ਕਿਸਾਨ ਵਿਰੋਧੀ ਬਿਲਾਂ ਨੂੰ ਲੈ ਕੇ ਅੱਜ ਰਾਸ਼ਟਰਪਤੀ ਨਾਲ ਮੁਲਾਕਾਤ ਕਰੇਗਾ ਅਕਾਲੀ ਦਲ ਦਾ ਵਫ਼ਦ
Published : Sep 21, 2020, 1:14 pm IST
Updated : Sep 21, 2020, 1:15 pm IST
SHARE ARTICLE
Harsimrat Kaur Badal-Sukhbir Singh Badal
Harsimrat Kaur Badal-Sukhbir Singh Badal

ਅੱਜ ਸ਼ਾਂਮੀ 4.30 ਵਜੇ ਹੋਵੇਗੀ ਮੁਲਾਕਾਤ

ਚੰਡੀਗੜ੍ਹ: ਬੀਤੇ ਦਿਨ ਰਾਜ ਸਭਾ ਵਿਚ ਪਾਸ ਹੋਏ ਖੇਤੀ ਬਿਲਾਂ ਨੂੰ ਲੈ ਕੇ ਅੱਜ ਸੁਖਬੀਰ ਬਾਦਲ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕਰੇਗਾ। ਇਹ ਮੁਲਾਕਾਤ ਅੱਜ ਸ਼ਾਂਮੀ 4.30 ਵਜੇ ਹੋਵੇਗੀ।

Sukhbir Singh Badal- Parkash Singh BadalSukhbir Singh Badal- Parkash Singh Badal

ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਨੇ ਬੀਤੇ ਦਿਨ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਅਪੀਲ ਕੀਤੀ ਕਿ ਉਹ ਸੰਸਦ ਵਿਚ ਪਾਸ ਖੇਤੀਬਾੜੀ ਬਿੱਲਾਂ ਨੂੰ ਪ੍ਰਵਾਨਗੀ ਨਾ ਦੇਣ।

Ram Nath KovindRam Nath Kovind

ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਦਿਆਂ ਕਿਹਾ, ‘ਭਾਰਤ ਦੇ ਮਾਣਯੋਗ ਰਾਸ਼ਟਰਪਤੀ ਜੀ ਨੂੰ ਮੇਰੀ ਅਪੀਲ ਹੈ ਕਿ ਉਹ ਖੇਤੀਬਾੜੀ ਬਿਲਾਂ 'ਤੇ ਹਸਤਾਖਰ ਨਾ ਕਰਨ ਅਤੇ ਪੁਨਰ ਵਿਚਾਰ ਲਈ ਉਹਨਾਂ ਨੂੰ ਪਾਰਲੀਮੈਂਟ ਵਿਚ ਭੇਜਣ। ਕਿਰਪਾ ਕਰਕੇ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ, ਅਨਾਜ ਮੰਡੀ ਦੇ ਮਜ਼ਦੂਰਾਂ ਅਤੇ ਦਲਿਤਾਂ ਲਈ ਇਸ ਮਾਮਲੇ 'ਚ ਦਖਲ ਦਿਓ, ਨਹੀਂ ਤਾਂ ਲੋਕ ਨੁਮਾਇੰਦੇ ਹੋਣ ਦੇ ਨਾਤੇ ਉਹ ਸਾਨੂੰ ਕਦੇ ਮਾਫ਼ ਨਹੀਂ ਕਰਨਗੇ।‘

Sukhbir Singh BadalSukhbir Singh Badal

ਇਸ ਤੋਂ ਅੱਗੇ ਸੁਖਬੀਰ ਬਾਦਲ ਲਿਖਿਆ, ‘ਲੋਕਤੰਤਰ ਦਾ ਅਰਥ ਆਮ ਸਹਿਮਤੀ ਹੈ, ਨਾ ਕਿ ਜ਼ੁਲਮ। ਜੇਕਰ 'ਅੰਨਾਦਾਤਾ' ਭੁੱਖਾ ਮਰਨ ਜਾਂ ਸੜਕਾਂ 'ਤੇ ਸੌਣ ਲਈ ਮਜਬੂਰ ਹੋਵੇਗਾ, ਤਾਂ ਉਹ ਲੋਕਤੰਤਰ ਲਈ ਸੱਚਮੁੱਚ ਸਭ ਤੋਂ ਦੁਖਦਾਈ ਦਿਨ ਗਿਣਿਆ ਜਾਵੇਗਾ।‘

Ram Nath KovindRam Nath Kovind

ਬਾਦਲ ਨੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਕਿ ਉਹ ਬਿੱਲਾਂ ਨੂੰ ਮੁੜ ਵਿਚਾਰ ਲਈ ਸੰਸਦ ਵਿਚ ਵਾਪਸ ਭੇਜਣ ਤਾਂ ਕਿ ਸਰਕਾਰ ਵੱਲੋਂ ਕਾਹਲੀ ਨਾਲ ਲਏ ਗਏ ਫੈਸਲੇ ਸਾਡੇ ਦੇਸ਼ ਦੇ ਮਨ 'ਤੇ ਸਥਾਈ ਧੱਬੇ ਨਾ ਲਾਉਣ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM

BREAKING UPDATE: ਅੰਮ੍ਰਿਤਪਾਲ ਸਿੰਘ ਲੜਨਗੇ ਲੋਕ ਸਭਾ ਦੀ ਚੋਣ, Jail 'ਚ ਵਕੀਲ ਨਾਲ ਮੁਲਾਕਾਤ ਤੋਂ ਬਾਅਦ ਭਰੀ ਹਾਮੀ...

25 Apr 2024 10:27 AM
Advertisement