
ਪਿੰਡ ਚੂੰਨੀ ਕਲਾਂ ਵਿਖੇ ਉੱਤਰ ਪੂਰਬੀ ਰਾਜਾਂ ਤੋਂ ਆ ਕੇ ਡੋਲਫ਼ਿਨ ਕਾਲਜ ਚੂੰਨੀ ਕਲਾਂ ਵਿਖੇ ਪੜ੍ਹ ਰਹੇ...
ਸ਼੍ਰੀ ਫ਼ਤਿਹਗੜ੍ਹ ਸਾਹਿਬ: ਪਿੰਡ ਚੂੰਨੀ ਕਲਾਂ ਵਿਖੇ ਉੱਤਰ ਪੂਰਬੀ ਰਾਜਾਂ ਤੋਂ ਆ ਕੇ ਡੋਲਫ਼ਿਨ ਕਾਲਜ ਚੂੰਨੀ ਕਲਾਂ ਵਿਖੇ ਪੜ੍ਹ ਰਹੇ ਵਿਦਿਆਰਥੀਆਂ ਨੇ ਸਫ਼ਾਈ ਮੁਹਿੰਮ ਚਲਾ ਕੇ ਪਿੰਡ ਦੀ ਸਫ਼ਾਈ ਕੀਤੀ ਅਤੇ ਪਿੰਡ ਵਿਚਕਾਰਲੇ ਟੋਭੇ ਅਤੇ ਹੋਰ ਜਨਤਕ ਥਾਵਾਂ ਤੋਂ ਪਲਾਸਟਿਕ ਦੇ ਲਿਫ਼ਾਫ਼ੇ ਅਤੇ ਹੋਰ ਨਿੱਕ ਸੁੱਕ ਚੁੱਕ ਕੇ ਵੱਡੇ-ਵੱਡੇ ਥੈਲੇ ਭਰ ਕੇ ਢੁਕਵੀਂ ਥਾਂ ‘ਤੇ ਸੁੱਟ ਕੇ ਨਿਪਟਾਰਾ ਕੀਤਾ। ਇਸ ਦੇ ਨਾਲ ਹੀ ਪਿੰਡ ਦੀ ਹਰ ਗਲੀ ਵਿਚ ਘੁੰਮ-ਘੁੰਮ ਕੇ ਹੱਥੀ ਸਫ਼ਾਈ ਕੀਤੀ।
Students from North-Eastern States
ਇਨ੍ਹਾਂ ਵਿਦਿਆਰਥੀਆਂ ਵਿਚ ਆਸਾਮ, ਅਰੁਣਾਚਲ ਪ੍ਰਦੇਸ਼, ਮਨੀਪੁਰ, ਤ੍ਰਿਪੁਰਾ, ਮੀਜ਼ੋਰਮ, ਨਾਗਾਂਲੈਂਡ ਦੇ ਵਿਦਿਆਰਥੀ ਸ਼ਾਮਲ ਹਨ, ਜਿਨ੍ਹਾਂ ਨੇ ਪੰਜਾਬ ਦੀ ਸਖ਼ਤ ਗਰਮੀ ਵਿਚ ਸਫ਼ਾਈ ਮੁਹਿੰਮ ਚਲਾ ਕੇ ਪੰਜਾਬੀਆਂ ਨੂੰ ਆਪਣੇ ਚਹੁੰਤਰਫ਼ੇ ਦੀ ਆਪ ਸਫ਼ਾਈ ਰੱਖਣ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿਚ ਸਮੇਂ-ਸਮੇਂ ਸਿਰ ਅਜਿਹੇ ਕਾਰਜ ਕਰਦੇ ਰਹਿਣਗੇ।
Students from North-Eastern States
ਪਿੰਡ ਦੇ ਸਰਪੰਚ ਅਤੇ ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਮੈਂਬਰ ਹਰਕੰਵਲਜੀਤ ਸਿੰਘ ਬਿੱਟੂ ਅਤੇ ਪੰਚਾਇਤ ਮੈਂਬਰਾਂ ਨੇ ਇਸ ਸਫ਼ਾਈ ਮੁਹਿੰਮ ਵਿਚ ਜਾ ਉਨ੍ਹਾਂ ਦਾ ਸਾਥ ਦਿੱਤਾ। ਸਿੱਖਿਅਕ ਸੰਸਥਾਵਾਂ ਦੇ ਅਧਿਕਾਰੀਆਂ ਅਤੇ ਪਤਵੰਤੇ ਸੱਜਣਾਂ ਨੇ ਕਾਰਜ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਜਿੱਥੇ ਬਾਹਰਲੇ ਰਾਜਾਂ ਦੇ ਵਿਦਿਆਰਥੀ ਅੱਗੇ ਆਏ ਹਨ, ਉਥੇ ਹੀ ਪਿੰਡ ਦੇ ਲੋਕਾਂ ਨੂੰ ਵੀ ਆਪਣੀ ਜ਼ਿੰਮੇਵਾਰ ਸਮਝ ਕੇ ਪਿੰਡ ਨੂੰ ਸਾਫ਼-ਸੁਥਰਾ ਰੱਖਣ ਲਈ ਅੱਗੇ ਆਉਣਾ ਚਾਹੀਦਾ ਹੈ।
Students from North-Eastern States
ਉਨ੍ਹਾਂ ਕਿਹਾ ਕਿ ਜਿਹੜੇ ਲੋਕ ਪਿੰਡ ਦੇ ਟੋਭੇ ਵਿਚ ਕੂੜਾ-ਕਰਕਟ ਸੁੱਟਦੇ ਹਨ, ਉਨ੍ਹਾਂ ਵਿਅਕਤੀਆਂ ਨੂੰ ਵੀ ਇਨ੍ਹਾਂ ਬਾਹਰਲੇ ਰਾਜਾਂ ਦੇ ਵਿਦਿਆਰਥੀਆਂ ਤੋਂ ਸਿੱਖਿਆ ਲੈਣਾ ਚਾਹੀਦੀ ਹੈ।
Students from North-Eastern States