ਚੋਣ ਕੇਂਦਰਿਤ ਸੋਚ ਨਾਲ ਸ਼ਹਿਰਾਂ ਦਾ ਭਲਾ ਨਹੀਂ ਕੀਤਾ ਜਾ ਸਕਦਾ : ਪ੍ਰਧਾਨ ਮੰਤਰੀ
Published : Sep 21, 2022, 12:26 am IST
Updated : Sep 21, 2022, 12:26 am IST
SHARE ARTICLE
image
image

ਚੋਣ ਕੇਂਦਰਿਤ ਸੋਚ ਨਾਲ ਸ਼ਹਿਰਾਂ ਦਾ ਭਲਾ ਨਹੀਂ ਕੀਤਾ ਜਾ ਸਕਦਾ : ਪ੍ਰਧਾਨ ਮੰਤਰੀ

ਕਿਹਾ, ਸ਼ਹਿਰਾਂ 'ਚ ਇਮਾਰਤਾਂ ਦਾ ਢਹਿਣਾ ਅਤੇ ਅੱਗ ਲੱਗਣ ਦੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ 

ਗਾਂਧੀਨਗਰ, 20 ਸਤੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ  ਕਿਹਾ ਕਿ ਚੁਣੇ ਹੋਏ ਨੁਮਾਇੰਦਿਆਂ ਦੀ ਸੋਚ ਸਿਰਫ਼ ਚੋਣਾਂ ਨੂੰ  ਧਿਆਨ ਵਿਚ ਰੱਖ ਕੇ ਹੀ ਸੀਮਤ ਨਹੀਂ ਹੋਣੀ ਚਾਹੀਦੀ ਕਿਉਂਕਿ ਚੋਣ ਕੇਂਦਰਿਤ ਸੋਚ ਨਾਲ ਸ਼ਹਿਰਾਂ ਦਾ ਭਲਾ ਨਹੀਂ ਕੀਤਾ ਜਾ ਸਕਦਾ | ਪ੍ਰਧਾਨ ਮੰਤਰੀ ਵੀਡੀਉ ਕਾਨਫਰੰਸ ਰਾਹੀਂ ਗੁਜਰਾਤ ਦੇ ਗਾਂਧੀਨਗਰ ਵਿਚ ਆਯੋਜਤ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਮੇਅਰਾਂ ਦੇ ਸੰਮੇਲਨ ਨੂੰ  ਸੰਬੋਧਨ ਕਰ ਰਹੇ ਸਨ | ਸ਼ਹਿਰਾਂ ਵਿਚ ਇਮਾਰਤਾਂ ਢਹਿਣ ਅਤੇ ਅੱਗ ਲੱਗਣ ਦੀਆਂ ਘਟਨਾਵਾਂ ਨੂੰ  ਚਿੰਤਾ ਦਾ ਵਿਸ਼ਾ ਦਸਦਿਆਂ ਉਨ੍ਹਾਂ ਕਿਹਾ ਕਿ ਜੇਕਰ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ ਤਾਂ ਅਜਿਹੀਆਂ ਘਟਨਾਵਾਂ ਨੂੰ  ਰੋਕਿਆ ਜਾ ਸਕਦਾ ਹੈ |
ਪ੍ਰਧਾਨ ਮੰਤਰੀ ਨੇ ਕਿਹਾ ਕਿ Tਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ਼ ਅਤੇ ਸਬਕਾ ਪ੍ਰਯਾਸU ਦਾ ਭਾਜਪਾ ਦਾ ਸ਼ਾਸਨ ਮਾਡਲ ਇਸ ਨੂੰ  ਦੂਜਿਆਂ ਨਾਲੋਂ ਵੱਖਰਾ ਬਣਾਉਂਦਾ ਹੈ | ਉਨ੍ਹਾਂ ਅਹਿਮਦਾਬਾਦ ਨਗਰ ਨਿਗਮ ਵਿਚ ਸਰਦਾਰ ਵੱਲਭ ਭਾਈ ਪਟੇਲ ਵਲੋਂ ਕੀਤੇ ਕੰਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਵੀ ਸੂਬੇ ਦੇ ਲੋਕ ਉਨ੍ਹਾਂ ਦੇ ਕੰਮਾਂ ਨੂੰ  ਬੜੇ ਸਤਿਕਾਰ ਨਾਲ ਯਾਦ ਕਰਦੇ ਹਨ | ਉਨ੍ਹਾਂ ਕਿਹਾ ਕਿ ਤੁਸੀਂ ਵੀ ਅਪਣੇ ਸ਼ਹਿਰਾਂ ਨੂੰ  ਇਸ ਪਧਰ 'ਤੇ ਲੈ ਕੇ ਜਾਣਾ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਤੁਹਾਨੂੰ ਯਾਦ ਕਰ ਕੇ ਕਹਿਣ ਕਿ ਹਾਂ, ਸਾਡੇ ਸ਼ਹਿਰ ਵਿਚ ਭਾਜਪਾ ਦਾ ਮੇਅਰ ਆਇਆ ਸੀ ਤਾਂ ਇਹ ਕੰਮ ਹੋਇਆ |''
ਪ੍ਰਧਾਨ ਮੰਤਰੀ ਨੇ ਕਿਹਾ ਕਿ ਚੁਣੇ ਹੋਏ ਲੋਕ ਨੁਮਾਇੰਦਿਆਂ ਦੀ ਸੋਚ ਸਿਰਫ਼ ਚੋਣਾਂ ਨੂੰ  ਧਿਆਨ ਵਿਚ ਰੱਖ ਕੇ ਹੀ ਸੀਮਤ ਨਹੀਂ ਹੋਣੀ ਚਾਹੀਦੀ ਕਿਉਂਕਿ ਚੋਣ ਪੱਖੀ ਸੋਚ ਨਾਲ ਸ਼ਹਿਰਾਂ ਦਾ ਭਲਾ ਨਹੀਂ ਕੀਤਾ ਜਾ ਸਕਦਾ | ਉਨ੍ਹਾਂ ਨੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਅਪਣਾ ਤਜਰਬਾ ਸਾਂਝਾ ਕਰਦਿਆਂ ਕਿਹਾ ਕਿ ਜੇਕਰ ਸਹੀ ਕੰਮ ਕੀਤਾ ਜਾਵੇ ਅਤੇ ਲੋਕ ਹਿਤ ਵਿਚ ਕੀਤਾ ਜਾਵੇ ਤਾਂ ਲੋਕਾਂ ਦਾ ਵੀ ਸਮਰਥਨ ਮਿਲਦਾ ਹੈ |
ਮੋਦੀ ਨੇ ਕਿਹਾ ਕਿ ਸਾਲ 2005 ਵਿਚ ਉਨ੍ਹਾਂ ਨੇ ਗੁਜਰਾਤ ਵਿਚ ਸ਼ਹਿਰੀ ਵਿਕਾਸ ਦਾ ਸਾਲ ਮਨਾਉਣ ਦਾ ਫ਼ੈਸਲਾ ਕੀਤਾ ਸੀ, ਜਿਸ ਵਿਚ ਕਬਜੇ ਹਟਾਉਣਾ ਵੀ ਸ਼ਾਮਲ ਸੀ | ਉਨ੍ਹਾਂ ਦਸਿਆ ਕਿ ਅਗਲੇ ਸਾਲ ਚੋਣਾਂ ਹੋਣੀਆਂ ਸਨ ਅਤੇ ਸੂਬਾ ਭਾਜਪਾ ਆਗੂਆਂ ਨੇ ਉਨ੍ਹਾਂ ਨੂੰ  ਇਸ ਦਾ ਖ਼ਮਿਆਜ਼ਾ ਭੁਗਤਣ ਦੀ ਚਿਤਾਵਨੀ ਦਿਤੀ ਸੀ ਪਰ ਇਸ ਦੇ ਬਾਵਜੂਦ ਉਨ੍ਹਾਂ ਅਪਣਾ ਫ਼ੈਸਲਾ ਵਾਪਸ ਨਹੀਂ ਲਿਆ | ਉਨ੍ਹਾਂ ਕਿਹਾ ਕਿ ਅਜਿਹੇ ਕਦਮਾਂ ਨਾਲ ਜਨਤਾ ਦੀ ਨਾਰਾਜ਼ਗੀ ਸਾਹਮਣੇ ਆਉਂਦੀ ਹੈ ਪਰ ਉਨ੍ਹਾਂ ਦੀ ਇਸ ਪਹਿਲਕਦਮੀ ਨੂੰ  ਲੋਕਾਂ ਦਾ ਸਮਰਥਨ ਮਿਲਿਆ ਕਿਉਂਕਿ ''ਜਨਤਾ ਜਦੋਂ ਇਮਾਨਦਾਰੀ ਦਿਸਦੀ ਹੈ, ਭਾਈ-ਭਤੀਜਾਵਾਦ ਅਤੇ ਬਿਨਾਂ ਕਿਸੇ ਭੇਦਭਾਵ ਦੇ ਕੰਮ ਦਿਸਦਾ ਹੈ ਤਾਂ ਉਹ ਸਾਥ ਦਿੰਦੀ ਹੈ |'' 
ਉਨ੍ਹਾਂ ਕਿਹਾ ਕਿ ਸ਼ਹਿਰਾਂ ਵਿਚ ਪੁਰਾਣੀਆਂ ਇਮਾਰਤਾਂ ਦਾ ਢਹਿ ਜਾਣਾ ਅਤੇ ਉਨ੍ਹਾਂ ਵਿਚ ਅੱਗ ਲੱਗਣਾ ਚਿੰਤਾ ਦਾ ਵਿਸ਼ਾ ਹੈ | ਉਨ੍ਹਾਂ ਕਿਹਾ ਕਿ ਜੇਕਰ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਤਾਂ ਅਜਿਹੀਆਂ ਘਟਨਾਵਾਂ ਨੂੰ  ਰੋਕਿਆ ਜਾ ਸਕਦਾ ਹੈ | ਉਨ੍ਹਾਂ ਕਿਹਾ, ''ਰੀਅਲ ਅਸਟੇਟ ਸੈਕਟਰ ਨੂੰ  ਬਿਹਤਰ ਅਤੇ ਪਾਰਦਰਸ਼ੀ ਬਣਾਉਣ ਲਈ ਤੁਹਾਡੀ ਜ਼ਿਆਦਾ ਜ਼ਿੰਮੇਵਾਰੀ ਹੈ | ਨਿਯਮਾਂ ਅਤੇ ਕਾਨੂੰਨਾਂ ਦੀ ਪਾਲਣਾ ਯਕੀਨੀ ਕਰਾਉਣਾ ਸਾਡੀ ਤਰਜੀਹ ਹੋਣੀ ਚਾਹੀਦੀ |'' 
ਪ੍ਰਧਾਨ ਮੰਤਰੀ ਨੇ ਮੇਅਰਾਂ ਨੂੰ  ਅਪੀਲ ਕੀਤੀ ਕਿ ਉਹ ਅਪਣੇ ਸ਼ਹਿਰਾਂ ਨੂੰ  ਆਰਥਕ ਤੌਰ 'ਤੇ ਖ਼ੁਸ਼ਹਾਲ ਬਣਾਉਣ ਅਤੇ ਕੋਸ਼ਿਸ਼ ਕਰਨ ਕਿ ਸ਼ਹਿਰ ਕਿਸੇ ਨਾ ਕਿਸੇ ਚੀਜ਼ ਲਈ ਅਪਣੀ ਪ੍ਰਸਿੱਧੀ ਸਥਾਪਤ ਕਰੇ | ਉਨ੍ਹਾਂ ਕਿਹਾ, ''ਮੇਰਾ ਸ਼ਹਿਰ ਸੈਰ-ਸਪਾਟੇ ਲਈ ਖਿੱਚ ਦਾ ਕੇਂਦਰ ਬਣੇ...ਮੇਰੇ ਸ਼ਹਿਰ ਦੀ ਅਪਣੀ ਇਕ ਪਛਾਣ ਬਣੇ...ਇਸ ਸੋਚ ਨਾਲ ਕੰਮ ਕਰਨਾ ਚਾਹੀਦਾ |     
                         (ਏਜੰਸੀ) 

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement