10 ਦਿਨ ਦਾ ਕੰਮ 1 ਦਿਨ 'ਚ ਕਰਕੇ ਵਿਖਾਉਣਗੇ CM ਚੰਨੀ: ਕਾਂਗਰਸੀ ਆਗੂ
Published : Sep 21, 2021, 5:39 pm IST
Updated : Sep 21, 2021, 5:40 pm IST
SHARE ARTICLE
Charanjit Singh Channi will do 10 days work in 1 day
Charanjit Singh Channi will do 10 days work in 1 day

ਕਾਂਗਰਸੀ ਆਗੂ ਨੇ ਕਿਹਾ ਕਿ ਜਦੋਂ ਵੀ ਕੋਈ ਨਵੀਂ ਪਾਰੀ ਸ਼ੁਰੂ ਹੁੰਦੀ ਹੈ ਤਾਂ ਉਸ ਲਈ ਫੇਰਬਦਲ ਹੋਣ ਸੁਭਾਵਿਕ ਹੈ।

ਚੰਡੀਗੜ੍ਹ (ਅਮਨ): ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਮੰਤਰੀ ਮੰਡਲ ਵਿਚ ਵੱਡਾ ਫੇਰਬਦਲ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਕਾਂਗਰਸੀ ਆਗੂ ਨੇ ਕਿਹਾ ਕਿ ਜਦੋਂ ਵੀ ਕੋਈ ਨਵੀਂ ਪਾਰੀ ਸ਼ੁਰੂ ਹੁੰਦੀ ਹੈ ਤਾਂ ਉਸ ਲਈ ਫੇਰਬਦਲ ਹੋਣ ਸੁਭਾਵਿਕ ਹੈ। ਵਿਧਾਨ ਸਭਾ ਹਲਕਾ ਪਾਇਲ ਤੋਂ ਵਿਧਾਇਕ ਲਖਵੀਰ ਸਿੰਘ ਲੱਖਾ ਦਾ ਕਹਿਣਾ ਹੈ ਕਿ ਪਾਰਟੀ ਨੂੰ ਅਜਿਹਾ ਤੇਜ਼-ਤਰਾਰ ਮੰਤਰੀ ਚਾਹੀਦਾ ਸੀ, ਜੋ ਭੱਜ-ਭੱਜ ਲੋਕਾਂ ਦੇ ਕੰਮ ਕਰਨ। ਸੀਐਮ ਚੰਨੀ ਸਾਬ੍ਹ 10 ਦਿਨ ਦਾ ਕੰਮ 1 ਦਿਨ 'ਚ ਕਰਕੇ ਵਿਖਾਉਣਗੇ।

Charanjit Singh ChanniCharanjit Singh Channi

ਹੋਰ ਪੜ੍ਹੋ: ਚੰਨੀ ਨੇ ਦੋ ਕਦਮ ਅੱਗੇ ਵਧਦਿਆਂ ਰੇਤ ਮਾਫ਼ੀਆ ਦੀਆਂ ਲਾਈਆਂ ਮੌਜਾਂ: ਹਰਪਾਲ ਸਿੰਘ ਚੀਮਾ

ਸੁਨੀਲ ਜਾਖੜ ਦੇ ਟਵੀਟ ਬਾਰੇ ਗੱਲ ਕਰਦਿਆਂ ਕਾਂਗਰਸੀ ਵਿਧਾਇਕ ਨੇ ਕਿਹਾ ਕਿ ਟਵੀਟ ਕਰਨਾ ਆਗੂ ਦੀ ਅਪਣੀ ਮਰਜ਼ੀ ਹੈ। ਉਹਨਾਂ ਕਿਹਾ ਕਿ ਹਾਈਕਮਾਂਡ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਪੂਰੇ ਦੇਸ਼ ਨੂੰ ਸੁਨੇਹਾ ਦਿੱਤਾ ਹੈ ਕਿ ਕਾਂਗਰਸ ਸਾਰੇ ਧਰਮਾਂ ਅਤੇ ਵਰਗਾਂ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਦੀ ਹੈ। ਇਹ ਭਾਜਪਾ ਤੇ ਆਰਐਸਐਸ ਦੇ ਮੂੰਹ ’ਤੇ ਚਪੇੜ ਹੈ, ਜਿਨ੍ਹਾਂ ਨੇ ਕਦੀ ਵੀ ਦਲਿਤ ਵਰਗ ਨੂੰ ਨੁਮਾਇੰਦਗੀ ਨਹੀਂ ਦਿੱਤੀ।

Lakhvir Singh LakhaLakhvir Singh Lakha

ਹੋਰ ਪੜ੍ਹੋ: ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਪੰਜਾਬ ਭਵਨ ਪਹੁੰਚੇ ਚਰਨਜੀਤ ਸਿੰਘ ਚੰਨੀ

ਲੜਵੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਬਹੁਤ ਇਮਾਨਦਾਰ ਹਨ ਅਤੇ ਉਹ ਲੋਕਾਂ ਵਿਚ ਰਹਿ ਕੇ ਕੰਮ ਕਰਨ ਵਾਲੇ ਆਗੂ ਹਨ। ਕੁਝ ਦਿਨਾਂ ਵਿਚ ਪੰਜਾਬ ਦਾ ਨਕਸ਼ਾ ਬਦਲ ਦਿੱਤਾ ਜਾਵੇਗਾ। ਮੁੱਖ ਮੰਤਰੀ ਹਰ ਰੋਜ਼ ਲੋਕਾਂ ਨੂੰ ਮਿਲਣਗੇ। ਮਾਇਆਵਤੀ ਨੂੰ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਉਹ ਦਲਿਤ ਕਹਾਉਣ ਦੇ ਲਾਇਕ ਨਹੀਂ ਹਨ।

Gurpreet Singh Gurpreet Singh

ਹੋਰ ਪੜ੍ਹੋ: ਵਿਧਾਇਕ ਬਰਿੰਦਰਮੀਤ ਸਿੰਘ ਦਾ ਬਿਆਨ, ‘ਸਾਡੇ ਤੋਂ ਲੋਕਾਂ ਦੀ ਆਸ ਬੱਝੀ ਹੈ, ਇਹ ਟੁੱਟਣ ਨਹੀਂ ਦੇਵਾਂਗੇ’

ਆਪ ਨੂੰ ਨਿਸ਼ਾਨੇ ’ਤੇ ਲੈਂਦਿਆਂ ਉਹਨਾਂ ਕਿਹਾ ਕਿ ਆਪ ਕਨਵੀਨਰ ਆਰਐਸਐਸ ਤੋਂ ਹਨ ਤੇ ਉਹ ਕਦੀ ਨਹੀਂ ਚਾਹੁਣਗੇ ਕਿ ਪੰਜਾਬ ਵਿਚ ਦਲਿਤ, ਕਿਸਾਨ ਅਤੇ ਸਿੱਖ ਅੱਗੇ ਆਉਣ। ਇਕ ਹੋਰ ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਜੀਪੀ ਨੇ ਕਿਹਾ ਕਿ ਇਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਅਪਣੇ ਹਲਕੇ ਦੇ ਲੋਕਾਂ ਨੂੰ ਜਵਾਬ ਦਈਏ ਕਿ ਅਸੀਂ ਕੀ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਤਿੰਨ ਮਹੀਨੇ ਪੰਜਾਬ ਲਈ ਬਹੁਤ ਵਧੀਆ ਹੋਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement