ਖੁਦ ਨੂੰ MP ਰਵਨੀਤ ਬਿੱਟੂ ਦਾ ਪੀਏ ਦੱਸ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਖਿਲਾਫ਼ ਮਾਮਲਾ ਦਰਜ
Published : Sep 21, 2022, 3:14 pm IST
Updated : Sep 21, 2022, 3:14 pm IST
SHARE ARTICLE
Fraud
Fraud

ਢਾਈ ਲੱਖ ਰੁਪਏ ਵਿਚ ਸਰਕਾਰੀ ਨੌਕਰੀ ਦਿਵਾਉਣ ਦਾ ਦਿੱਤਾ ਸੀ ਝਾਂਸਾ

 

ਲੁਧਿਆਣਾ: ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਪੀਏ ਬਣ ਕੇ ਲੋਕਾਂ ਨੂੰ ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇਣ ਵਾਲੇ ਵਿਅਕਤੀ ਖਿਲਾਫ ਥਾਣਾ ਟਿੱਬਾ ਦੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਕਈ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰ ਚੁੱਕਿਆ ਹੈ। ਫਿਲਹਾਲ ਇਕ ਮਾਮਲਾ ਸਾਹਮਣੇ ਆਇਆ ਹੈ ਅਤੇ ਪੁਲਿਸ ਨੇ ਇਸ ਮਾਮਲੇ 'ਚ ਦੋਸ਼ੀ ਨੂੰ ਨਾਮਜ਼ਦ ਵੀ ਕੀਤਾ ਹੈ।

ਜਾਣਕਾਰੀ ਦਿੰਦੇ ਹੋਏ ਕਮਲ ਕਿਸ਼ੋਰ ਵਾਸੀ ਸਲੇਮ ਟਾਬਰੀ ਨੇ ਦੱਸਿਆ ਕਿ ਦੋਸ਼ੀ ਦਾ ਨਾਂ ਸੰਦੀਪ ਸ਼ਰਮਾ ਹੈ। ਦੋਸ਼ੀ ਨੇ ਤਾਲਾਬੰਦੀ ਸਮੇਂ ਉਸ ਤੋਂ 2.5 ਲੱਖ ਰੁਪਏ ਲਏ ਸਨ। ਸੰਦੀਪ ਨੇ ਉਸ ਨੂੰ ਦੱਸਿਆ ਕਿ ਉਹ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਪੀਏ ਹੈ ਅਤੇ ਉਸ ਨੂੰ ਨਗਰ ਨਿਗਮ ਦੀ ਬਿਲਡਿੰਗ ਸ਼ਾਖਾ ਵਿਚ ਨੌਕਰੀ ਦਿਵਾ ਦੇਵੇਗਾ। ਕਮਲ ਅਨੁਸਾਰ ਪਿਛਲੇ ਜੂਨ 2020 ਤੋਂ ਮੁਲਜ਼ਮ ਉਸ ਨੂੰ ਸਰਕਾਰੀ ਨੌਕਰੀ ਦਿਵਾਉਣ ਲਈ ਲਾਰੇ ਲਗਾ ਰਿਹਾ ਸੀ, ਜਦੋਂ ਵੀ ਉਹ ਮੁਲਜ਼ਮ ਸੰਦੀਪ ਨਾਲ ਨੌਕਰੀ ਦੀ ਗੱਲ ਕਰਦਾ ਸੀ ਤਾਂ ਉਹ ਕੋਈ ਨਾ ਕੋਈ ਬਹਾਨਾ ਬਣਾ ਦਿੰਦਾ ਸੀ।

ਕਮਲ ਕਿਸ਼ੋਰ ਅਨੁਸਾਰ ਉਸ ਨੇ ਮਜਬੂਰ ਹੋ ਕੇ ਮੁਲਜ਼ਮ ਖ਼ਿਲਾਫ਼ ਥਾਣਾ ਟਿੱਬਾ ਵਿਚ ਸ਼ਿਕਾਇਤ ਦਿੱਤੀ। ਕਮਲ ਮੁਤਾਬਕ ਉਹ ਮਾਰਕੀਟਿੰਗ ਦਾ ਕੰਮ ਕਰਦਾ ਹੈ। ਕਮਲ ਨੇ ਦੱਸਿਆ ਕਿ ਮੁਲਜ਼ਮ ਸੰਦੀਪ ਨੇ ਉਸ ਤੋਂ ਨਕਦੀ ਲੈ ਲਈ ਅਤੇ ਬਾਅਦ ਵਿਚ ਫ਼ੋਨ ਚੁੱਕਣਾ ਵੀ ਬੰਦ ਕਰ ਦਿੱਤਾ ਸੀ। ਜਦੋਂ ਉਹਨਾਂ ਨੇ ਮੁਲਜ਼ਮ ਦੇ ਗੁਆਂਢੀਆਂ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਸੰਦੀਪ ਨੇ ਕਈ ਲੋਕਾਂ ਨੂੰ ਪੈਸੇ ਦੇਣੇ ਹਨ। ਮੁਲਜ਼ਮ ਨੇ ਕਈ ਲੋਕਾਂ ਨਾਲ ਠੱਗੀ ਮਾਰੀ ਹੈ। ਸੰਦੀਪ ਨੇ ਆਪਣੀ ਕਾਰ ਦੇ ਅੱਗੇ ਕਾਂਗਰਸ ਦੀ ਪਲੇਟ ਵੀ ਲਗਾਈ ਹੋਈ ਹੈ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement