਰਸਿਟੀ ਵਲੋਂ ਸੈਟਾਲਾਈਟ ਕੇਂਦਰ ਖੋਲਣ ਲਈ ਸਿਧਾਂਤਕ ਸਹਿਮਤੀ ਬਣੀ।

ddf
 

ਇਸ ਤੋਂ ਇਲਾਵਾ ਸੂਬੇ ਦੇ ਨੌਜਵਾਨਾਂ ਨੂੰ ਕਨੇਡਾ ਵਿਚ ਪੜਾਈ ਕਰਨ ਲਈ ਭੇਜਣ ਵਾਸਤੇ ਘਰ ਘਰ ਰੋਜ਼ਗਾਰ ਪੋਰਟਲ ਰਾਹੀਂ ਭੇਜਣ ਬਾਰੇ ਦੋਵਾਂ ਧਿਰਾਂ ਵਲੋਂ ਨਿਯਮ ਬਣਾਕੇ ਖਰੜਾ ਅਗਲੀ ਮੀਟਿੰਗ ਵਿਚ ਪ੍ਰਵਾਨਗੀ ਅਤੇ ਵਿਚਾਰਨ ਲਈ ਰੱਖਿਆ ਜਾਵੇਗਾ। ਇਸ ਮੀਟਿੰਗ ਵਿਚ ਸੂਬੇ ਦੇ ਸਰਕਾਰੀ ਤਕਨੀਕੀ ਸਿੱਖਿਆ ਯੂਨੀਵਰਸਿਟੀਆਂ ਅਤੇ ਕਾਲਜ਼ਾ ਨਾਲ ਮਿਲ ਕੇ ਹੁਨਰ ਵਿਕਾਸ ਦੇ ਦੁਵੱਲੇ ਕੋਰਸ ਚਲਾਉਣ ਲਈ ਵੀ ਸਹਿਮਤੀ ਪ੍ਰਗਟਾਈ ਗਈ।ਜੀ ਦੇ ਅਧੀਨ ਇੱਕ ਡੈਲੀਗੇਸ਼ਨ ਜੂਨ,2018 ਵਿੱਚ ਕੈਨੇਡਾ ਵਿਖੇ ਦੌਰੇ 'ਤੇ ਗਿਆ ਸੀ।

ਇਸ ਮੀਟਿੰਗ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨਾਂ  ਦੀ ਕਨੇਡਾ ਦੌਰੇ ਦੌਰਾਨ ਐਲਬਰਟਾ (ਕੈਨੇਡਾ) ਸਰਕਾਰ ਦੇ ਉੱਚੇਰੀ ਸਿੱਖਿਆ ਅਤੇ ਹੁਨਰ ਵਿਕਾਸ ਮੰਤਰੀ ਨਾਲ ਵਿਸ਼ੇਸ਼ ਮੁਲਾਕਾਤ ਹੋਈ ਸੀ, ਜਿਨਾਂ ਨੇ ਹੁਨਰ ਵਿਕਾਸ ਅਤੇ ਰੋਜ਼ਗਾਰ ਉੱਤਪਤੀ ਬਾਰੇ ਪੰਜਾਬ ਸਰਕਾਰ ਨਾਲ ਮਿਲ ਕੇ ਕੰਮ ਕਰਨ ਦੀ ਇੱਛਾ ਜਤਾਈ ਸੀ।ਇਹ ਵਫਦ ਵੀ ਮੁੱਢਲੀ ਗੱਲਬਾਤ ਕਰਨ ਲਈ ਕਨੇਡਾ ਦੇ ਅਲਬਰਟਾ ਸਰਕਾਰ ਵਲੋਂ ਭੇਜਿਆ ਗਿਆ। ਸ. ਚੰਨੀ ਨੇ ਦੱਸਿਆ ਕਿ ਐਲਬਰਟਾ (ਕੈਨੇਡਾ) ਸਰਕਾਰ ਦਾ ਇੱਕ ਵਫਦ ਫਰਵਰੀ, 2019 ਵਿੱਚ ਪੰਜਾਬ ਆ ਰਿਹਾ ਹੈ।

ਉਸ ਮੌਕੇ ਪੰਜਾਬ ਸਰਕਾਰ ਅਤੇ ਐਲਬਰਟਾ ਸਰਕਾਰ (ਕੈਨੇਡਾ) ਵਿੱਚ ਤਕਨੀਕੀ ਸਿੱਖਿਆ ਨਾਲ ਸਬੰਧਤ ਸਮਝੌਤਾ ਸਹੀਬੱਧ ਕੀਤੇ ਜਾਵੇਗਾ। ਇਸ ਮੀਟਿੰਗ ਵਿਚ ਸ੍ਰੀ ਡੀ.ਕੇ. ਤਿਵਾੜੀ, ਸਕੱਤਰ ਤਕਨੀਕੀ ਸਿੱਖਿਆ, ਸ੍ਰੀ ਚੰਦਰ ਗੈਂਦ, ਸਕੱਤਰ ਤਕਨੀਕੀ ਸਿੱਖਿਆ ਬੋਰਡ, ਸ੍ਰੀ ਪ੍ਰਵੀਨ ਕੁਮਾਰ ਥਿੰਦ, ਡਾਇਰੈਕਟਰ, ਸ੍ਰੀ ਸੰਦੀਪ ਸਿੰਘ ਕੌੜਾ, ਸਲਾਹਕਾਰ (ਹੁਨਰ ਵਿਕਾਸ), ਸ੍ਰੀ ਅਜੈ ਸ਼ਰਮਾਂ ਉੱਪ ਕੁਲਪਤੀ ਪੀ.ਟੀ.ਯੂ.,ਜਲੰਧਰ, ਸ੍ਰੀ ਮੋਹਨ ਪਾਲ ਸਿੰਘ ਈਸ਼ਰ ਉੱਪ ਕੁਲਪਤੀ ਪੀ.ਟੀ.ਯੂ. ਬਠਿੰਡਾ ਅਤੇ ਤਕਨੀਕੀ ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement