ਪੰਜਾਬ ਸਰਕਾਰ ਵੱਲੋਂ ਵਜੀਫ਼ੇ ਲਈ ਅਪਲਾਈ ਕਰਨ ਵਾਸਤੇ ਆਖਰੀ ਤਰੀਕ ’ਚ ਵਾਧਾ
Published : Sep 21, 2020, 4:33 pm IST
Updated : Sep 21, 2020, 4:33 pm IST
SHARE ARTICLE
 Punjab Government extends deadline for applying for scholarships
Punjab Government extends deadline for applying for scholarships

ਸਾਲ 2020-21 ਲਈ ਵਜੀਫ਼ੇ ਵਾਸਤੇ ਈ-ਪੰਜਾਬ ਪੋਰਟਲ ’ਤੇ ਅਪਲਾਈ ਕੀਤਾ ਜਾ ਸਕੇਗਾ

ਚੰਡੀਗੜ, 21 ਸਤੰਬਰ - ਪੰਜਾਬ ਸਰਕਾਰ ਨੇ ਚਾਲੂ ਵਿਦਿਅਕ ਸੈਸ਼ਨ ਲਈ ਵੱਖ ਵੱਖ ਵਜੀਫ਼ਾ ਸਕੀਮਾ ਲਈ ਅਪਲਾਈ ਵਾਸਤੇ ਆਖਰੀ ਤਰੀਕ ਵਿੱਚ ਵਾਧਾ ਕਰ ਦਿੱਤਾ ਹੈ। ਸਾਲ 2020-21 ਲਈ ਵਜੀਫ਼ੇ ਵਾਸਤੇ ਈ-ਪੰਜਾਬ ਪੋਰਟਲ ’ਤੇ ਅਪਲਾਈ ਕੀਤਾ ਜਾ ਸਕੇਗਾ।

Punjab Government Punjab Government

ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਅਨੁਸਾਰ ਇਨਾਂ ਵਜੀਫ਼ਾ ਸਕੀਮਾਂ ਵਿੱਚ 9ਵੀਂ ਤੋਂ 10ਵੀਂ ਜਮਾਤ ਵਿੱਚ ਪੜਦੇ ਅਨੁਸੂਚਿਤ ਜਾਤੀ (ਐਸ.ਸੀ.) ਦੇ ਵਿਦਿਆਰਥੀਆਂ ਲਈ ਪ੍ਰੀ-ਮੈਟਰਿਕ ਸਕਾਲਰਸ਼ਿਪ ਸਕੀਮ, ਪਹਿਲੀ ਤੋਂ ਦਸਵੀਂ ਤੱਕ ਪੜਦੇ ਓ.ਬੀ.ਸੀ. ਵਿਦਿਆਰਥੀਆਂ ਲਈ ਪ੍ਰੀ-ਮੈਟਰਿਕ ਸਕਾਲਰਸ਼ਿਪ ਸਕੀਮ ਅਤੇ 9ਵੀਂ ਤੋਂ 12 ਤੱਕ ਪੜਦੇ ਐਸ.ਸੀ. ਵਿਦਿਆਰਥੀਆਂ ਲਈ ਅੱਪਗ੍ਰੇਡੇਸ਼ਨ ਆਫ਼ ਮੈਟਰਿਕ ਸਕੀਮ ਸ਼ਾਮਲ ਹਨ।

Scholarship Scholarship

ਬੁਲਾਰੇ ਅਨੁਸਾਰ ਇਨਾਂ ਵਜੀਫ਼ਾ ਸਕੀਮਾਂ ਲਈ ਅਪਲਾਈ ਕਰਨ ਵਾਸਤੇ ਪੋਰਟਲ ਪਹਿਲਾਂ ਹੀ 16 ਸਤੰਬਰ ਤੋਂ ਖੁਲ ਚੁੱਕਾ ਹੈ। ਆਨ ਲਾਈਨ ਅਰਜੀ ਭੇਜਣ ਦੀ ਆਖਰੀ ਤਰੀਕ 15 ਅਕਤੂਬਰ 2020 ਰੱਖੀ ਗਈ ਹੈ ਜਦਕਿ ਸਕੂਲਾਂ ਦੀ ਪ੍ਰਵਾਨਗੀ ਅਤੇ ਜ਼ਿਲਿਆਂ ਨੂੰ ਆਨ ਲਾਈਨ ਡਾਟਾ ਭੇਜਣ ਦੀ ਆਖਰੀ ਮਿਤੀ 20 ਅਕਤੂਬਰ 2020 ਨਿਰਧਾਰਤ ਕੀਤੀ ਗਈ ਹੈ।

Scholarship Scholarship

ਜ਼ਿਲਿਆਂ ਲਈ ਪ੍ਰਵਾਨਗੀ ਅਤੇ ਅੱਗੇ ਸੂਬੇ ਨੂੰ ਆਨ ਲਾਈਨ ਡਾਟਾ ਭੇਜਣ ਦੀ ਮਿਤੀ 15 ਅਕਤੂਬਰ ਤੋਂ 27 ਅਕਤੂਬਰ 2020 ਤੈਅ ਕੀਤੀ ਗਈ ਹੈ। ਬੁਲਾਰੇ ਅਨੁਸਾਰ ਇਸ ਤੋਂ ਬਾਅਦ ਪੋਰਟਲ ’ਤੇ ਅਪਲਾਈ ਕਰਨ ਦੀ ਮਿਤੀ ਵਿੱਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ।

SHARE ARTICLE

ਏਜੰਸੀ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement